ਚੀਨ ਨੇ ਨਵੇਂ ਸਮੁੰਦਰੀ ਨਿਗਰਾਨੀ ਉਪਗ੍ਰਹਿ ਨੂੰ ਸਫਲਤਾਪੂਰਵਕ ਕੀਤਾ ਲਾਂਚ
Wednesday, May 19, 2021 - 03:35 PM (IST)
ਬੀਜਿੰਗ (ਭਾਸ਼ਾ) ਚੀਨ ਨੇ ਹਰ ਮੌਸਮ ਵਿਚ ਸਮੁੰਦਰੀ ਵਾਤਾਵਰਨ 'ਤੇ ਨਿਗਰਾਨੀ ਰੱਖਣ ਵਾਲੀ ਪ੍ਰਣਾਲੀ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਇਕ ਨਵੇਂ ਸਮੁੰਦਰੀ ਨਿਗਰਾਨੀ ਉਪਗ੍ਰਹਿ ਨੂੰ ਸਫਲਤਾਪੂਰਵਕ ਸਪੇਸ ਦੇ ਪੰਧ ਵਿਚ ਸਥਾਪਿਤ ਕੀਤਾ। ਇਹ ਸਮੁੰਦਰੀ ਆਫ਼ਤਾਂ ਦੀ ਸਮੇਂ ਤੋਂ ਪਹਿਲਾਂ ਚਿਤਾਵਨੀ ਦੇਵੇਗਾ।
ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਸਾਂਸਦ ਨੇ ਕੋਰੋਨਾ ਨਾਲ ਨਜਿੱਠਣ ਲਈ ਪੀ.ਐੱਮ. ਮੋਦੀ ਦੀਆਂ ਕੋਸ਼ਿਸ਼ਾਂ ਦੀ ਕੀਤੀ ਪ੍ਰਸ਼ੰਸਾ
ਸਰਕਾਰੀ ਮੀਡੀਆ ਦੀ ਖ਼ਬਰ ਮੁਤਾਬਕ ਇਕ ਲੋਂਗ ਮਾਰਚ-1ਬੀ ਰਾਕੇਟ ਨੇ ਉੱਤਰੀ ਪੱਛਮੀ ਚੀਨ ਵਿਚ ਜਿਉਕੁਆਨ ਉਪਗ੍ਰਹਿ ਲਾਂਚ ਕੇਂਦਰ ਤੋਂ ਹੇਯਾਂਗ-2 ਡੀ (ਐੱਚਵਾਈ-2 ਡੀ) ਉਪਗ੍ਰਹਿ ਨੂੰ ਲੈਕੇ ਉਡਾਣ ਭਰੀ। ਸ਼ਿਨਹੂਆ ਏਜੰਸੀ ਦੀ ਖ਼ਬਰ ਮੁਤਾਬਕ ਐੱਚਵਾਈ-2ਡੀ ਹਰ ਮੌਸਮ ਵਿਚ 24 ਘੰਟੇ ਤੁਰੰਤ ਸਮੁੰਦਰੀ ਨਿਗਰਾਨੀ ਕਰਨ ਵਾਲੀ ਪ੍ਰਣਾਲੀ ਦੇ ਨਿਰਮਾਣ ਲਈ ਐੱਚ ਵਾਈ-2 ਬੀ ਅਤੇ ਐੱਚਵਾਈ-2 ਸੀ ਉਪਗ੍ਰਹਿਆਂ ਦੇ ਨਾਲ ਜੋੜਾ ਬਣਾਏਗਾ।