ਚੀਨ ਨਾਲ ਵਪਾਰਕ ਮੁੱਦਿਆਂ ''ਤੇ ਗੱਲਬਾਤ ਕਰਨ ਚੀਨ ਜਾਣਗੇ ਮਨੁਚਿਨ: ਟਰੰਪ

Wednesday, Apr 25, 2018 - 09:45 AM (IST)

ਚੀਨ ਨਾਲ ਵਪਾਰਕ ਮੁੱਦਿਆਂ ''ਤੇ ਗੱਲਬਾਤ ਕਰਨ ਚੀਨ ਜਾਣਗੇ ਮਨੁਚਿਨ: ਟਰੰਪ

ਵਾਸ਼ਿੰਗਟਨ— ਅਮਰੀਕਾ ਅਤੇ ਚੀਨ ਵਿਚ ਤਿੱਖੇ ਵਪਾਰਕ ਵਿਵਾਦ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਵਿੱਤ ਮੰਤਰੀ ਸਟੀਵਨ ਮਨੁਚਿਨ ਗੱਲਬਾਤ ਲਈ ਜਲਦੀ ਚੀਨ ਜਾਣਗੇ। ਟਰੰਪ ਨੇ ਵ੍ਹਾਈਟ ਹਾਊਸ ਵਿਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਮਨੁਚਿਨ ਕੁੱਝ ਦਿਨਾਂ ਵਿਚ ਵਪਾਰਕ ਮੁੱਦਿਆਂ 'ਤੇ ਗਲਬਾਤ ਕਰਨ ਚੀਨ ਜਾਣਗੇ।
ਟਰੰਪ ਨੇ ਕਿਹਾ ਕਿ ਅਮਰੀਕਾ ਅਤੇ ਚੀਨ 'ਕਾਫੀ ਗੰਭੀਰ' ਹਨ ਅਤੇ ਅਸੀਂ ਚੀਨੀ ਸਾਮਾਨ 'ਤੇ 100 ਅਰਬ ਡਾਲਰ ਤੱਕ ਵਾਧੂ ਚਾਰਜ ਲਗਾਉਣ ਦੀ ਆਪਣੀ ਯੋਜਨਾ 'ਤੇ ਕਾਇਮ ਹਾਂ। ਉਨ੍ਹਾਂ ਕਿਹਾ ਕਿ ਅਮਰੀਕਾ 'ਵਪਾਰਕ ਸਮਝੌਤਾ ਹੋਣ ਤੱਕ ਇਹ ਜਾਰੀ ਰੱਖੇਗਾ ਪਰ ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਸਮਝੌਤਾ ਕਰਨ ਦਾ ਬਹੁਤ ਚੰਗਾ ਮੌਕਾ ਹੈ।' ਮਨੁਚਿਨ ਦਾ ਵੀ ਵਿਚਾਰ ਹੈ ਕਿ ਦੋਵੇਂ ਦੇਸ਼ ਵਪਾਰਕ ਯੁੱਧ ਤੋਂ ਬੱਚ ਸਕਦੇ ਹਨ। ਉਨ੍ਹਾਂ ਨੇ ਪਿਛਲੇ ਹਫਤੇ ਚੀਨ, ਜਾਪਾਨ ਅਤੇ ਯੂਰਪ ਦੇ ਵਿੱਤੀ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਸੀ।


Related News