ਚੀਨ: ਕੋਲਾ ਖਾਣ ਕੰਪਨੀ ਦੀ ਇਮਾਰਤ 'ਚ ਲੱਗੀ ਅੱਗ, ਜ਼ਿਊਂਦੇ ਸੜੇ 26 ਲੋਕ

Thursday, Nov 16, 2023 - 03:43 PM (IST)

ਬੀਜਿੰਗ (ਏ.ਐਨ.ਆਈ.): ਚੀਨ ਦੇ ਸ਼ਾਂਕਸੀ ਸੂਬੇ ਵਿਚ ਵੀਰਵਾਰ ਨੂੰ ਇਕ ਕੋਲਾ ਖਾਨ ਕੰਪਨੀ ਦੀ ਇਕ ਇਮਾਰਤ ਵਿਚ ਅੱਗ ਲੱਗ ਗਈ। ਇਸ ਹਾਦਸੇ ਵਿਚ ਲਗਭਗ 26 ਲੋਕਾਂ ਦੀ ਮੌਤ ਹੋ ਗਈ ਅਤੇ 60 ਤੋਂ ਵਧੇਰੇ ਲੋਕ ਜ਼ਖ਼ਮੀ ਹੋ ਗਏ। ਚੀਨ ਦੀ ਸਰਕਾਰੀ ਮੀਡੀਆ ਏਜੰਸੀ ਨੈਸ਼ਨਲ ਨੇ ਸ਼ਾਂਕਸੀ ਦੀ ਸ਼ਾਖਾ ਮਾਈਨ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। 

ਸ਼ਿਨਹੂਆ ਦੀ ਰਿਪੋਰਟ ਮੁਤਾਬਕ ਚੀਨ ਦੇ ਲਿਊਲਿਯਾਂਗ ਸ਼ਹਿਰ ਦੇ ਲਿਸ਼ੀ ਜ਼ਿਲ੍ਹੇ ਵਿੱਚ ਪੰਜ ਮੰਜ਼ਿਲਾ ਇਮਾਰਤ ਦੀ ਦੂਜੀ ਮੰਜ਼ਿਲ ਨੂੰ ਅੱਗ ਲੱਗ ਗਈ। ਅੱਗ ਸਵੇਰੇ 6:50 'ਤੇ ਲੱਗੀ। ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ 'ਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ। ਸਿਨਹੂਆ ਦੀ ਰਿਪੋਰਟ ਅਨੁਸਾਰ ਇਹ ਇਮਾਰਤ ਪ੍ਰਾਈਵੇਟ ਫਰਮ ਯੋਂਗਜੂ ਕੋਲਾ ਖਾਨ ਦੀ ਹੈ, ਜਿਸਦੀ ਉਤਪਾਦਨ ਸਮਰੱਥਾ ਇੱਕ ਸਾਲ ਵਿੱਚ 120 ਟਨ ਹੈ। ਗਲੋਬਲ ਟਾਈਮਸ ਅਖ਼ਬਾਰ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਬਚਾਅ ਕਾਰਜ ਜਾਰੀ ਹਨ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ ਸਿੱਖ ਵਿਅਕਤੀ 'ਤੇ ਨਸਲੀ ਹਮਲਾ, ਚਿੱਠੀ ਲਿਖ ਕਿਹਾ-'ਗੋ ਹੋਮ ਇੰਡੀਅਨ' 

ਇਸ ਤੋਂ ਪਹਿਲਾਂ 18 ਅਪ੍ਰੈਲ ਨੂੰ ਬੀਜਿੰਗ ਵਿੱਚ ਮੰਗਲਵਾਰ ਨੂੰ ਚਾਂਗਫੇਂਗ ਹਸਪਤਾਲ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਸੀ, ਗਲੋਬਲ ਟਾਈਮਜ਼ ਨੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਸੀ। ਕੁੱਲ 71 ਮਰੀਜ਼ਾਂ ਨੂੰ ਸਾਈਟ ਤੋਂ ਬਾਹਰ ਕੱਢਿਆ ਗਿਆ ਸੀ। ਗਲੋਬਲ ਟਾਈਮਜ਼ ਦੀ ਰਿਪੋਰਟ ਅਨੁਸਾਰ ਅੱਗ ਬੀਜਿੰਗ ਦੇ ਫੇਂਗਟਾਈ ਜ਼ਿਲ੍ਹੇ ਦੇ ਇੱਕ ਹਸਪਤਾਲ ਦੇ ਮਰੀਜ਼ ਵਿਭਾਗ ਵਿੱਚ ਲੱਗੀ। ਦੁਪਹਿਰ 12:57 ਵਜੇ (ਸਥਾਨਕ ਸਮੇਂ) 'ਤੇ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਵਿਭਾਗ ਮੌਕੇ 'ਤੇ ਪਹੁੰਚ ਗਿਆ। ਅੱਗ ਦੁਪਹਿਰ 1:33 ਵਜੇ (ਸਥਾਨਕ ਸਮੇਂ) 'ਤੇ ਬੁਝਾਈ ਗਈ ਅਤੇ ਬਚਾਅ ਕਾਰਜ ਦੁਪਹਿਰ 3:30 ਵਜੇ ਤੱਕ ਜਾਰੀ ਰਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  


Vandana

Content Editor

Related News