ਅਮਰੀਕੀ ਫੌਜ ਨੂੰ ਪਿੱਛੇ ਛੱਡ ''ਚ ਚੀਨ ਦੀ ਫੌਜ ਬਣੀ ਸਭ ਤੋਂ ''ਤਾਕਤਵਰ''
Monday, Mar 08, 2021 - 01:46 AM (IST)
ਵਾਸ਼ਿੰਗਟਨ/ਬੀਜ਼ਿੰਗ - ਅਮਰੀਕਾ ਨੂੰ ਪਿੱਛੇ ਛੱਡ ਕੇ ਚੀਨ ਦੁਨੀਆ ਦੀ ਸਭ ਤੋਂ ਵੱਡੀ ਸਮੁੰਦਰੀ ਫੌਜ ਤਾਕਤ ਬਣ ਗਿਆ ਹੈ। ਹੁਣ ਚੀਨੀ ਸਮੁੰਦਰੀ ਫੌਜ ਵਿਚ ਜਿੰਨੇ ਜੰਗੀ ਬੇੜੇ ਅਤੇ ਪਣਡੁੱਬੀਆਂ ਸ਼ਾਮਲ ਹਨ, ਉਨੇ ਤਾਂ ਅਮਰੀਕਾ ਕੋਲ ਵੀ ਨਹੀਂ ਹਨ। ਹਾਲਾਂਕਿ ਇੰਨੇ ਹਥਿਆਰ ਹੋਣ ਦੇ ਬਾਵਜੂਦ ਉਨ੍ਹਾਂ ਦੀ ਜੰਗੀ ਸਮਰੱਥਾ ਦੁਨੀਆ ਦੇ ਕਈ ਦੇਸ਼ਾਂ ਤੋਂ ਘੱਟ ਹੈ। ਇਕ ਅਮਰੀਕੀ ਮੀਡੀਆ ਰਿਪੋਰਟ ਮੁਤਾਬਕ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚ ਕੁਝ ਸਾਲ ਪਹਿਲਾਂ ਆਪਣੀ ਸਮੁੰਦਰੀ ਫੌਜ ਨੂੰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਬਣਾਉਣ ਦਾ ਟੀਚਾ ਲਿਆ ਸੀ।
ਸਾਲ 2018 ਵਿਚ ਚੀਨ ਦੀ ਪੀਪਲਸ ਲਿਬਰੇਸ਼ਨ ਆਰਮੀ ਨੇਵੀ ਨੇ ਦੱਖਣੀ ਚੀਨ ਸਾਗਰ ਵਿਚ ਆਪਣੀ ਸਾਮਰਿਕ ਤਾਕਤ ਦਾ ਪ੍ਰਦਰਸ਼ਨ ਕੀਤਾ ਸੀ। ਇਸ ਵਿਚ ਇਕੱਠੇ 48 ਜੰਗੀ ਬੇੜੇ, ਦਰਜਨਾਂ ਲੜਾਕੂ ਜਹਾਜ਼ ਅਤੇ 10,000 ਤੋਂ ਵੱਧ ਸਮੁੰਦਰੀ ਫੌਜ ਦੇ ਜਵਾਨ ਸ਼ਾਮਲ ਹੋਏ ਸਨ। 'ਯੂ. ਐੱਸ. ਆਫਿਸ ਆਫ ਨੇਵਲ ਇੰਟੈਲੀਜੈਂਸ' ਮੁਤਾਬਕ 2020 ਤੱਕ ਸਮੁੰਦਰ ਵਿਚ ਚੀਨ ਨੇ 360 ਤੋਂ ਵੱਧ ਜੰਗੀ ਬੇੜਿਆਂ ਦੀ ਤਾਇਨਾਤੀ ਕਰ ਚੁੱਕਿਆ ਹੈ, ਜੋ ਉਸ ਨੂੰ ਸਭ ਤੋਂ ਤਾਕਤਵਰ ਸਮੁੰਦਰੀ ਤਾਕਤ ਬਣਾਉਂਦਾ ਹੈ। ਅਮਰੀਕੀ ਨੇਵੀ ਦਾ ਇਹ ਖੁਲਾਸਾ ਪੂਰੀ ਦੁਨੀਆ ਲਈ ਖਤਰੇ ਦੀ ਘੰਟੀ ਤੋਂ ਘੱਟ ਨਹੀਂ ਹੈ।
ਚੀਨ ਜਿਸ ਤਰੀਕੇ ਨਾਲ ਰੱਖਿਆ ਖੇਤਰ ਵਿਚ ਪੈਸੇ ਖਰਚ ਕਰ ਰਿਹਾ ਹੈ ਅਤੇ ਉਸ ਦੀ ਵਿਸਤਾਰਵਾਦੀ ਨੀਤੀ ਆਉਣ ਵਾਲੇ ਵੇਲੇ ਵਿਚ ਦੁਨੀਆ ਨੂੰ ਜੰਗ ਵਿਚ ਪਾ ਸਕਦੀ ਹੈ। ਯੂ. ਐੱਸ. ਨੇਵਲ ਵਾਰ ਕਾਲਜ ਵਿਚ ਚੀਨ ਮੇਰੀਟਾਈਮ ਸਟੱਡੀਜ਼ ਪੜਾਉਣ ਵਾਲੇ ਐਂਡ੍ਰਿਊ ਇਰੀਕਸ਼ਨ ਨੇ ਲਿਖਿਆ ਹੈ ਕਿ ਚੀਨ ਨੇ ਨੇਵਲ ਸ਼ਿਪਯਾਰਡ ਨੂੰ ਸਖਤ ਹੁਕਮ ਦਿੰਦੇ ਹੋਏ ਕਿਹਾ ਹੈ ਕਿ ਜਿਹੜਾ ਵੀ ਜਹਾਜ਼ ਬਣੇਗਾ ਉਹ ਸਭ ਤੋਂ ਵਧੀਆ ਬਣਨਾ ਚਾਹੀਦਾ ਹੈ।
ਚੀਨ ਪਹਿਲਾਂ ਤੋਂ ਹੀ ਜਹਾਜ਼ ਨਿਰਮਾਣ ਦੀ ਕਲਾ ਵਿਚ ਮਾਹਿਰ ਸੀ। ਸਾਲ 2015 ਵਿਚ ਚੀਨੀ ਸਮੁੰਦਰੀ ਫੌਜ ਨੇ ਆਪਣੀ ਤਾਕਤ ਨੂੰ ਅਮਰੀਕੀ ਸਮੁੰਦਰੀ ਫੌਜ ਦੇ ਬਰਾਬਰ ਕਰਨ ਲਈ ਵਿਆਪਕ ਮੁਹਿੰਮ ਚਲਾਈ ਸੀ। ਚੀਨ ਨੂੰ ਅੱਗੇ ਦੇਖ ਅਮਰੀਕੀ ਨੇਵੀ ਆਉਣ ਵਾਲੇ ਵੇਲੇ ਵਿਚ ਆਪਣੇ ਜੰਗੀ ਬੇੜਿਆਂ ਦੀ ਗਿਣਤੀ 297 ਤੋਂ 355 ਵਿਚਾਲੇ ਕਰਨ ਦੀ ਯੋਜਨਾ ਵਿਚ ਲੱਗ ਗਿਆ ਹੈ।