ਭਾਰਤ ਵਾਂਗ ਚੀਨ ਦੀ ''ਸਿੰਗਲ ਯੂਜ਼ ਪਲਾਸਟਿਕ'' ''ਤੇ ਪਾਬੰਦੀ ਲਗਾਉਣ ਦੀ ਯੋਜਨਾ

01/21/2020 12:49:24 PM

ਬੀਜਿੰਗ (ਬਿਊਰੋ): ਬੀਤੇ ਕਈ ਸਾਲਾਂ ਤੋਂ ਚੀਨ ਕਚਰੇ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਇਸ ਲਈ ਭਾਰਤ ਅਤੇ ਥਾਈਲੈਂਡ ਦੇ ਬਾਅਦ ਹੁਣ ਚੀਨ ਵੀ ਸਿੰਗਲ ਵਰਤੋਂ ਵਾਲੇ ਪਲਾਸਟਿਕ 'ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਸੋਮਵਾਰ ਨੂੰ ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਨੈਸ਼ਨਲ ਡਿਵੈਲਪਮੈਂਟ ਐਂਡ ਰਿਫੋਰਮ ਕਮਿਸ਼ਨ ਨੇ ਐਤਵਾਰ ਨੂੰ ਇਸ ਲਈ ਨਵੀਂ ਪਾਲਿਸੀ ਜਾਰੀ ਕੀਤੀ। ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਇਹ ਪਾਲਿਸੀ ਚੀਨ ਵਿਚ ਅਗਲੇ 5 ਸਾਲ ਤੱਕ ਲਾਗੂ ਹੋ ਜਾਵੇਗੀ। ਚੀਨ ਦੇ ਸਾਰੇ ਸ਼ਹਿਰਾਂ ਵਿਚ 2020 ਤੱਕ ਪਲਾਸਟਿਕ ਬੈਗ 'ਤੇ ਪਾਬੰਦੀ ਲਗਾ ਦਿੱਤੀ ਜਾਵੇਗੀ ਭਾਵੇਂਕਿ ਨਵੇਂ ਵਪਾਰੀਆਂ ਨੂੰ 2025 ਤੱਕ ਇਸ ਤੋਂ ਛੋਟ ਦਿੱਤੀ ਜਾਵੇਗੀ। 

ਇਸ ਦੇ ਨਾਲ ਹੀ ਕਿਹਾ ਗਿਆ ਹੈਕਿ ਚੀਨ ਵਿਚ 0.025 ਮਿਲੀਮੀਟਰ ਚੌੜਾਈ ਦੇ ਪਲਾਸਟਿਕ 'ਤੇ ਵੀ ਪਾਬੰਦੀ ਲਗਾਈ ਜਾਵੇਗੀ। ਕਮਿਸ਼ਨ ਨੇ ਕਿਹਾ ਹੈ ਕਿ ਰੈਸਟੋਰੈਂਟ ਕਾਰੋਬਾਰੀਆਂ ਨੂੰ 30 ਫੀਸਦੀ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਲਗਾਉਣੀ ਲਾਜ਼ਮੀ ਹੋਵੇਗੀ। ਇਸ ਸਿਲਸਿਲੇ ਵਿਚ ਚੀਨ ਦੇ ਹੋਟਲ ਮਾਲਕਾਂ ਵੱਲੋਂ ਕਿਹਾ ਗਿਆ ਹੈ ਕਿ ਸਾਲ 2025 ਤੱਕ ਕਿਸੇ ਵੀ ਖਪਤਕਾਰ ਨੂੰ ਸਿੰਗਲ ਯੂਜ਼ ਪਲਾਸਟਿਕ ਨਹੀਂ ਦਿੱਤੀ ਜਾਵੇਗਾ।ਸਾਲ 2017 ਵਿਚ ਚੀਨ ਇਕੋਇਕ ਅਜਿਹਾ ਦੇਸ਼ ਰਿਹਾ ਜਿਸ ਨੇ 215 ਮਿਲੀਅਨ ਸ਼ਹਿਰੀ ਘਰੇਲੂ ਕਚਰਾ ਇਕੱਠਾ ਕੀਤਾ। ਚੀਨ ਨੇ 2010 ਵਿਚ 60 ਮਿਲੀਆਨ ਟਨ ਪਲਾਸਟਿਕ ਕਚਰੇ ਦਾ ਉਤਪਾਦਨ ਕੀਤਾ, ਉੱਥੇ ਯੂ.ਐੱਸ. ਨੇ 38 ਮਿਲੀਅਨ ਕਚਰੇ ਦਾ। ਚੀਨ ਤੋਂ ਪਹਿਲਾਂ ਥਾਈਲੈਂਡ ਨੇ 2021 ਤੱਕ ਆਪਣੇ ਸਾਰੇ ਬਾਜ਼ਾਰਾਂ ਵਿਚ ਸਿੰਗਲ ਯੂਜ਼ ਪਲਾਸਟਿਕ ਬੈਗ ਬੰਦ ਕਰਨ ਦਾ ਟੀਚਾ ਰੱਖਿਆ ਹੈ।


Vandana

Content Editor

Related News