ਚੀਨ ਨੇ ਪਾਕਿਸਤਾਨ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਕੀਤੀਆਂ ਰੱਦ

03/01/2019 2:02:16 PM

ਬੀਜਿੰਗ (ਭਾਸ਼ਾ)— ਚੀਨ ਨੇ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਭਰਪੂਰ ਹਾਲਾਤ ਦੇ ਮੱਦੇਨਜ਼ਰ ਪਾਕਿਸਤਾਨ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਉੱਥੇ ਨਾਲ ਹੀ ਪਾਕਿਸਤਾਨ ਹਵਾਈ ਖੇਤਰ ਤੋਂ ਲੰਘਣ ਵਾਲੀਆਂ ਆਪਣੀਆਂ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਦੇ ਮਾਰਗ ਵਿਚ ਤਬਦੀਲੀ ਕੀਤੀ ਹੈ। ਇੱਥੋਂ ਦੇ ਸਰਕਾਰੀ ਮੀਡੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵਧਣ ਕਾਰਨ ਅਤੇ ਪਾਕਿਸਤਾਨੀ ਹਵਾਈ ਖੇਤਰ ਦੇ ਬੰਦ ਰਹਿਣ ਨਾਲ ਯੂਰਪ ਅਤੇ ਦੱਖਣੀ ਪੂਰਬੀ ਏਸ਼ੀਆ ਵਿਚਾਲੇ ਕਈ ਕੌਮਾਂਤਰੀ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਇਸ਼ ਨਾਲ ਦੁਨੀਆ ਭਰ ਵਿਚ ਹਜ਼ਾਰਾਂ ਯਾਤਰੀ ਵੀ ਪ੍ਰਭਾਵਿਤ ਹੋਏ ਹਨ। 

ਇਕ ਅੰਗਰੇਜ਼ੀ ਅਖਬਾਰ ਨੇ ਸ਼ਹਿਰੀ ਹਵਾਬਾਜ਼ੀ ਮਾਹਰਾਂ ਦੇ ਹਵਾਲੇ ਨਾਲ ਖਬਰ ਦਿੱਤੀ ਹੈ ਕਿ ਆਮ ਤੌਰ 'ਤੇ ਪਾਕਿਸਤਾਨੀ ਹਵਾਈ ਖੇਤਰ ਅਤੇ ਭਾਰਤ-ਪਾਕਿ ਸਰਹੱਦ ਦੇ ਉੱਪਰੋਂ ਲੰਘਣ ਵਾਲੀ ਪੱਛਮੀ ਏਸ਼ੀਆ ਤੋਂ ਆਉਣ ਵਾਲੀਆਂ ਉਡਾਣਾਂ ਨੂੰ ਚੀਨ ਵਿਚ ਭਾਰਤ, ਮਿਆਂਮਾਰ ਜਾਂ ਮੱਧ ਏਸ਼ੀਆ ਦੇ ਮਾਰਗ ਤੋਂ ਦਖਲ ਹੋਣ ਦਿੱਤਾ ਜਾ ਰਿਹਾ ਹੈ। ਉੱਤਰੀ ਚੀਨ ਹਵਾਈ ਆਵਾਜਾਈ ਪ੍ਰਬੰਧਨ ਬਿਊਰੋ ਵੱਲੋਂ ਅਖਬਾਰ ਨੂੰ ਭੇਜੇ ਗਏ ਇਕ ਬਿਆਨ ਮੁਤਾਬਕ ਰਾਜਧਾਨੀ ਬੀਜਿੰਗ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪਾਕਿਸਤਾਨ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਬੁੱਧਵਾਰ ਅਤੇ ਵੀਰਵਾਰ ਨੂੰ ਰੱਦ ਰਹੀਆਂ। ਇਨ੍ਹਾਂ ਵਿਚ ਅੱਧ ਵਿਚਾਲੇ ਆਰਾਮ ਕਰਨ ਵਾਲੀਆਂ ਉਡਾਣਾਂ ਵੀ ਸ਼ਾਮਲ ਹਨ। ਅਖਬਾਰ ਮੁਤਾਬਕ ਹਾਲੇ ਇਹ ਨਿਸ਼ਚਿਤ ਨਹੀਂ ਹੈ ਕਿ ਸ਼ੁੱਕਰਵਾਰ ਨੂੰ ਵੀ ਇਹ ਉਡਾਣਾਂ ਆਪਣੇ ਸਮੇਂ 'ਤੇ ਉੱਡਣਗੀਆਂ।


Vandana

Content Editor

Related News