ਚੀਨ : ਕੋਰੋਨਾ ਨੂੰ ਲੈ ਕੇ ਮੈਡੀਕਲ ਸਟਾਫ ’ਚ ਖੌਫ, ਡਾਕਟਰਾਂ ਨੂੰ ਨਹੀਂ ਆ ਰਹੀ ਨੀਂਦ
Thursday, Apr 16, 2020 - 12:07 AM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ ਨਾਲ ਇਸ ਸਮੇਂ ਪੂਰੀ ਦੁਨੀਆ ਜੰਗ ਲੜ ਰਹੀ ਹੈ। ਚੀਨ ਦੇ ਵੁਹਾਨ ਸ਼ਹਿਰ ਤੋਂ ਕੋਰੋਨਾ ਵਾਇਰਸ ਦੇ ਫੈਲਣ ਦੀ ਸ਼ੁਰੂਆਤ ਹੋਈ ਸੀ ਤੇ ਚੀਨ ਨੂੰ ਇਸ ਤੋਂ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ। ਚੀਨ ’ਚ ਇਸ ਵਾਇਰਸ ਨੂੰ ਲੈ ਕੇ ਮਰੀਜ਼ਾਂ ਦਾ ਇਲਾਜ਼ ਕਰਨ ਵਾਲੇ ਡਾਕਟਰਾਂ ਦੇ ਦਿਲ ’ਚ ਇਸ ਕਦਰ ਖੌਫ ਬੈਠ ਗਿਆ ਹੈ ਕਿ ਉਨ੍ਹਾਂ ਦੀ ਨੀਂਦ ਗਾਇਬ ਹੋ ਗਈ ਹੈ।
ਕੋਰੋਨਾ ਵਾਇਰਸ ਉੱਥੇ ਡਾਕਟਰਾਂ ਨੂੰ ਮਾਨਸਿਕ ਰੂਪ ਨਾਲ ਵੀ ਬੀਮਾਰ ਬਣਾ ਰਿਹਾ ਹੈ। ਇਕ ਖੋਜ ਅਨੁਸਾਰ ਇਸ ਵਜ੍ਹਾ ਨਾਲ ਚੀਨ ਦੇ ਇਕ ਤਿਹਾਈ ਡਾਕਟਰਾਂ ਨੂੰ ਨੀਂਦ ਆਉਣ ਦੀ ਸਮੱਸਿਆ ਹੋਣ ਲੱਗੀ ਹੈ।
ਖੋਜ ਅਨੁਸਾਰ ਚੀਨ ’ਚ ਕੋਰੋਨਾ ਦੇ ਇਲਾਜ਼ ’ਚ ਲੱਗੇ ਇਕ ਤਿਹਾਈ ਮੈਡੀਕਲ ਸਟਾਫ ਨੂੰ ਇਨਸੌਮਨੀਆ ਨਾਂ ਦੀ ਬੀਮਾਰੀ ਹੋ ਗਈ ਹੈ। ਇਸ ਬੀਮਾਰੀ ਦੇ ਤਹਿਤ ਲੋਕਾਂ ਨੂੰ ਨੀਂਦ ਨਹੀਂ ਆਉਣ ਦੀ ਸਮੱਸਿਆ ਹੁੰਦੀ ਹੈ।
ਖੋਜ ’ਚ ਸਾਹਣੇ ਆਇਆ ਹੈ ਕਿ ਜੋ ਡਾਕਟਰ ਜਾਂ ਮੈਡੀਕਲ ਸਟਾਫ ਕੋਰੋਨ ਪੀੜਤ ਮਰੀਜ਼ਾਂ ਦੇ ਜ਼ਿਆਦਾ ਕਰੀਬ ਹੁੰਦੇ ਹਨ ਉਨ੍ਹਾਂ ਨੂੰ ਇਹ ਸਮੱਸਿਆ ਹੁੰਦੀ ਹੈ। ਉਨ੍ਹਾਂ ਨੂੰ ਡਰ ਸਤਾ ਰਿਹਾ ਹੈ ਕਿ ਉਹ ਵੀ ਵਾਇਰਸ ਦੀ ਲਪੇਟ ’ਚ ਆ ਕੇ ਪੀੜਤ ਹੋ ਗਏ ਹੋਣ।
ਚੀਨ ਦੇ ਸਾਊਦਰਨ ਮੈਡੀਕਲ ਯੂਨੀਵਰਸਿਟੀ ਦੇ ਪ੍ਰੋਫੈਸਰ ਬਿਨ ਝਾਂਗ ਨੇ ਇਹ ਖੋਜ ਕੀਤੀ ਹੈ। ਇਸ ਖੋਜ ’ਚ 1563 ਅਜਿਹੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਕਿ ਜੋ ਮੈਡੀਕਲ ਨਾਲ ਜੁੜੇ ਹੋਏ ਹਨ। ਖੋਜ ਦੇ ਲੇਖਕ ਬਿਨ ਝਾਂਗ ਨੇ ਕਿਹਾ ਕਿ ਇਹ ਬੀਮਾਰੀ ਕੁਝ ਦਿਨ ’ਚ ਚਲੀ ਜਾਂਦੀ ਹੈ ਪਰ ਜੇਕਰ ਕੋਰੋਨਾ ਦ ਪ੍ਰਭਾਵ ਖਤਮ ਨਹੀਂ ਹੋਇਆ ਤਾਂ ਇਹ ਸਥਾਈ ਰੂਪ ਲੈ ਸਕਦੀ ਹੈ।