ਚੀਨ ਨੇ ਹਾਂਗਕਾਂਗ ’ਚ ਭੇਜੀ ਫੌਜ : ਰਿਪੋਰਟ

08/30/2019 1:40:08 PM

ਹਾਂਗਕਾਂਗ (ਏਜੰਸੀ)— ਹਾਂਗਕਾਂਗ ਵਿਚ ਪੂਰਨ ਲੋਕਤੰਤਰ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ  ਦੇ ‘ਲੌਂਗ ਮਾਰਚ’ ਦੇ ਮੱਦੇਨਜ਼ਰ ਚੀਨ ਨੇ ਫੌਜ ਨੂੰ ਐਲਰਟ ਕਰ ਦਿੱਤਾ ਹੈ। ਇਸ ਲਈ 8 ਤੋਂ 10 ਹਜ਼ਾਰ ਫੌਜੀਆਂ ਨੂੰ ਚੀਨ ਤੋਂ ਹਾਂਗਕਾਂਗ ਭੇਜਿਆ ਗਿਆ ਹੈ ਤਾਂ ਜੋ ਉਹ ਲੋੜ ਪੈਣ ’ਤੇ ਕਾਰਵਾਈ ਲਈ ਬਿਨਾਂ ਦੇਰੀ ਦੇ ਹਰਕਤ ਵਿਚ ਆ ਜਾਣ। ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਸਾਫ ਕਰ ਦਿੱਤਾ ਹੈ ਕਿ ਫੌਜ ਹਾਂਗਕਾਂਗ ਵਿਚ ਕਾਨੂੰਨ ਵਿਵਸਥਾ ਵਿਗੜਨ ਨਹੀਂ ਦੇਵੇਗੀ ਅਤੇ ਉੱਥੋਂ ਦੀ ਖੁਸ਼ਹਾਲੀ ਨੂੰ ਬਰਕਰਾਰ ਰੱਖੇਗੀ। 

ਚੀਨ ਨੇ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਨੂੰ ਖਾਰਿਜ ਕਰਦਿਆਂ ਹਾਂਗਕਾਂਗ ਵਿਚ ਅਰਾਜਕਤਾ ਲਈ ਅਮਰੀਕਾ ਅਤੇ ਬਿ੍ਰਟੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਂਗਕਾਂਗ ਵਿਚ ਮੌਜੂਦ ਪ੍ਰਮੁੱਖ ਦੇਸ਼ਾਂ ਦੇ ਡਿਪਲੋਮੈਟਾਂ ਦੀ ਹਾਲਾਤ ’ਤੇ ਨਜ਼ਰ ਹੈ। ਚੀਨ ਨੇ ਹਾਂਗਕਾਂਗ ਵਿਚ ਮਿਲਟਰੀ ਟੁੱਕੜੀਆਂ ਭੇਜੇ ਜਾਣ ਨੂੰ ਨਿਯਮਿਤ ਪ੍ਰਕਿਰਿਆ ਦੱਸ ਕੇ ਤਿਆਰੀਆਂ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਵੀ ਕਹਿ ਦਿੱਤਾ ਹੈ ਕਿ ਹਾਲਾਤ ਵਿਗੜਨ ’ਤੇ ਉਹ ਤਾਕਤ ਦੀ ਵਰਤੋਂ ਕਰਨ ਤੋਂ ਨਹੀਂ ਝਿਜਕੇਗਾ। 

ਗੌਰਤਲਬ ਹੈ ਕਿ ਇੱਥੇ ਅਧਿਕਾਰਾਂ ਦੀ ਮੰਗ ਨੂੰ ਲੈ ਕੇ ਬੀਤੇ ਤਿੰਨ ਮਹੀਨੇ ਤੋਂ ਅੰਦੋਲਨ ਜਾਰੀ ਹੈ। ਅੰਦੋਲਨਾਂ ਕਾਰਨ ਏਸ਼ੀਆ ਦੇ ਇਸ ਪ੍ਰਮੱਖ ਵਪਾਰਕ ਕੇਂਦਰ ਵਿਚ ਕਾਰੋਬਾਰੀ ਗਤੀਵਿਧੀਆਂ ਪ੍ਰਭਾਵਿਤ ਹੋਈਆਂ ਹਨ।


Vandana

Content Editor

Related News