ਚੀਨ ''ਚ ਕੋਰੋਨਾ ਵਾਇਰਸ ਕਾਰਨ 9 ਲੋਕਾਂ ਦੀ ਮੌਤ, WHO ਨੇ ਜਾਰੀ ਕੀਤਾ ਅਲਰਟ

01/22/2020 10:12:45 AM

ਬੀਜਿੰਗ— ਭਾਰਤ ਦੇ ਗੁਆਂਢੀ ਦੇਸ਼ ਚੀਨ 'ਚ ਸਾਰਸ ਵਰਗਾ ਕੋਰੋਨਾ ਵਾਇਰਸ ਫੈਲਿਆ ਹੋਇਆ ਹੈ, ਜਿਸ ਕਾਰਨ ਹੁਣ ਤਕ 9 ਲੋਕ ਦੀ ਮੌਤ ਹੋ ਚੁੱਕੀ ਹੈ। ਬੀਜਿੰਗ ਨੇ ਇਕ ਵਾਰ ਫਿਰ ਅਲਰਟ ਜਾਰੀ ਕਰ ਦਿੱਤਾ ਹੈ ਕਿਉਂਕਿ ਇਹ ਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਹੁਣ ਤਕ 440 ਲੋਕ ਇਸ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ।

ਡਬਲਿਊ. ਐੱਚ. ਓ. ਨੇ ਵੀ ਅਲਰਟ ਜਾਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ 2002-03 'ਚ ਇਸ ਵਾਇਰਸ ਕਾਰਨ ਚੀਨ ਤੇ ਹਾਂਗਕਾਂਗ 'ਚ 650 ਲੋਕਾਂ ਦੀ ਮੌਤ ਹੋ ਗਈ ਸੀ। ਆਸਟ੍ਰੇਲੀਆ, ਕੈਨੇਡਾ ਅਤੇ ਅਮਰੀਕਾ ਸਣੇ ਕਈ ਦੇਸ਼ਾਂ ਨੇ ਵੀ ਲੋਕਾਂ ਨੂੰ ਅਲਰਟ ਕੀਤਾ ਹੈ ਤੇ ਹਵਾਈ ਅੱਡਿਆਂ 'ਤੇ ਲੋਕਾਂ ਦੀ ਜਾਂਚ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ।


Related News