ਓਲਪਿੰਕ 2022 ਦੇ ਤਹਿਤ ਚੀਨ ਨੇ ਸ਼ੁਰੂ ਕੀਤੀ ਇਹ ਮੁਹਿੰਮ

12/04/2018 2:13:30 PM

ਬੀਜਿੰਗ (ਬਿਊਰੋ)— ਚੀਨ ਵਿਚ ਸਾਈਨ ਬੋਰਡ 'ਤੇ ਅੰਗਰੇਜ਼ੀ ਦੇ ਗਲਤ ਅਨੁਵਾਦ ਵਿਚ ਸੁਧਾਰ ਲਈ ਰਾਸ਼ਟਰੀ ਰਾਜਧਾਨੀ ਵਿਚ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਜਾ ਰਹੀ ਹੈ। ਅਨੁਵਾਦ ਵਿਚ ਕਈ ਵਾਰ ਅਜਿਹੀ ਗਲਤੀ ਹੁੰਦੀ ਹੈ ਕਿ ਹੱਸਦੇ-ਹੱਸਦੇ ਢਿੱਡੀ ਪੀੜਾਂ ਪੈ ਜਾਣ। ਇਹ ਮੁਹਿੰਮ ਸਾਲ 2022 ਦੀ ਸਰਦ ਰੁੱਤ ਦੀਆਂ ਓਲਪਿੰਕ ਤੋਂ ਪਹਿਲਾਂ ਸ਼ਹਿਰ ਨੂੰ ਵਿਦੇਸ਼ੀਆਂ ਦੇ ਲਿਹਾਜ ਨਾਲ ਤਿਆਰ ਕਰਨ ਲਈ ਚਲਾਈ ਗਈ ਹੈ। ਮਤਲਬ ਬਾਥਰੂਮ ਦੇ ਸਾਈਨ ਬੋਰਡ 'ਤੇ ਲਿਖਿਆ ਹੈ ''ਤਿਲਕੋ ਧਿਆਨ ਨਾਲ'' ਜਦਕਿ ਅਸਲ ਵਿਚ ਇਸ ਦਾ ਅਰਥ ਹੈ ''ਫਰਸ਼ ਗਿੱਲਾ ਹੈ ਧਿਆਨ ਰੱਖੋ''। 

ਬੀਜਿੰਗ ਵਿਚ ਜਨਤਕ ਥਾਵਾਂ ਅਤੇ ਰੈਸਟੋਰੈਂਟ ਵਿਚ ਚੀਨ ਦੇ ਸੰਕੇਤਾਂ ਦੇ ਗਲਤ ਅੰਗਰੇਜ਼ੀ ਅਨੁਵਾਦ ਉਦੋਂ ਨਜ਼ਰਾਂ ਵਿਚ ਆਏ ਸਨ ਜਦੋਂ ਸ਼ਹਿਰ ਨੂੰ ਸਾਲ 2008 ਦੀਆਂ ਓਲਪਿੰਕ ਲਈ ਤਿਆਰ ਕੀਤਾ ਜਾ ਰਿਹਾ ਸੀ। ਉਦੋਂ ਤੋਂ ਹੁਣ ਤੱਕ ਜਨਤਕ ਜਾਗਰੂਕਤਾ ਦੀ ਮਦਦ ਨਾਲ ਕਈ ਅਧਿਕਾਰਕ ਸੰਕੇਤਾਂ ਦੇ ਗਲਤ ਅਨੁਵਾਦਾਂ ਨੂੰ ਹਟਾਇਆ ਜਾ ਚੁੱਕਾ ਹੈ। 1 ਦਸੰਬਰ 2017 ਤੋਂ ਸਰਕਾਰੀ ਸੇਵਾਵਾਂ ਵਿਚ ਅੰਗਰੇਜ਼ੀ ਅਨੁਵਾਦ 'ਤੇ ਰਾਸ਼ਟਰੀ ਮਾਨਕ ਪ੍ਰਭਾਵ ਵਿਚ ਆਏ। ਟ੍ਰਾਂਸਲੇਟਰਸ ਐਸੋਸੀਏਸ਼ਨ ਆਫ ਚਾਈਨਾ ਦੇ ਕਾਰਜਕਾਰੀ ਅਧਿਕਾਰੀ ਚੇਨ ਮਿੰਗਮਿੰਗ ਨੇ ਕਿਹਾ ਕਿ ਜਨਤਕ ਥਾਵਾਂ 'ਤੇ ਅਨੁਵਾਦ ਵਿਦੇਸ਼ੀਆਂ ਲਈ ਸਹਾਇਕ ਹੁੰਦੇ ਹਨ ਅਤੇ ਉਸ ਨਾਲ ਸ਼ਹਿਰ ਦੇ ਅਕਸ 'ਤੇ ਵੀ ਅਸਰ ਪੈਂਦਾ ਹੈ।


Vandana

Content Editor

Related News