ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਵੱਖ ਹੋਣਾ ਪੂਰੀ ਦੁਨੀਆ ਲਈ ਹੈ ਵੱਡਾ ਝਟਕਾ : ਚੀਨ
Friday, Jun 02, 2017 - 03:41 PM (IST)

ਸ਼ੰਘਾਈ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੈਰਿਸ ਜਲਵਾਯੂ ਸਮਝੌਤੇ ਤੋਂ ਬਾਹਰ ਨਿਕਲਣ ਦੇ ਐਲਾਨ ਨੂੰ ਚੀਨ ਦੇ ਮੀਡੀਆ ਨੇ 'ਕੌਮਾਂਤਰੀ ਝਟਕਾ' ਦੱਸਦੇ ਹੋਏ ਟਰੰਪ ਦੇ ਉਸ ਦਾਅਵੇ ਨੂੰ ਖਾਰਜ ਕੀਤਾ ਹੈ ਜਿਸ 'ਚ ਕਿਹਾ ਗਿਆ ਸੀ ਕਿ ਇਸ ਨਾਲ ਅਮਰੀਕਾ 'ਚ ਰੋਜ਼ਗਾਰ ਵਧੇਗਾ। ਚੀਨ ਦੀ ਸਰਕਾਰੀ ਅਖ਼ਬਾਰ ਏਜੰਸੀ ਸ਼ਿਨਹੂਆ 'ਚ ਛਪੀ ਖ਼ਬਰ 'ਚ ਕਿਹਾ ਗਿਆ ਹੈ ਕਿ ਫਿਲਹਾਲ ਕੋਈ ਵੀ ਦੇਸ਼ ਜਲਵਾਯੂ ਪਰਿਵਰਤਨ ਨਾਲ ਲੜਨ ਲਈ ਕੌਮਾਂਤਰੀ ਕੋਸ਼ਿਸ਼ਾਂ ਦੀ ਅਗਵਾਈ ਕਰਨ ਲਈ ਤਿਆਰ ਨਹੀਂ ਹੈ। ਚੀਨ 2007 'ਚ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਮਾਮਲੇ 'ਚ ਅਮਰੀਕਾ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਬਣ ਗਿਆ ਸੀ ਪਰ ਜਾਣਕਾਰਾਂ ਦਾ ਮੰਨਣਾ ਹੈ ਕਿ ਪੈਰਿਸ ਸਮਝੌਤੇ 'ਚੋਂ ਅਮਰੀਕਾ ਦੇ ਵੱਖ ਹੋਣ ਤੋਂ ਬਾਅਦ ਚੀਨ ਇਸ ਨੂੰ ਕੌਮਾਂਤਰੀ ਅਗਵਾਈ ਦੇ ਕੇ ਆਪਣੇ ਅਕਸ ਨੂੰ ਸੁਧਾਰ ਸਕਦਾ ਹੈ।