ਪਹਿਲੀ ਵਾਰ ਚੀਨੀ ਏਅਰਫੋਰਸ ''ਚ ਤਿੱਬਤੀ ਸੈਨਿਕਾਂ ਨੂੰ ਮਿਲੀ ਤਰੱਕੀ

Monday, Sep 07, 2020 - 06:42 PM (IST)

ਪਹਿਲੀ ਵਾਰ ਚੀਨੀ ਏਅਰਫੋਰਸ ''ਚ ਤਿੱਬਤੀ ਸੈਨਿਕਾਂ ਨੂੰ ਮਿਲੀ ਤਰੱਕੀ

ਬੀਜਿੰਗ (ਬਿਊਰੋ): ਲੱਦਾਖ ਦੇ ਚੁਸ਼ੁਲ ਵਿਚ 30 ਅਗਸਤ ਦੀ ਰਾਤ ਚੀਨ ਦੀ ਘੁਸਪੈਠ ਦਾ ਕਰਾਰਾ ਜਵਾਬ ਦਿੱਤਾ ਗਿਆ। ਇਸ ਮੌਕੇ 'ਤੇ ਪਹਿਲੀ ਵਾਰ ਸਾਰਿਆਂ ਸਾਹਮਣੇ ਇਹ ਜਾਣਕਾਰੀ ਸਾਹਮਣੇ ਆਈ ਕਿ ਕਿਵੇਂ ਸਪੈਸ਼ਲ ਫਰੰਟੀਅਰ ਫੋਰਸ (ਐੱਸ.ਐੱਫ.ਐੱਫ.) ਦੇ ਤਿੱਬਤੀ ਸੈਨਿਕਾਂ ਨੇ ਬਹਾਦੁਰੀ ਨਾਲ ਚੀਨ ਦਾ ਸਾਹਮਣਾ ਕੀਤਾ। ਹੁਣ ਚੀਨ ਇਕ ਨਵੀਂ ਚਾਲ ਚੱਲਦੇ ਹੋਏ ਦੁਨੀਆ ਦੇ ਸਾਹਮਣੇ ਤਿੱਬਤ ਨੂੰ ਲੈਕੇ ਆਪਣੇ ਭਾਵਨਾਤਮਕ ਰੂਪ ਦਾ ਪ੍ਰਦਰਸ਼ਨ ਕਰ ਰਿਹਾ ਹੈ। 31 ਅਗਸਤ ਨੂੰ ਪਹਿਲੀ ਵਾਰ ਅਜਿਹਾ ਹੋਇਆ ਕਿ ਤਿੱਬਤੀ ਮੂਲ ਦੇ ਨੌਨ ਕਮੀਸ਼ਨਡ ਅਫਸਰ (ਐੱਨ.ਸੀ.ਓ.) ਨੂੰ ਨਵੀਂ ਰੈਂਕ 'ਤੇ ਪ੍ਰਮੋਟ ਕੀਤਾ ਹੈ। ਚਾਈਨਾ ਮਿਲਟਰੀ ਵੱਲੋਂ ਇਸ ਸਮਾਗਮ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਚਾਈਨਾ ਮਿਲਟਰੀ, ਚੀਨੀ ਸੈਨਾਵਾਂ ਦਾ ਅਧਿਕਾਰਤ ਮੁੱਖ ਪੱਤਰ ਹੈ।

PunjabKesari

ਪਹਿਲੇ ਬੈਚ ਨੂੰ ਕੀਤਾ ਗਿਆ ਪ੍ਰਮੋਟ
ਚਾਈਨਾ ਮਿਲਟਰੀ ਨੇ ਲਿਖਿਆ ਹੈ,''ਤਿੱਬਤ ਦੇ ਲੋਕਾਂ ਨੂੰ 31 ਅਗਸਤ ਨੂੰ ਇਕ ਨਵੇਂ ਮਹਾਨ ਪਲ ਦਾ ਗਵਾਹ ਬਣਨ ਦਾ ਮੌਕਾ ਮਿਲਿਆ। ਨੌਨ ਕਮਿਸ਼ਨਡ ਅਫਸਰ ਪ੍ਰਮੋਸ਼ਨ ਸਮਾਗਮ 'ਤੇ ਪਹਿਲੀ ਵਾਰ ਨਵੇਂ ਪ੍ਰਮੋਟੇਡ ਤਿੱਬਤੀ ਸੈਨਿਕਾਂ ਅਤੇ ਕੈਡਰਾਂ ਨੂੰ ਸੱਦਾ ਦਿੱਤਾ ਗਿਆ ਸੀ।'' ਚਾਈਨਾ ਮਿਲਟਰੀ ਵੱਲੋਂ ਦੱਸਿਆ ਗਿਆ ਕਿ ਸਮਾਗਮ ਦਾ ਆਯੋਜਨ ਵੈਸਟਰਨ ਥੀਏਟਰ ਕਮਾਂਡ ਦੇ ਤਿੱਬਤ ਸਥਿਤ ਏਅਰਫੋਰਸ ਸਟੇਸ਼ਨ 'ਤੇ ਹੋਇਆ। ਅਖਬਾਰ ਦੇ ਮੁਤਾਬਕ, ਇਸ ਮੌਕੇ 'ਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਹਿੱਸਾ ਲਿਆ। ਇਹ ਪੀਪਲਜ਼ ਲਿਬਰੇਸ਼ਨ ਆਰਮੀ ਏਅਰਫੋਰਸ (ਪੀ.ਐੱਲ.ਏ.ਏ.ਐੱਫ.) ਵਿਚ ਸ਼ਾਮਲ ਤਿੱਬਤੀ ਸੈਨਿਕਾਂ ਦਾ ਪਹਿਲਾ ਬੈਚ ਸੀ, ਜਿਸ ਨੂੰ ਪ੍ਰਮੋਟ ਕੀਤਾ ਗਿਆ ਹੈ।

PunjabKesari

ਸਰਕਾਰ ਨੇ ਸਫਲਤਾਪੂਰਵਕ ਟਰੇਨਿੰਗ ਕੀਤੀ ਪੂਰੀ
ਚਾਈਨਾ ਮਿਲਟਰੀ ਨੇ ਲਿਖਿਆ ਹੈ,''ਇਹਨਾਂ ਤਿੱਬਤੀ ਨੌਜਵਾਨਾਂ ਨੂੰ ਏਅਰਫੋਰਸ ਵਿਚ ਭਰਤੀ ਕੀਤਾ ਗਿਆ ਸੀ। ਹੁਣ ਇਹ 'ਕਿਡਨੈਪਿੰਗ' ਤੋਂ ਅੱਗੇ ਵੱਧ ਚੁੱਕੇ ਹਨ। ਮਿਲਟਰੀ ਰੈਂਕ ਬਦਲ ਚੁੱਕੀ ਹੈ ਅਤੇ ਹੁਣ ਇਹਨਾਂ ਸੈਨਿਕਾਂ ਦੀਆਂ ਜ਼ਿੰਮੇਵਾਰੀਆਂ ਵੀ ਬਦਲ ਗਈਆਂ ਹਨ। ਚਾਈਨਾ ਮਿਲਟਰੀ ਦਾ ਦਾਅਵਾ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਸਰਕਾਰ ਵੱਲੋਂ ਸਫਲਤਾਪੂਰਵਕ ਉੱਚਾਈ ਵਾਲੀਆਂ ਜਗ੍ਹਾ 'ਤੇ ਟਰੇਨਿੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ ਗਿਆ ਹੈ। ਸਮਾਗਮ ਦੌਰਾਨ ਚੀਨ ਦਾ ਰਾਸ਼ਟਰੀ ਗੀਤ ਚਲਾਇਆ ਗਿਆ।

PunjabKesari


author

Vandana

Content Editor

Related News