ਚੀਨ ਦਾ ਐਲਾਨ, ਨਵੰਬਰ ''ਚ ਆਮ ਲੋਕਾਂ ਲਈ ਉਪਲਬਧ ਹੋਵੇਗੀ ਕੋਰੋਨਾ ਵੈਕਸੀਨ

Tuesday, Sep 15, 2020 - 06:27 PM (IST)

ਚੀਨ ਦਾ ਐਲਾਨ, ਨਵੰਬਰ ''ਚ ਆਮ ਲੋਕਾਂ ਲਈ ਉਪਲਬਧ ਹੋਵੇਗੀ ਕੋਰੋਨਾ ਵੈਕਸੀਨ

ਬੀਜਿੰਗ (ਬਿਊਰੋ): ਦੁਨੀਆ ਭਰ ਵਿਚ ਵਿਗਿਆਨੀ ਕੋਰੋਨਾ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ। ਇਸ ਦੌਰਾਨ ਚੀਨ ਨੇ ਕਿਹਾ ਹੈ ਕਿ ਕੋਰੋਨਾ ਇਨਫੈਕਸ਼ਨ ਤੋਂ ਬਚਣ ਲਈ ਬਣਾਈ ਜਾ ਰਹੀ ਉਸ ਦੀ ਵੈਕਸੀਨ ਆਖਰੀ ਪੜਾਅ ਵਿਚ ਹੈ। ਇਹ ਨਵੰਬਰ ਵਿਚ ਆਮ ਲੋਕਾਂ ਦੇ ਲਈ ਉਪਲਬਧ ਕਰਾ ਦਿੱਤੀ ਜਾਵੇਗੀ। ਚਾਈਨਾ ਸੈਂਟਰ ਫੌਰ ਡਿਜੀਜ਼ ਕੰਟਰੋਲ (CDC)ਨੇ ਇਕ ਬਿਆਨ ਜਾਰੀ ਕਰ ਕੇ ਸੋਮਵਾਰ ਨੂੰ ਕਿਹਾ ਕਿ ਅਸੀਂ ਸਫਲਤਾ ਦੇ ਬਹੁਤ ਨੇੜੇ ਹਾਂ ਅਤੇ ਨਵੰਬਰ ਦੇ ਸ਼ੁਰੂਆਤੀ ਹਫਤਿਆਂ ਵਿਚ ਹੀ ਆਮ ਲੋਕਾਂ ਨੂੰ ਕੋਰੋਨਾ ਵੈਕਸੀਨ ਮਿਲਣ ਲੱਗੇਗੀ। ਇਸ ਤੋਂ ਪਹਿਲਾਂ ਖਬਰ ਆਈ ਸੀਕਿ ਚੀਨ ਦੀ ਵੈਕਸੀਨ ਇਕ ਲੱਖ ਲੋਕਾਂ 'ਤੇ ਪਰੀਖਣ ਦੇ ਬਾਅਦ ਵੀ ਸੁਰੱਖਿਅਤ ਸਾਬਤ ਹੋਈ ਹੈ।

ਚੀਨ ਨੇ ਦੱਸਿਆ ਹੈ ਕਿ ਉਸ ਦੇ ਇੱਥੇ ਵਿਕਸਿਤ ਕੀਤੀ ਜਾ ਰਹੀਆਂ ਤਿੰਨ ਵੈਕਸੀਨ ਅਜਿਹੀਆਂ ਹਨ ਜੋ ਕਿ ਆਪਣੇ ਆਖਰੀ ਪੜਾਅ ਵਿਚ ਹਨ। ਨਾਲ ਹੀ ਇਹਨਾਂ ਦੀ ਟੈਸਟਿੰਗ ਦੇ ਨਤੀਜੇ ਵੀ ਕਾਫੀ ਪ੍ਰਭਾਵਸ਼ਾਲੀ ਹਨ। ਇਹਨਾਂ ਤਿੰਨਾਂ ਦਾ ਹੀ ਮੁੱਢਲੀਆਂ ਸਹੂਲਤਾਂ ਨਾਲ ਜੁੜੇ ਲੋਕਾਂ 'ਤੇ ਪਰੀਖਣ ਕੀਤਾ ਜਾ ਚੁੱਕਾ ਹੈ ਅਤੇ ਇਹ ਸਫਲ ਸਾਬਤ ਹੋਈਆਂ ਹਨ। ਇਹਨਾਂ ਵੈਕਸੀਨ ਨੂੰ ਫੇਜ਼-3 ਮਨੁੱਖੀ ਟ੍ਰਾਇਲ ਤੋਂ ਪਹਿਲਾਂ ਜੁਲਾਈ ਵਿਚ ਹੀ ਕਈ ਐਸੋਸੀਏਸ਼ਨ ਵਰਕਰਾਂ 'ਤੇ ਅਜਮਾ ਕੇ ਦੇਖਿਆ ਜਾ ਚੁੱਕਾ ਹੈ। ਸੀ.ਡੀ.ਸੀ. ਚੀਫ ਗੁਈਝੇਨ ਯੂ ਨੇ ਦੱਸਿਆ ਕਿ ਨਵੰਬਰ ਵਿਚ ਇਹ ਵੈਕਸੀਨ ਆਮ ਜਨਤਾ ਦੇ ਹੱਥਾਂ ਵਿਚ ਹੋਵੇਗੀ। ਯੂ ਨੇ ਕਿਹਾ ਕਿ ਮੈਂ ਖੁਦ ਵੈਕਸੀਨ ਲਈ ਹੈ ਅਤੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜਾਂ ਅਸਧਾਰਨ ਲੱਛਣ ਮਹਿਸੂਸ ਨਹੀਂ ਕਰ ਰਹੀ। ਇਹ ਵੈਕਸੀਨ ਚਾਈਨਾ ਨੈਸ਼ਨਲ ਫਾਰਮਾਸੂਟੀਕਲ ਗਰੁੱਪ (Sinopharm)ਅਤੇ ਸਿਨੋਵੈਕ ਬਾਇਓਟੇਕ ਨੇ ਮਿਲ ਕੇ ਤਿਆਰ ਕੀਤੀ ਹੈ।

ਇਕ ਲੱਖ ਲੋਕਾਂ 'ਤੇ ਰਿਹਾ ਸਫਲ ਪਰੀਖਣ
ਚਾਈਨਾ ਨੈਸ਼ਨਲ ਬਾਇਓਟੇਕ ਗਰੁੱਪ ਨੇ ਆਪਣੀ ਕੋਰੋਨਾਵਾਇਰਸ ਵੈਕਸੀਨ ਨੂੰ ਸੁਰੱਖਿਅਤ ਅਤੇ ਪ੍ਰਭਾਵੀ ਦੱਸਿਆ ਹੈ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਹੁਣ ਤੱਕ ਜਿਹੜੇ ਲੋਕਾਂ ਨੂੰ ਇਸ ਵੈਕਸੀਨ ਦੇ ਦੋਵੇਂ ਟੀਕੇ ਲਗਾਏ ਜਾ ਚੁੱਕੇ ਹਨ ਉਹਨਾਂ ਵਿਚ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਦਿਸਿਆ ਹੈ। ਕੰਪਨੀ ਨੇ ਆਪਣੇ ਅਧਿਕਾਰਤ ਵੀਚੈਟ ਅਕਾਊਂਟ 'ਤੇ ਕਿਹਾ ਕਿ ਹੁਣ ਤੱਕ ਇਸ ਵੈਕਸੀਨ ਦੀ ਡੋਜ਼ ਲੱਗਭਗ 1 ਲੱਖ ਲੋਕਾਂ ਨੂੰ ਦਿੱਤੀ ਜਾ ਚੁੱਕੀ ਹੈ। ਚੀਨ ਨੇ ਤੁਰੰਤ ਵਰਤੋਂ ਦੇ ਲਈ ਕੋਰੋਨਾਵਾਇਰਸ ਦੇ ਤਿੰਨ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ। ਇਹਨਾਂ ਵਿਚ ਦੋ ਨੂੰ ਚਾਈਨਾ ਨੈਸ਼ਨਲ ਬਾਇਓਟੇਕ ਗਰੁੱਪ (ਸੀ.ਐੱਨ.ਬੀ.ਜੀ.) ਨੇ ਵਿਕਸਿਤ ਕੀਤਾ ਹੈ।


author

Vandana

Content Editor

Related News