ਪ੍ਰੇਮੀ ਵੱਲੋਂ ''ਮੋਟੀ'' ਕਹੇ ਜਾਣ ''ਤੇ ਪ੍ਰੇਮਿਕਾ ਦਾ ਚੜ੍ਹਿਆ ਪਾਰਾ, ਕੀਤੀ ਹੱਤਿਆ

Tuesday, Aug 20, 2019 - 05:15 PM (IST)

ਪ੍ਰੇਮੀ ਵੱਲੋਂ ''ਮੋਟੀ'' ਕਹੇ ਜਾਣ ''ਤੇ ਪ੍ਰੇਮਿਕਾ ਦਾ ਚੜ੍ਹਿਆ ਪਾਰਾ, ਕੀਤੀ ਹੱਤਿਆ

ਬੀਜਿੰਗ (ਬਿਊਰੋ)— ਚੀਨ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਝੁਮਾਦਿਆ ਦੀ ਇਕ ਮਹਿਲਾ ਨੇ ਆਪਣੇ ਬੁਆਏਫਰੈਂਡ ਦੀ ਕਥਿਤ ਤੌਰ 'ਤੇ ਸ਼ਰੇਆਮ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਅਜਿਹਾ ਕਰਨ ਦੇ ਪਿੱਛੇ ਬੁਆਏਫਰੈਂਡ ਵੱਲੋਂ ਉਸ ਨੂੰ ਮੋਟੀ ਕਹਿਣਾ ਦੱਸਿਆ ਗਿਆ ਹੈ। ਬੁਆਏਫਰੈਂਡ ਵੱਲੋਂ ਅਜਿਹਾ ਕਹਿਣ 'ਤੇ ਮਹਿਲਾ ਇੰਨੇ ਗੁੱਸੇ ਵਿਚ ਆ ਗਈ ਕਿ ਉਸ ਨੇ ਚਾਕੂ ਮਾਰ ਕੇ ਉਸ ਦੀ ਜਾਨ ਹੀ ਲੈ ਲਈ। ਜਾਣਕਾਰੀ ਮੁਤਾਬਕ ਮਹਿਲਾ ਅਤੇ ਸ਼ਖਸ ਦੀ ਦੋਸਤੀ ਕਰੀਬ ਇਕ ਮਹੀਨੇ ਪਹਿਲਾਂ ਹੀ ਹੋਈ ਸੀ।

PunjabKesari

ਜਾਣਕਾਰੀ ਮੁਤਾਬਕ ਮਹਿਲਾ ਅਤੇ ਉਸ ਦਾ ਬੁਆਏਫਰੈਂਡ ਬਾਜ਼ਾਰ ਵਿਚ ਘੁੰਮਣ ਲਈ ਆਏ ਸਨ। ਮਹਿਲਾ ਨੇ ਆਪਣੇ ਬੁਆਏਫਰੈਂਡ ਨੂੰ ਆਈਸਕ੍ਰੀਮ ਖਵਾਉਣ ਲਈ ਕਿਹਾ। ਮਜ਼ਾਕ ਵਿਚ ਬੁਆਏਫਰੈਂਡ ਨੇ ਉਸ ਦੇ ਵਜ਼ਨ 'ਤੇ ਕੁਮੈਂਟ ਕਰ ਦਿੱਤਾ। ਮੌਕੇ 'ਤੇ ਮੌਜੂਦ ਰਹੇ ਚਸ਼ਮਦੀਦਾਂ ਮੁਤਾਬਕ ਥੋੜ੍ਹੀ ਦੇਰ ਬਾਅਦ ਮਹਿਲਾ ਆਈਸਕ੍ਰੀਮ ਖਾਣ ਲੱਗੀ ਤਾਂ ਬੁਆਏਫਰੈਂਡ ਨੇ ਕਿਹਾ,''ਰੋਜ਼ ਮੋਟੀ ਹੁੰਦੀ ਜਾ ਰਹੀ ਹੋ ਫਿਰ ਵੀ ਆਈਸਕ੍ਰੀਮ ਖਾ ਰਹੀ ਹੋ। ਕੀ ਤੈਨੂੰ ਆਪਣਾ ਸਾਈਜ ਨਹੀਂ ਦਿੱਸਦਾ।'' ਇੰਨਾ ਸੁਣਦੇ ਹੀ ਮਹਿਲਾ ਗੁੱਸੇ ਵਿਚ ਆ ਗਈ ਅਤੇ ਉਸ ਨੇ ਆਪਣੀ ਆਈਸਕ੍ਰੀਮ ਇਕ ਪਾਸੇ ਸੁੱਟ ਕੇ ਬੁਆਏਫਰੈਂਡ 'ਤੇ ਹਮਲਾ ਕਰ ਦਿੱਤਾ। 

PunjabKesari

ਮਹਿਲਾ ਉਸ ਨੂੰ ਬੁਰਾ-ਭਲਾ ਕਹਿੰਦੇ ਹੋਈ ਨੇੜਲੀ ਦੁਕਾਨ ਵਿਚ ਗਈ ਅਤੇ ਚਾਕੂ ਖਰੀਦ ਕੇ ਲੈ ਆਈ। ਇਸ ਚਾਕੂ ਨਾਲ ਉਸ ਨੇ ਬੁਆਏਫਰੈਂਡ 'ਤੇ ਹਮਲਾ ਕਰ ਦਿੱਤਾ। ਜ਼ਖਮੀ ਹਾਲਤ ਵਿਚ ਸ਼ਖਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਇਹ ਸਾਰੀ ਘਟਨਾ ਨੇੜਲੀ ਦੁਕਾਨ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਬੀਤੇ ਹਫਤੇ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਸੀ।


author

Vandana

Content Editor

Related News