ਚੰਗੀ ਖ਼ਬਰ : ਕਈ ਮਹੀਨਿਆਂ ਤੋਂ ਚੀਨ ''ਚ ਫਸੇ 16 ਭਾਰਤੀ ਜਲਦ ਪਰਤਣਗੇ ਭਾਰਤ

Wednesday, Feb 10, 2021 - 06:22 PM (IST)

ਚੰਗੀ ਖ਼ਬਰ : ਕਈ ਮਹੀਨਿਆਂ ਤੋਂ ਚੀਨ ''ਚ ਫਸੇ 16 ਭਾਰਤੀ ਜਲਦ ਪਰਤਣਗੇ ਭਾਰਤ

ਬੀਜਿੰਗ/ਨਵੀਂ ਦਿੱਲੀ (ਬਿਊਰੋ): ਚੀਨ ਵਿਚ ਕਈ ਮਹੀਨਿਆਂ ਤੋਂ ਫਸੇ ਕਾਰਗੋ ਜਹਾਜ਼ ਐੱਮ.ਵੀ. ਅਨਾਸਤਸੀਆ 'ਤੇ ਸਵਾਰ ਚਾਲਕ ਦਲ ਦੇ 16 ਭਾਰਤੀ ਮੈਂਬਰਾਂ ਦੇ ਭਾਰਤ ਵਾਪਸ ਆਉਣ ਦਾ ਰਸਤਾ ਆਖਿਰਕਾਰ ਸਾਫ ਹੋ ਗਿਆ ਹੈ। ਇਸ ਜਹਾਜ਼ ਦਾ ਪਹਿਲਾਂ ਜਾਪਾਨ ਵਿਚ ਕਰੂ ਬਦਲਿਆ ਜਾਵੇਗਾ ਅਤੇ 14 ਫਰਵਰੀ ਨੂੰ ਭਾਰਤੀ ਮੈਂਬਰ ਸਵਦੇਸ਼ ਪਰਤ ਆਉਣਗੇ। ਚੀਨੀ ਪ੍ਰਸ਼ਾਸਨ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ਕਾਰਨ ਇਹਨਾਂ ਬੰਦਰਗਾਹਾਂ 'ਤੇ ਚਾਲਕ ਦਲ ਵਿਚ ਤਬਦੀਲੀ ਦੀ ਇਜਾਜ਼ਤ ਨਹੀਂ ਦਿੱਤੀ ਸੀ।

PunjabKesari

ਜਹਾਜ਼ਰਾਣੀ ਮੰਤਰਾਲੇ ਵਿਚ ਰਾਜ ਮੰਤਰੀ ਮਨਸੁਖ ਮੰਡਾਵੀਆ ਨੇ ਦੱਸਿਆ ਕਿ ਚਾਲਕ ਦਲ ਦੇ 16 ਭਾਰਤੀ ਮੈਂਬਰ ਅੱਜ ਜਾਪਾਨ ਵਿਚ ਆਪਣੀ ਡਿਊਟੀ ਖ਼ਤਮ ਕਰਨਗੇ ਅਤੇ 14 ਫਰਵਰੀ ਨੂੰ ਭਾਰਤ ਲਈ ਰਵਾਨਾ ਹੋਣਗੇ। ਉਹਨਾਂ ਨੇ ਦੱਸਿਆ ਕਿ ਚੀਨ ਵਿਚ ਭਾਰਤੀ ਦੂਤਾਵਾਸ ਦੀਆਂ ਕੋਸ਼ਿਸ਼ਾਂ ਨਾਲ ਇਹ ਸੰਭਵ ਹੋਇਆ ਹੈ। ਚੀਨ ਨੇ ਜਹਾਜ਼ 'ਤੇ ਚਾਲਕ ਦਲ ਨੂੰ ਬਦਲਣ ਦੀ ਇਜਾਜ਼ਤ ਦੇ ਦਿੱਤੀ ਹੈ।ਇਸ ਤੋਂ ਪਹਿਲਾਂ ਸਰਕਾਰ ਨੇ ਮੰਗਲਵਾਰ ਨੂੰ ਸੰਸਦ ਵਿਚ ਵੀ ਇਸ ਸੰਬੰਧੀ ਬਿਆਨ ਦਿੱਤਾ ਸੀ।ਇੱਥੇ ਦੱਸ ਦਈਏ ਕਿ ਇਹ ਜਹਾਜ਼ ਆਸਟ੍ਰੇਲੀਆਈ ਕੋਲੇ ਦੀ ਖੇਪ ਸਮੇਤ ਚੀਨ ਪਹੁੰਚਿਆ ਸੀ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਤੋਂ ਇਪਸਾ ਵੱਲੋਂ ਭਾਰਤੀ ਕਿਸਾਨ ਅੰਦੋਲਨ ਲਈ 2 ਲੱਖ ਦੀ ਸਹਾਇਤਾ 

ਪ੍ਰਿੰਅਕਾ ਚਤੁਰਵੇਦੀ ਨੇ ਕੀਤਾ ਸੀ ਸਵਾਲ
ਸ਼ਿਵਸੈਨਾ ਦੀ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਸਵਾਲ ਕੀਤਾ ਸੀ ਕਿ ਫਸੇ ਭਾਰਤੀ ਕਦੋਂ ਤੱਕ ਭਾਰਤ ਪਰਤਣਗੇ। ਇਸ ਦੇ ਜਵਾਬ ਵਿਚ ਸਰਕਾਰ ਨੇ ਦੱਸਿਆ ਸੀ ਕਿ ਚੀਨ ਦੇ ਇਕ ਬੰਦਰਗਾਹ 'ਤੇ ਬੀਤੇ 8 ਮਹੀਨਿਆਂ ਮਤਲਬ ਜੁਲਾਈ 2020 ਤੋਂ ਫਸੇ ਭਾਰਤੀ ਜਹਾਜ਼ ਐੱਮ.ਪੀ. ਅਨਾਸਤਾਸੀਆ ਅਤੇ ਉਸ 'ਤੇ ਸਵਾਰ 16 ਭਾਰਤੀ ਮੈਂਬਰਾਂ ਨੂੰ ਸਵਦੇਸ਼ ਲਿਆਉਣ ਲਈ ਉਹ ਚੀਨੀ ਸਰਕਾਰ ਨਾਲ ਲਗਾਤਾਰ ਸੰਪਰਕ ਬਣਾਏ ਹੋਏ ਹੈ। ਰਾਜਸਭਾ ਵਿਚ ਜ਼ੀਰੋਕਾਲ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇਹ ਜਾਣਕਾਰੀ ਦਿੱਤੀ। 
 


author

Vandana

Content Editor

Related News