ਚੀਨ ਨੇ ਅਫ਼ਰੀਕਾ ਦਾ ਸਭ ਤੋਂ ਵੱਡਾ ''ਇਕੋਨਾਮੀ ਹੱਬ'' ਵੀ ਕਰਜ਼ੇ ਦੇ ਜਾਲ ''ਚ ਫਸਾਇਆ

08/17/2020 2:23:11 PM

ਅਬੁਜਾ- ਚੀਨ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਚੀਨ ਇਸ ਲਈ ਇਕ ਵੱਖਰਾ ਹੀ ਫਾਰਮੂਲਾ ਅਪਣਾਉਂਦਾ ਆਇਆ ਹੈ। ਆਪਣੀਆਂ ਵਿਸਥਾਰਵਾਦੀ ਨੀਤੀਆਂ ਨੂੰ ਪੂਰਾ ਕਰਨ ਲਈ ਡਰੈਗਨ ਕਮਜ਼ੋਰ ਗੁਆਂਢੀਆਂ ਨੂੰ ਕਰਜ਼ ਦੇ ਜਾਲ 'ਚ ਫਸਾ ਲੈਂਦਾ ਹੈ ਅਤੇ ਸਮਰੱਥ ਗੁਆਂਢੀਆਂ ਨੂੰ ਵਿਵਾਦਾਂ 'ਚ ਫਸਾ ਕੇ ਰੱਖਦਾ ਹੈ। ਮਿਸਾਲ ਦੇ ਤੌਰ 'ਤੇ ਚੀਨ ਨੇ ਅਮਰੀਕਾ, ਭਾਰਤ, ਬ੍ਰਿਟੇਨ, ਜਾਪਾਨ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਨੂੰ ਤਾਂ ਵਿਵਾਦਾਂ 'ਚ ਉਲਝਾ ਰੱਖਿਆ ਹੈ, ਜਦੋਂ ਕਿ ਪਾਕਿਸਤਾਨ, ਨੇਪਾਲ, ਸ਼੍ਰੀਲੰਕਾ, ਬੰਗਲਾਦੇਸ਼ ਵਰਗੇ ਗੁਆਂਢੀ ਦੇਸ਼ਾਂ ਨੂੰ ਕਰਜ਼ ਦੇ ਜਾਲ 'ਚ ਫਸਾ ਰੱਖਿਆ ਹੈ। ਇਨ੍ਹਾਂ 'ਚ ਅਫਰੀਕੀ ਦੇਸ਼ ਦਾ ਨਾਂ ਵੀ ਸ਼ਾਮਲ ਹੈ।

ਅਫਰੀਕਾ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਦਾ ਕੇਂਦਰ ਨਾਈਜ਼ੀਰੀਆ ਚੀਨ ਦੇ ਕਰਜ਼ਿਆਂ ਦੇ ਦਬਾਅ ਨੂੰ ਲੈ ਕੇ ਆਪਣੀ ਪ੍ਰਭੂਸੱਤਾ ਗਵਾਉਣ ਦੀ ਕਗਾਰ 'ਤੇ ਪਹੁੰਚ ਗਿਆ ਹੈ, ਜਿਸ ਕਾਰਨ ਉੱਥੇ ਭਾਰੀ ਉੱਥਲ-ਪੁੱਥਲ ਮਚੀ ਹੋਈ ਹੈ। ਨਾਈਜ਼ੀਰੀਆ ਰਾਸ਼ਟਰੀ ਅਸੈਂਬਲੀ ਦੇ ਸੰਘੀਏ ਕਾਨੂੰਨ ਨਿਰਮਾਤਾ 'ਚੀਨੀ ਨਵ-ਉੱਪਨਿਵੇਸ਼ਿਕ ਯੋਜਨਾਵਾਂ ਦਾ ਇਕ' ਮੰਨਦੇ ਹੋਏ ਚੀਨ ਕਰਜ਼ ਸਮਝੌਤਿਆਂ 'ਚ ਇਕ ਸੰਪ੍ਰਭੂ ਗਾਰੰਟੀ ਕਲਾਜ ਦੇ ਮੱਦੇਨਜ਼ਰ ਨਾਈਜ਼ੀਰੀਆ 'ਚ ਉਧਾਰ ਦੇਣ ਦੀਆਂ ਪ੍ਰਥਾਵਾਂ ਦੀ ਜਾਂਚ ਕਰਨ ਦੀ ਮੰਗ ਕਰ ਰਹੇ ਹਨ। ਕਾਨੂੰਨਵਾਦੀਆਂ ਨੂੰ ਡਰ ਹੈ ਕਿ ਭੁਗਤਾਨ ਦੀ ਸਥਿਤੀ 'ਚ ਇਕ ਕਲਾਜ ਦੇ ਅਧੀਨ ਨਾਈਜ਼ੀਰੀਆ ਆਪਣੀ ਪ੍ਰਭੂਸੱਤਾ ਗਵਾ ਸਕਦਾ ਹੈ। ਪ੍ਰਤੀਨਿਧੀ ਸਭਾ ਨੂੰ ਨਾਈਜ਼ੀਰੀਆ ਅਤੇ ਚੀਨ ਦੇ ਬਰਾਮਦ-ਦਰਾਮਦ ਬੈਂਕ ਦਰਮਿਆਨ ਦਸਤਖ਼ਤ ਵਪਾਰਕ ਕਰਜ਼ ਸਮਝੌਤੇ ਦੀ ਧਾਰਾ 8 (1) 'ਚ ਇਕਰਾਰਨਾਮਿਆਂ 'ਤੇ ਸਰਕਾਰ 'ਤੇ ਹਮਲਾ ਕੀਤਾ ਹੈ।

ਉਕਤ ਸਮਝੌਤੇ 'ਚ, ਨਾਈਜ਼ੀਰੀਆ ਚੀਨ ਨੂੰ ਆਪਣੀ ਪ੍ਰਭੂਸੱਤਾ ਨੂੰ ਸਵੀਕਾਰ ਕਰਨ ਲਈ ਤਿਆਰ ਨਜ਼ਰ ਆ ਰਿਹਾ ਹੈ। ਮੌਜੂਦਾ ਸਮੇਂ ਚੀਨ ਸਭ ਤੋਂ ਵੱਡੀ ਵਿਦੇਸ਼ੀ ਵਪਾਰ ਹਿੱਸੇਦਾਰੀ ਅਤੇ ਨਾਈਜ਼ੀਰੀਆ ਦੇ ਸਭ ਤੋਂ ਵੱਡੇ ਲੈਣਦਾਰਾਂ 'ਚੋਂ ਇਕ ਹੈ। ਪੱਛਮ ਅਫ਼ਰੀਕੀ ਰਾਸ਼ਟਰ ਦੇ ਪ੍ਰਬੰਧਨ ਦਫ਼ਤਰ ਦੇ ਅੰਕੜਿਆਂ ਅਨੁਸਾਰ, ਚੀਨੀ ਕਰਜ਼ਾ ਨਾਈਜ਼ੀਰੀਆ ਲਈ ਸਾਰੇ ਦੋ-ਪੱਖੀ ਉਧਾਰ ਦਾ 80 ਫੀਸਦੀ ਹੈ। ਚੀਨ ਅਫ਼ਰੀਕਾ ਦੇ ਸਭ ਤੋਂ ਵੱਡੇ ਤੇਲ ਉਤਪਾਦਕ, ਰੇਲਵੇ, ਬਿਜਲੀ ਯੰਤਰ ਅਤੇ ਹਵਾਈ ਅੱਡਿਆਂ ਦੇ ਨਿਰਮਾਣ ਲਈ ਕਰਜ਼ਾ ਪ੍ਰਦਾਨ ਕਰਦਾ ਹੈ। ਹੁਣ ਇਸ ਕਰਜ਼ਾ ਵਾਪਸੀ 'ਚ ਡਿਫਾਲਟਰ ਹੋਣ 'ਤੇ ਨਾਈਜ਼ੀਰੀਆ ਨੂੰ ਚੀਨ ਨਾਲ ਹੋਏ ਸਮਝੌਤੇ ਅਨੁਸਾਰ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ।


DIsha

Content Editor

Related News