ਚੀਨ ਆਪਣੀ ਡਿਜੀਟਲ ਕਰੰਸੀ ਲਾਂਚ ਕਰਨ ਦੀ ਤਿਆਰੀ ''ਚ

10/15/2019 3:38:12 PM

ਬੀਜਿੰਗ (ਬਿਊਰੋ)— ਕ੍ਰਿਪਟੋ ਕਰੰਸੀ ਦੇ ਨਾਮ ਨਾਲ ਮਸ਼ਹੂਰ ਬਿਟਕੁਆਇਨ ਦੇ ਜਵਾਬ ਵਿਚ ਫੇਸਬੁੱਕ ਆਪਣੀ ਡਿਜੀਟਲ ਮੁਦਰਾ ਨੂੰ ਲਾਂਚ ਕਰਨ ਦੀ ਤਿਆਰੀ ਵਿਚ ਹੈ। ਇਸ ਵਿਚ ਵਿਸ਼ਲੇਸ਼ਕਾਂ ਨੇ ਸਪੱਸ਼ਟ ਕੀਤਾ ਹੈ ਕਿ ਚੀਨ ਆਪਣੀ ਖੁਦ ਦੀ ਮੁਦਰਾ ਲਾਂਚ ਕਰਨ ਲਈ ਤਿਆਰ ਹੈ। ਇਸ ਜ਼ਰੀਏ ਸਰਕਾਰ ਅਤੇ ਕੇਂਦਰੀ ਬੈਂਕ ਇਹ ਪਤਾ ਲਗਾ ਸਕਣਗੇ ਕਿ ਲੋਕ ਆਪਣਾ ਪੈਸਾ ਕਿੱਥੇ ਖਰਚ ਕਰਦੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਕ੍ਰਿਪਟੋ ਕਰੰਸੀ ਦੇ ਉਦਾਰਵਾਦੀ ਆਦਰਸ਼ਾਂ ਤੋਂ ਦੂਰ ਚੀਨ ਦਾ ਈ-ਕੈਸ਼ ਸਿਸਟਮ ਪੀਪਲਜ਼ ਬੈਂਕ ਆਫ ਚਾਈਨਾ ਵੱਲੋਂ ਸਖਤੀ ਨਾਲ ਨਿਯਮਿਤ ਕੀਤਾ ਜਾਵੇਗਾ। ਇੱਥੇ ਦੱਸ ਦਈਏ ਕਿ ਬਿਟਕੁਆਇਨ ਜਿਹੀ ਕ੍ਰਿਪਟੋ ਕਰੰਸੀ ਦੀ ਵਰਤੋਂ ਕਰ ਕੇ ਯੂਜ਼ਰ ਗੁਮਨਾਮੀ ਦੇ ਅਤੇ ਬਿਨਾਂ ਡਿਜੀਟਲ ਨਿਸ਼ਾਨ ਛੱਡੇ ਲੈਣ-ਦੇਣ ਕਰ ਸਕਦੇ ਹਨ।

ਬੀਜਿੰਗ ਸਥਿਤ ਸ਼ੋਧ ਫਰਮ ਟ੍ਰਿਵਿਯਮ ਚਾਈਨਾ ਦੇ ਵਿਸ਼ਲੇਸ਼ਕਾਂ ਨੇ ਕਿਹਾ ਕਿ ਇਸ ਨਾਲ ਪੀ.ਬੀ.ਓ.ਸੀ. ਨੂੰ ਪੂਰੇ ਦੇਸ਼ ਵਿਚ ਹੋਣ ਵਾਲੇ ਲੈਣ-ਦੇਣ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਮਿਲੇਗੀ। ਕੇਂਦਰੀ ਬੈਂਕ ਦੇ ਗਵਰਨਰ ਯੀ ਗੈਂਗ ਨੇ ਕਿਹਾ ਕਿ ਚੀਨ ਦੀ ਨਵੀਂ ਮੁਦਰਾ ਮੌਜੂਦਾ ਇਲੈਕਟ੍ਰੋਨਿਕ ਭੁਗਤਾਨ ਪ੍ਰਣਾਲੀਆਂ ਜਿਵੇਂ ਲੋਕਪ੍ਰਿਅ ਵੀਚੈਟ ਅਤੇ ਅਲੀਪੇ ਫੋਨ ਐਪ ਨਾਲ ਜੁੜ ਸਕਦੀ ਹੈ। ਇਹ ਐਪ ਵਿਆਪਕ ਹੈ ਅਤੇ ਬੈਂਕ ਖਾਤਿਆਂ ਦੇ ਮਾਧਿਅਮ ਨਾਲ ਯੁਆਨ ਲੈਣ-ਦੇਣ ਦੀ ਇਜਾਜ਼ਤ ਦਿੰਦੇ ਹਨ। 

ਭਾਵੇਂਕਿ ਇਸ ਲਈ ਉਨ੍ਹਾਂ ਨੇ ਕੋਈ ਸਮੇਂ ਸੀਮਾ ਨਹੀਂ ਦਿੱਤੀ ਹੈ ਪਰ ਚੀਨ ਦੀ ਮੀਡੀਆ ਮੁਤਾਬਕ ਉਹ 'ਸਿੰਗਲਸ ਡੇਅ' ਦੇ ਨਾਲ 11 ਨਵੰਬਰ ਨੂੰ ਲਾਂਚ ਕਰ ਸਕਦੇ ਹਨ ਕਿਉਂਕਿ ਇਸ ਦਿਨ ਵਿਸ਼ਾਲ ਸਾਲਾਨਾ ਆਨਲਾਈਨ ਸੇਲ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਬਲਾਕਚੇਨ ਤਕਨਾਲੋਜੀ ਜਾਂ ਕਿਸੇ ਹੋਰ ਤਕਨੀਕ 'ਤੇ ਵਿਚਾਰ ਕਰ ਸਕਦੇ ਹਾਂ, ਜੋ ਮੌਜੂਦਾ ਇਲੈਕਟ੍ਰੋਨਿਕ ਭੁਗਤਾਨ ਨਾਲ ਵਿਕਸਿਤ ਹੁੰਦੀ ਹੈ।

ਬਿਟਕੁਆਇਨ ਜਿਹੀ ਕ੍ਰਿਪਟੋ ਕਰੰਸੀ ਦੀ ਤੁਲਨਾ ਵਿਚ ਇਸ ਦੇ ਭੌਤਿਕ ਮਾਧਿਅਮ 'ਤੇ ਸਟੋਰ ਇਲੈਕਟ੍ਰੋਨਿਕ ਮਨੀ ਦੇ ਜ਼ਿਆਦਾ ਸਰਗਰਮ ਹੋਣ ਦੀ ਸੰਭਾਵਨਾ ਹੈ ਜੋ ਕਿ ਕੰਪਿਊਟਰ ਨੈੱਟਵਰਕ 'ਤੇ ਆਧਾਰਿਤ ਹੈ। ਇਕ ਗੱਲ ਤੈਅ ਹੈ ਕਿ ਅਸੀਂ ਬਿਟਕੁਆਇਨ ਜਿਹੀ ਕ੍ਰਿਪਟੋਕਰੰਸੀ ਦੇ ਦਰਸ਼ਨ ਦੇ ਉਲਟ ਕੇਂਦਰੀਕ੍ਰਿਤ ਪ੍ਰਬੰਧਨ ਦਾ ਪਾਲਣ ਕਰਾਂਗੇ। ਇਸ ਦਾ ਉਦੇਸ਼ ਚੀਨ ਤੋਂ ਕੈਸ਼ ਨੂੰ ਖਤਮ ਕਰਨਾ  ਹੈ, ਜਿੱਥੇ ਕਦੇ ਬਿਟਕੁਆਇਨ ਦਾ ਗੜ੍ਹ ਰਿਹਾ ਹੈ। ਬੈਂਚਮਾਰਕ ਸਾਈਟ bitcoinity.org ਮੁਤਾਬਕ ਸਿਰਫ ਦੋ ਸਾਲ ਪਹਿਲਾਂ ਚੀਨ ਦੇ ਤਿੰਨ ਪ੍ਰਮੁੱਖ ਬਿਟਕੁਆਇਨ ਟ੍ਰੇਡਿੰਗ ਪਲੇਟਫਾਰਮ ਬੀ.ਟੀ.ਸੀ. ਚਾਈਨਾ, ਓਕੋਨਿਊ ਅਤੇ ਹੁਅੋਬੀ ਦਾ ਦੁਨੀਆ ਭਰ ਦੇ 98 ਫੀਸਦੀ ਤੋਂ ਜ਼ਿਆਦਾ ਦਾ ਵਪਾਰ ਸੀ।


Vandana

Content Editor

Related News