ਚੀਨ : 6 ਗੁਣਾ ਵੱਧ ਕੀਮਤ ''ਤੇ ਮਾਸਕ ਵੇਚਣ ਵਾਲੀ ਦੁਕਾਨ ''ਤੇ ਭਾਰੀ ਜ਼ੁਰਮਾਨਾ
Wednesday, Jan 29, 2020 - 11:12 AM (IST)

ਬੀਜਿੰਗ (ਬਿਊਰੋ): ਚੀਨ ਵਿਚ ਕੋਰੋਨਾਵਾਇਰਸ ਪੀੜਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦੌਰਾਨ ਖਬਰ ਮਿਲੀ ਹੈ ਕਿ ਇੱਥੇ ਅਸਲੀ ਕੀਮਤ ਨਾਲੋਂ 6 ਗੁਣਾ ਵੱਧ ਦੀ ਕੀਮਤ 'ਤੇ ਮਾਸਕ ਵੇਚਣ ਵਾਲੀ ਦਵਾਈਆਂ ਦੀ ਇਕ ਦੁਕਾਨ 'ਤੇ 3 ਮਿਲੀਅਨ ਯੁਆਨ (434,530 ਡਾਲਰ) ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਬੀਜਿੰਗ ਨਗਰਪਾਲਿਕਾ ਬਾਜ਼ਾਰ ਰੈਗੁਲੇਟਰ ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਇੱਥੇ ਦੱਸ ਦਈਏ ਕਿ ਚੀਨ ਵਿਚ ਕੋਰੋਨਾਵਾਇਰਸ ਦਾ ਪ੍ਰਕੋਪ ਜਾਰੀ ਹੈ।
ਪਿਛਲੇ ਸਾਲ ਦੇ ਅਖੀਰ ਤੋਂ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਸ਼ੁਰੂ ਹੋਏ ਸਨ ਅਤੇ ਹੁਣ ਤੱਕ ਇਸ ਵਾਇਰਸ ਦੀ ਚਪੇਟ ਵਿਚ ਆ ਕੇ 132 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਾਇਰਸ ਨਾਲ ਹੁਣ ਤੱਕ ਤਕਰੀਬਨ 6000 ਲੋਕਾਂ ਦੇ ਇਨਫੈਕਟਿਡ ਹੋਣ ਦੇ ਮਾਮਲੇ ਸਾਹਮਣੇ ਆਏ ਹਨ।ਉੱਧਰ ਵਿੱਤ ਮੰਤਰਾਲੇ (MOF) ਨੇ ਚੀਨ ਵਿਚ ਨੋਵਲ ਕੋਰੋਨਾਵਾਇਰਸ (nCoV) ਦੇ ਵਿਰੁੱਧ ਲੜਨ ਵਿਚ ਮਦਦ ਲਈ 4.4 ਬਿਲੀਅਨ ਯੁਆਨ (ਲੱਗਭਗ 640 ਮਿਲੀਅਨ ਅਮਰੀਕੀ ਡਾਲਰ) ਦਿੱਤੇ ਹਨ।