ਚੀਨ : ਪ੍ਰਾਇਮਰੀ ਸਕੂਲ ''ਚ ਚਾਕੂ ਨਾਲ ਹਮਲਾ, 2 ਵਿਦਿਆਰਥੀਆਂ ਦੀ ਮੌਤ
Wednesday, Apr 03, 2019 - 02:27 PM (IST)

ਬੀਜਿੰਗ (ਭਾਸ਼ਾ)— ਚੀਨ ਦੇ ਹੁਨਾਨ ਸੂਬੇ ਵਿਚ ਬੁੱਧਵਾਰ ਨੂੰ ਇਕ ਵਿਅਕਤੀ ਨੇ ਚਾਕੂ ਨਾਲ ਸਕੂਲੀ ਬੱਚਿਆਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ। ਇਹ ਘਟਨਾ ਬੁੱਧਵਾਰ ਨੂੰ ਨਿਨਗਯੁਆਨ ਕਾਊਂਟੀ ਦੇ ਬੈਜੀਆਪਿੰਗ ਸ਼ਹਿਰ ਵਿਚ ਵਾਨਕਿਊਆਨ ਐਲਮੈਂਟਰੀ ਸਕੂਲ ਵਿਚ ਸਵੇਰੇ 7:16 ਵਜੇ 'ਤੇ ਵਾਪਰੀ।
ਇਸ ਹਮਲੇ ਵਿਚ ਦੋ ਵਿਅਕਤੀ ਵੀ ਜ਼ਖਮੀ ਹੋ ਗਏ। ਇਕ ਅੰਗਰੇਜ਼ੀ ਅਖਬਾਰ ਨੇ ਖਬਰ ਦਿੱਤੀ ਹੈ ਕਿ ਇਸ ਮਾਮਲੇ ਵਿਚ ਸ਼ੱਕੀ ਵਿਅਕਤੀ ਨੂੰ ਗ੍ਰਿ੍ਰਫਤਾਰ ਕਰ ਲਿਆ ਗਿਆ ਹੈ। ਹਾਲ ਹੀ ਦੇ ਸਾਲਾਂ ਵਿਚ ਚੀਨ ਵਿਚ ਚਾਕੂ ਅਤੇ ਤਿੱਖੇ ਹਥਿਆਰਾਂ ਨਾਲ ਹਮਲੇ ਦੀਆਂ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਵਿਚ ਕਈ ਬੱਚਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।