ਕੋਵਿਡ-19- ਚੀਨ ਦੀ ਮਾੜੇ ਸਮੇਂ ''ਚ ਮਦਦ ਕਰਨ ਬਦਲੇ ਇਟਲੀ ਨੂੰ ਮਿਲਿਆ ''ਧੋਖਾ''

04/05/2020 8:45:16 PM

ਰੋਮ (ਏਜੰਸੀ)- ਮਾੜੇ ਸਮੇਂ 'ਚ ਮਦਦ ਕਰਨ ਵਾਲੇ ਦੇਸ਼ ਦੇ ਨਾਲ ਬੇਵਫਾਈ ਕਰਨ ਦਾ ਚੀਨ 'ਤੇ ਦੋਸ਼ ਲੱਗਾ ਹੈ। ਦਰਅਸਲ ਚੀਨ ਵਿਚ ਜਦੋਂ ਕੋਰੋਨਾ ਵਾਇਰਸ ਦੀ ਮਹਾਮਾਰੀ ਸਿਖਰ 'ਤੇ ਸੀ, ਉਦੋਂ ਉਸ ਨੂੰ ਇਟਲੀ ਨੇ ਪਰਸਨਲ ਪ੍ਰੋਟੈਕਸ਼ਨ ਇਕਵਿਪਮੈਂਟ ਡੋਨੇਟ ਕੀਤਾ ਸੀ ਪਰ ਹੁਣ ਜਦੋਂ ਕਿ ਕੋਰੋਨਾ ਦੇ ਕਹਿਰ ਨਾਲ ਜੂਝ ਰਹੇ ਇਟਲੀ ਨੂੰ ਪੀਪੀਈ ਦੀ ਲੋੜ ਹੈ ਤਾਂ ਚੀਨ ਡੋਨੇਸ਼ਨ ਵਿਚ ਮਿਲੇ ਪੀਪੀਈ ਨੂੰ ਹੀ ਇਟਲੀ ਨੂੰ ਵਾਪਸ ਖਰੀਦਣ ਨੂੰ ਆਖ ਰਿਹਾ ਹੈ। ਚੀਨ ਦੇ ਵੁਹਾਨ ਤੋਂ ਪੈਦਾ ਹੋਇਆ ਵਾਇਰਸ ਪੂਰੀ ਦੁਨੀਆ 'ਚ ਕਹਿਰ ਵਰ੍ਹਾ ਰਿਹਾ ਹੈ। ਕੋਰੋਨਾ ਵਾਇਰਸ ਦੀ ਮਹਾਮਾਰੀ ਦੀ ਹੀ ਵਜ੍ਹਾ ਨਾਲ ਯੂਰਪ ਵਿਚ ਇਟਲੀ ਐਪਿਕਸੈਂਟਰ ਬਣ ਚੁਕਿਆ ਹੈ। ਇਟਲੀ ਦੇ ਹਾਲਾਤ ਪਸਤ ਹੋ ਚੁੱਕੇ ਹਨ। ਇਟਲੀ ਵਿਚ 24 ਘੰਟਿਆਂ ਵਿਚ ਮਰਨ ਵਾਲਿਆਂ ਦੇ ਰਿਕਾਰਡ ਬਣ ਅਤੇ ਟੁੱਟ ਰਹੇ ਹਨ। ਕੁਝ ਹੀ ਦਿਨਾਂ ਵਿਚ ਇਟਲੀ ਵਿਚ 15 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਇਕ ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ ਹਨ।

ਇਟਲੀ ਇਸ ਵੇਲੇ ਸਭ ਤੋਂ ਜ਼ਿਆਦਾ ਮੈਡੀਕਲ ਸੰਸਾਧਨਾਂ ਦੀ ਕਮੀ ਨਾਲ ਜੂਝ ਰਿਹਾ ਹੈ। ਉਸ ਦੇ ਸਾਹਮਣੇ ਕੋਰੋਨਾ ਵਾਇਰਸ ਮਰੀਜ਼ਾਂ ਨੂੰ ਬਚਾਉਣ ਦੇ ਨਾਲ ਹੀ ਆਪਣੇ ਕੋਰੋਨਾ ਯੋਧਿਆਂ ਯਾਨੀ ਡਾਕਟਰ,ਸਿਹਤ ਮੁਲਾਜ਼ਮਾਂ, ਸਫਾਈ ਮੁਲਾਜ਼ਮਾਂ, ਪੁਲਸ ਅਤੇ ਹੋਰ ਅਜਿਹੇ ਲੋਕ ਜੋ ਕਿ ਇਨਫੈਕਟਿਡ ਮਰੀਜ਼ਾਂ ਦੇ ਸਿੱਧੇ ਸੰਪਰਕ ਵਿਚ ਆਉਂਦੇ ਹਨ। ਉਨ੍ਹਾਂ ਦੀ ਸੁਰੱਖਿਆ ਦਾ ਸਭ ਤੋਂ ਵੱਡਾ ਖਤਰਾ ਹੈ। ਅਜਿਹੇ ਵਿਚ ਇਟਲੀ ਨੂੰ ਪੀ.ਪੀ.ਈ. ਦੀ ਸਖ਼ਤ ਲੋੜ ਹੈ ਉਹ ਦੁਨੀਆ ਦੇ ਹੋਰ ਦੇਸ਼ਾਂ ਤੋਂ ਮੈਡੀਕਲ ਮਦਦ ਮੰਗ ਰਿਹਾ ਹੈ। ਅਜਿਹੇ ਵਿਚ ਸੰਕਟ ਦੇ ਸਮੇਂ ਦੁਨੀਆ ਵਿਚ ਮਨੁੱਖਤਾ ਦਾ ਸੰਦੇਸ਼ ਦੇਣ ਲਈ ਚੀਨ ਨੇ ਇਟਲੀ ਨੂੰ ਪੀ.ਪੀ.ਈ. ਦੇਣ ਦੀ ਪੇਸ਼ਕਸ਼ ਕੀਤੀ ਪਰ ਬਾਅਦ ਵਿਚ ਇਹ ਖੁਲਾਸਾ ਹੋਇਆ ਕਿ ਮਨੁੱਖਤਾ ਦਾ ਸੰਦੇਸ਼ ਸਿਰਫ ਦਿਖਾਵਾ ਸੀ। ਏ.ਐਨ.ਆਈ. ਵਿਚ ਛਪੀ ਇਕ ਰਿਪੋਰਟ ਮੁਤਾਬਕ ਦਰਅਸਲ ਬੀਜਿੰਗ ਇਟਲੀ 'ਤੇ ਉਸ ਦੇ ਹੀ ਭੇਜੇ ਗਏ ਪੀ.ਪੀ.ਈ. ਵਾਪਸ ਖਰੀਦਣ ਦਾ ਦਬਾਅ ਬਣਾ ਰਿਹਾ ਹੈ, ਜਦੋਂ ਕਿ ਚੀਨ ਨੇ ਸਮੁੱਚੀ ਦੁਨੀਆ ਦੇ ਸਾਹਮਣੇ ਇਹ ਦਿਖਾਇਆ ਕਿ ਉਹ ਇਟਲੀ ਨੂੰ ਪੀ.ਪੀ.ਈ. ਡੋਨੇਟ ਕਰੇਗਾ।

ਸਪੈਕਟੇਟਰ ਮੈਗਜ਼ੀਨ ਮੁਤਾਬਕ ਟਰੰਪ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਨਾਲ ਬੁਰਾ ਹੋਰ ਕੀ ਹੋ ਸਕਦਾ ਹੈ ਕਿ ਜਿਸ ਇਟਲੀ ਨੇ ਚੀਨ ਨੂੰ ਉਸ ਦੇ ਇਥੇ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਵਿਚ ਮਦਦ ਲਈ ਪੀ.ਪੀ.ਈ. ਦੀ ਮਦਦ ਕੀਤੀ ਸੀ ਅਤੇ ਲੱਖਾਂ ਟਨ ਪੀਪੀਈ ਡੋਨੇਟ ਕੀਤਾ ਉਥੇ ਹੀ ਚੀਨ ਹੁਣ ਬਦਲੇ ਵਿਚ ਇਟਲੀ ਦੇ ਡੋਨੇਸ਼ਨ ਨੂੰ ਇਟਲੀ ਨੂੰ ਹੀ ਜ਼ਬਰਦਸਤੀ ਵੇਚਣ 'ਤੇ ਉਤਾਰੂ ਹੈ। ਉਥੇ ਹੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਫੀਸ਼ੀਅਲਸ ਨੇ ਇਹ ਵੀ ਦੋਸ਼ ਲਗਾਇਆ ਕਿ ਕੋਰੋਨਾ ਵਾਇਰਸ ਬਾਰੇ ਦੁਨੀਆ ਤੋਂ ਜਾਣਕਾਰੀ ਲੁਕਾਉਣ ਅਤੇ ਝੂਠ ਬੋਲਣ ਦੀ ਵਜ੍ਹਾ ਨਾਲ ਹੀ ਦੁਨੀਆ ਅੱਜ ਕੋਵਿਡ-19 ਨੂੰ ਭੁਗਤ ਰਹੀ ਹੈ। ਸਪੈਕਟੇਟਰ ਮੈਗਜ਼ੀਨ ਮੁਤਾਬਕ ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਜਦੋਂ ਚੀਨ ਵਿਚ ਕੋਰੋਨਾ ਦੀ ਮਹਾਮਾਰੀ ਕਾਰਨ ਕੋਹਰਾਮ ਮਚਿਆ ਹੋਇਆ ਸੀ ਤਾਂ ਇਟਲੀ ਨੇ ਹੀ ਚੀਨ ਨੂੰ ਆਪਣੀ ਜਨਤਾ ਦੀ ਸੁਰੱਖਿਆ ਕਰਨ ਲਈ ਮਦਦ ਦੇ ਤੌਰ 'ਤੇ ਲੱਖਾਂ ਟਨ ਪੀਪੀਈ ਭੇਜਿਆ ਸੀ।

ਚੀਨ 'ਤੇ ਇਹ ਸਿਰਫ ਅਮਰੀਕਾ ਹੀ ਦੋਸ਼ ਨਹੀਂ ਲਗਾ ਰਿਹਾ ਹੈ ਸਗੋਂ ਕਈ ਦੇਸ਼ ਉਸ ਦੇ ਭੇਜੇ ਗਏ ਸਾਮਾਨਾਂ ਦੀ ਗੁਣਵੱਤਾ 'ਤੇ ਦੋਸ਼ ਲਗਾ ਕੇ ਸੌਦਾ ਤੱਕ ਰੱਦ ਕਰ ਚੁੱਕੇ ਹਨ। ਸਪੇਨ ਨੇ ਚੀਨ ਤੋਂ ਭੇਜੀ ਗਈ 50 ਹਜ਼ਾਰ ਟੈਸਟਿੰਗ ਕਿੱਟ ਦੇ ਦੋਸ਼ਪੂਰਣ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਚੀਨ ਨੂੰ ਵਾਪਸ ਕਰ ਦਿੱਤਾ ਸੀ। ਇਸੇ ਤਰ੍ਹਾਂ ਨੀਦਰਲੈਂਡਸ ਨੇ ਵੀ ਚੀਨ ਦੇ ਭੇਜੇ ਗਏ ਮਾਸਕ ਦੀ ਕਵਾਲਟੀ 'ਤੇ ਸਵਾਲ ਚੁੱਕੇ ਸਨ। ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲਾ ਦੋਸ਼ ਤਾਂ ਪਾਕਿਸਤਾਨੀ ਮੀਡੀਆ ਨੇ ਲਗਾਏ। ਪਾਕਿਸਤਾਨੀ ਮੀਡੀਆ ਵਿਚ ਇਹ ਰੌਲਾ ਪਿਆ ਕਿ ਚੀਨ ਨੇ ਅੰਡਰਗਾਰਮੈਂਟਸ ਨਾਲ ਬਣੇ ਮਾਸਕ ਦੀ ਪਾਕਿਸਤਾਨ ਨੂੰ ਸਪਲਾਈ ਕਰਕੇ ਚੂਨਾ ਲਗਾ ਦਿੱਤਾ।


Sunny Mehra

Content Editor

Related News