ਕੋਰੋਨਾਵਾਇਰਸ ਦੀ ਦਵਾਈ ਲਈ ਜੈਕ ਮਾ ਵੱਲੋਂ 1.4 ਕਰੋੜ ਡਾਲਰ ਦੇਣ ਦਾ ਐਲਾਨ
Thursday, Jan 30, 2020 - 03:44 PM (IST)

ਬੀਜਿੰਗ (ਵਾਰਤਾ): ਚੀਨ ਦੇ ਸਭ ਤੋਂ ਅਮੀਰ ਵਿਅਕਤੀ ਤੇ ਅਲੀਬਾਬਾ ਗਰੁੱਪ ਅਤੇ ਜੈਕ ਮਾ ਫਾਊਂਡੇਸ਼ਨ ਦੇ ਸੰਸਥਾਪਕ ਜੈਕ ਮਾ ਨੇ ਕੋਰੋਨਾਵਾਇਰਸ ਦੇ ਪ੍ਰਕੋਪ ਦਾ ਸਾਹਮਣਾ ਕਰ ਰਹੇ ਚੀਨ ਨੂੰ 1 ਕਰੋੜ 44 ਲੱਖ ਡਾਲਰ (14.4 ਮਿਲੀਅਨ ਡਾਲਰ) ਦੀ ਮਦਦ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਜੈਕ ਨੇ ਕਿਹਾ,''ਅਸੀਂ ਜਾਣਦੇ ਹਾਂ ਕਿ ਵਿਗਿਆਨੀ ਜਲਦੀ ਤੋਂ ਜਲਦੀ ਕੋਰੋਨਾਵਾਇਰਸ ਦੇ ਟੀਕੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਟੀਕੇ ਦਾ ਪਤਾ ਲਗਾਉਣਾ ਅਤੇ ਉਸ ਦਾ ਵੱਡੇ ਪੱਧਰ 'ਤੇ ਉਤਪਾਦਨ ਕਰਨਾ ਆਸਾਨ ਕੰਮ ਨਹੀਂ ਹੈ।''
ਉਹਨਾਂ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਵਿਰੁੱਧ ਲੜਾਈ ਵਿਚ ਉਹਨਾਂ ਦਾ ਫਾਊਂਡੇਸ਼ਨ ਮੈਡੀਕਲ ਵਿਗਿਆਨ ਦੇ ਵਿਕਾਸ ਲਈ ਹੋਰ ਵੀ ਮਦਦ ਕਰੇਗਾ। ਉਹਨਾਂ ਨੇ ਅੱਗੇ ਕਿਹਾ ਕਿ ਇਸ ਖਤਰਨਾਕ ਕੋਰੋਨਾਵਾਇਰਸ ਦੀ ਰੋਕਥਾਮ ਲਈ ਅਲੀਬਾਬਾ ਗਰੁੱਪ ਹਰ ਸੰਭਵ ਮਦਦ ਕਰੇਗਾ। ਚੀਨ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 7,711 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 170 ਹੋ ਗਈ ਹੈ।