ਚੀਨ ਨੇ ਅਫਗਾਨਿਸਤਾਨ ਨੂੰ ਭੇਜੀਆਂ ਕੋਰਨਾ ਵੈਕਸੀਨ ਦੀਆਂ 7 ਲੱਖ ਖੁਰਾਕਾਂ

Sunday, Jun 13, 2021 - 12:37 PM (IST)

ਚੀਨ ਨੇ ਅਫਗਾਨਿਸਤਾਨ ਨੂੰ ਭੇਜੀਆਂ ਕੋਰਨਾ ਵੈਕਸੀਨ ਦੀਆਂ 7 ਲੱਖ ਖੁਰਾਕਾਂ

ਮਾਸਕੋ (ਭਾਸ਼ਾ): ਚੀਨ ਵੱਲੋਂ ਅਫਗਾਨਿਸਤਾਨ ਨੂੰ ਕੋਵਿਡ-19 ਵੈਕਸੀਨ ਦੀਆਂ 7 ਲੱਖ ਖੁਰਾਕਾਂ ਭੇਜੀਆਂ ਗਈਆਂ ਹਨ। ਇਹਨਾਂ ਖੁਰਾਕਾਂ ਨੂੰ ਰਾਜਧਾਨੀ ਕਾਬੁਲ ਵਿਚ ਇਕ ਅਧਿਕਾਰਤ ਸਮਾਰੋਹ ਦੌਰਾਨ ਅਫਗਾਨਿਸਤਾਨ ਸਰਕਾਰ ਨੂੰ ਸੌਂਪਿਆ ਗਿਆ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖਬਰ-  ਪਾਕਿ ਦੀ 'ਮੈਂਗੋ ਡਿਪਲੋਮੈਸੀ' ਹੋਈ ਅਸਫਲ, ਚੀਨ ਅਤੇ ਅਮਰੀਕਾ ਨੇ ਵਾਪਸ ਕੀਤੇ ਅੰਬ

ਏਜੰਸੀ ਨੇ ਦੱਸਿਆ ਕਿ ਵੈਕਸੀਨ ਦੇਣ ਲਈ ਸ਼ਨੀਵਾਰ ਨੂੰ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਕਾਰਜਕਾਰੀ ਸਿਹਤ ਮੰਤਰੀ ਵਾਹਿਦ ਮਜਰੂਹ ਅਤੇ ਦੋਹਾਂ ਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ ਸੀ। ਮੀਡੀਆ ਆਊਟਲੇਟ ਨੇ ਗਨੀ ਦੇ ਹਵਾਲੇ ਨਾਲ ਕਿਹਾ,''ਵੈਕਸੀਨ ਜੀਵਨ ਦਾ ਇਕ ਤੋਹਫਾ ਹੈ ਅਤੇ ਅਸੀਂ ਚੀਨ ਨੂੰ ਉਸ ਦੀ ਮਦਦ ਲਈ ਧੰਨਵਾਦ ਦਿੰਦੇ ਹਾਂ।'' ਚੀਨ ਸਰਕਾਰ ਵੱਲੋਂ ਦਾਨ ਕੀਤੇ ਗਏ ਸਿਨੋਫਾਰਮ ਟੀਕਿਆਂ ਦੀ ਪਹਿਲੀ ਖੇਪ ਵੀਰਵਾਰ ਨੂੰ ਕਾਬੁਲ ਪਹੁੰਚੀ।

ਪੜ੍ਹੋ ਇਹ ਅਹਿਮ ਖਬਰ- ਅਜੀਬ ਮਾਮਲਾ : 'ਤਣਾਅ' ਦੂਰ ਕਰਨ ਲਈ ਸ਼ਖਸ ਨੇ 365ਵੇਂ ਦਿਨ ਬਰਫ਼ੀਲੀ ਝੀਲ 'ਚ ਮਾਰੀ ਛਾਲ


author

Vandana

Content Editor

Related News