ਚੀਨ ''ਚ ਹੋ ਰਹੇ ਹਨ ਆਨਲਾਈਨ ਵਿਆਹ, ਕੁਮੈਂਟਸ ਜ਼ਰੀਏ ਮਿਲੇ ਤੋਹਫੇ

05/11/2020 10:58:23 AM

ਬੀਜਿੰਗ (ਬਿਊਰੋ): ਕੋਰੋਨਾਵਾਇਰਸ ਮਹਾਮਾਰੀ ਕਾਰਨ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਹੈ। ਲੱਖਾਂ ਲੋਕ ਘਰਾਂ ਵਿਚ ਕੈਦ ਹਨ। ਇਸ ਤਬਦੀਲੀ ਦਾ ਅਸਰ ਵਿਆਹ ਉਤਸਵਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਚੀਨ ਵਿਚ ਹੁਣ ਆਨਲਾਈਨ ਵਿਆਹ ਹੋ ਰਹੇ ਹਨ ਅਤੇ ਇਸ ਦੀ ਲਾਈਵ ਸ੍ਰਟੀਮਿੰਗ ਵੀ ਕੀਤੀ ਜਾ ਰਹੀ ਹੈ।ਖੁਸ਼ੀ ਦੇ ਇਸ ਮੌਕੇ ਲੋਕ ਵਰਚੁਅਲ ਤੌਰ 'ਤੇ ਸ਼ਾਮਲ ਹੋ ਰਹੇ ਹਨ। ਖਾਸ ਗੱਲ ਇਹ  ਹੈ ਕਿ ਇਹਨਾਂ ਵਿਆਹਾਂ ਵਿਚ ਅਣਜਾਣ ਲੋਕ ਵੀ ਹਿੱਸਾ ਲੈ ਰਹੇ ਹਨ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਆਨਲਾਈਨ ਜੁੜੇ ਲੋਕ ਇਹਨਾਂ ਜੋੜਿਆਂ ਨੂੰ ਵਰਚੁਅਲ ਅਸ਼ੀਰਵਾਦ ਦੇ ਨਾਲ ਮਤਲਬ ਕੁਮੈਂਟਸ ਜ਼ਰੀਏ ਤੋਹਫੇ ਵੀ ਦੇ ਰਹੇ ਹਨ। ਮਈ ਨੂੰ ਹਾਂਗਜੋ ਸ਼ਹਿਰ ਵਿਚ ਇਕ ਜੋੜੇ ਦੇ ਵਿਆਹ ਵਿਚ 1 ਲੱਖ ਤੋਂ ਵਧੇਰੇ ਲੋਕ ਆਨਲਾਈਨ ਸ਼ਾਮਲ ਹੋਏ। ਇਸ ਜੋੜੇ ਨੇ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ ਆਪਣੇ ਵਿਆਹ ਨੂੰ ਸ਼ਾਨਦਾਰ ਬਣਾਈਏ। ਇਸ ਲਈ ਅਸੀਂ ਅਣਜਾਣ ਲੋਕਾਂ ਨੂੰ ਵੀ ਇਸ ਵਿਆਹ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ।

ਪੜ੍ਹੋ ਇਹ ਅਹਿਮ ਖਬਰ- ਬ੍ਰਿਟਿਸ਼ ਡਾਕਟਰਾਂ ਦਾ ਦਾਅਵਾ, ਪੋਲੀਓ ਦੀ ਤਰ੍ਹਾਂ ਜ਼ਿੰਦਗੀ ਭਰ ਦੀ ਬੀਮਾਰੀ ਦੇ ਸਕਦਾ ਹੈ ਕੋਰੋਨਾ

ਚੀਨ ਵਿਚ ਮਹਾਮਾਰੀ ਪੂਰੀ ਤਰ੍ਹਾਂ ਖਤਮ ਨਹੀਂ
ਕੋਰੋਨਾਵਾਇਰਸ ਦਾ ਸ਼ੁਰੂਆਤੀ ਗੜ੍ਹ ਰਹੇ ਚੀਨ ਵਿਚ ਇਹ ਮਹਾਮਾਰੀ ਹਾਲੇ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ। ਚੀਨ ਨੇ ਉੱਤਰੀ ਕੋਰੀਆ ਦੀ ਸੀਮਾ ਨਾਲ ਲੱਗਦੇ ਆਪਣੇ ਇਕ ਸ਼ਹਿਰ ਵਿਚ ਐਤਵਾਰ ਨੂੰ 11 ਲੋਕਾਂ ਦੇ ਕੋਰੋਨਾਵਾਇਰਸ ਨਾਲ ਇਨਫੈਕਟਿਡ ਪਾਏ ਜਾਣ ਦੇ ਬਾਅਦ ਮਾਰਸ਼ਲ ਲਾ ਲਾਗੂ ਕਰ ਦਿੱਤਾ। ਸ਼ਹਿਰ ਵਿਚ ਜਾਨਲੇਵਾ ਵਾਇਰਸ ਦੇ ਦੁਬਾਰਾ ਤੇਜ਼ੀ ਨਾਲ ਫੈਲਣ ਦਾ ਡਰ ਪੈਦਾ ਹੋ ਗਿਆ ਹੈ। ਸਰਕਾਰੀ 'ਗਲਬੋਲ ਟਾਈਮਜ਼' ਨੇ ਖਬਰ ਦਿੱਤੀ ਹੈ ਕਿ ਇਹ ਲੋਕ ਲਾਂਡ੍ਰੀਵੁਮਨ ਦੇ ਸੰਪਰਕ ਵਿਚ ਆਉਣ ਦੇ ਬਾਅਦ ਕੋਰੋਨਾ ਇਨਫੈਕਟਿਡ ਹੋਏ। 


Vandana

Content Editor

Related News