ਭਾਰਤ ਨਾਲ ਸੀਮਾ ਵਿਵਾਦ ਨੂੰ ਸਹੀ ਢੰਗ ਨਾਲ ਸੁਲਝਾਉਣ ਲਈ ਵਚਨਬੱਧ ਹਾਂ : ਚੀਨ

06/05/2020 6:32:25 PM

ਬੀਜਿੰਗ (ਭਾਸ਼ਾ): ਭਾਰਤ ਅਤੇ ਚੀਨ ਦੇ ਸੀਨੀਅਰ ਮਿਲਟਰੀ ਅਧਿਕਾਰੀਆਂ ਵਿਚਾਲੇ ਸ਼ਨੀਵਾਰ ਨੂੰ ਹੋਣ ਜਾ ਰਹੀ ਮਹੱਤਵਪੂਰਨ ਵਾਰਤਾ ਤੋਂ ਪਹਿਲਾਂ ਚੀਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਸੀਮਾ ਵਿਵਾਦ ਨੂੰ ਖਤਮ ਕਰਨ ਲਈ ਭਾਰਤ ਦੇ ਨਾਲ ਸਬੰਧਤ ਮੁੱਦੇ ਨੂੰ ਠੀਕ ਢੰਗ ਨਾਲ ਹੱਲ ਕਰਨ ਲਈ ਵਚਨਬੱਧ ਹੈ। ਭਾਰਤ ਅਤੇ ਚੀਨੀ ਫੌਜਾਂ ਵਿਚ ਸ਼ਨੀਵਾਰ ਨੂੰ ਪਹਿਲੀ ਵਾਰ ਡੂੰਘੀ ਵਾਰਤਾ ਦੇ ਦੌਰਾਨ ਪੂਰਬੀ ਲੱਦਾਖ ਵਿਚ ਇਕ ਮਹੀਨੇ ਤੋਂ ਚੱਲ ਰਰੇ  ਵਿਵਾਦ ਨੂੰ ਖਤਮ ਕਰਨ ਲਈ ਦੋਵੇਂ ਪੱਖਾਂ ਵਿਚਾਲੇ ਵਿਸ਼ੇਸ਼ ਪ੍ਰਸਤਾਵਾਂ 'ਤੇ ਚਰਚਾ ਹੋਣ ਦੀ ਆਸ ਹੈ। ਦੋਵੇਂ ਪੱਖਾਂ ਦੀ ਅਗਵਾਈ ਦੋਵੇਂ ਦੇਸ਼ਾਂ ਦੀ ਸੈਨਾਵਾਂ ਦੇ ਲੈਫਟੀਨੈਂਟ ਜਨਰਲ ਕਰਨਗੇ।

ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਇੱਥੇ ਪ੍ਰੈੱਸ ਵਾਰਤਾ ਵਿਚ ਕਿਹਾ ਕਿ ਇਸ ਸਮੇਂ ਚੀਨ ਅਤੇ ਭਾਰਤ ਵਿਚ ਸੀਮਾ ਖੇਤਰ ਵਿਚ ਸਥਿਤੀ ਕੁੱਲ ਮਿਲਾ ਕੇ ਸਥਿਰ ਹੈ ਅਤੇ ਕੰਟਰੋਲ ਯੋਗ ਹੈ। ਉਹਨਾਂ ਨੇ ਕਿਹਾ,''ਸਾਡੇ ਕੋਲ ਸੀਮਾ ਨਾਲ ਸਬੰਧਤ ਪੂਰਾ ਵਿਕਸਿਤ ਸਿਸਟਮ ਹੈ ਅਤੇ ਅਸੀਂ ਫੌਜ ਅਤੇ ਕੂਟਨੀਤਕ ਮਾਧਿਅਮਾਂ ਦੇ ਜ਼ਰੀਏ ਕਰੀਬੀ ਗੱਲਬਾਤ ਬਣਾਏ ਹੋਏ ਹਾਂ।'' ਗੇਂਗ ਨੇ ਕਿਹਾ,''ਅਸੀਂ ਸਬੰਧਤ ਮੁੱਦਿਆਂ ਦੇ ਉਚਿਤ ਹੱਲ ਲਈ ਵਚਨਬੱਧ ਹਾਂ।'' ਨਵੀਂ ਦਿੱਲੀ ਵਿਚ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਲੇਹ ਦੇ 14 ਕੋਰ ਦੇ ਜਨਰਲ ਅਫਸਰ ਕਮਾਂਡਿੰਗ, ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਇਸ ਵਾਰਤਾ ਵਿਚ ਭਾਰਤ ਦੀ ਨੁਮਾਇੰਦਗੀ ਕਰ ਸਕਦੇ ਹਨ ਜੋ ਕਿਸੇ ਸੀਮਾ ਬੈਠਕ ਸਥਲ 'ਤੇ ਹੋਵੇਗੀ।

ਸੂਤਰਾਂ ਨੇ ਕਿਹਾ ਕਿ ਭਾਰਤੀ ਪੱਖ ਪੇਂਗੋਂਗ ਤਸੋ, ਗਲਵਾਨ ਘਾਟੀ ਅਤੇ ਦੇਮਚੋਕ ਵਿਚ ਤਣਾਅ ਨੂੰ ਘੱਟ ਕਰਨ ਲਈ ਵਾਰਤਾ ਵਿਚ ਵਿਸ਼ੇਸ਼ ਪ੍ਰਸਤਾਵ ਰੱਖ ਸਕਦਾ ਹੈ। ਇਹ ਪੂਰਬੀ ਲੱਦਾਖ ਦੇ ਉਹ ਤਿੰਨ ਖੇਤਰ ਹਨ ਜਿੱਥੇ ਦੋਹਾਂ ਪੱਖਾਂ ਵਿਚਾਲੇ ਪਿਛਲੇ ਇਕ ਮਹੀਨੇ ਤੋਂ ਇਹ ਵਿਵਾਦ ਚੱਲ ਰਿਹਾ ਹੈ। ਇਹ ਤੁਰੰਤ ਪਤਾ ਨਹੀਂ ਚੱਲ ਪਾਇਆ ਹੈ ਕਿ ਭਾਰਤੀ ਫੌਜ ਵਾਰਤਾ ਦੀ ਮੇਜ ਤੱਕ ਕਿਹੜੇ ਪ੍ਰਸਤਾਵਾਂ ਨੂੰ ਲਿਜਾਵੇਗੀ ਪਰ ਸਮਝਿਆ ਜਾਂਦਾ ਹੈ ਕਿ ਉਹ ਸਾਰੇ ਇਲਾਕਿਆਂ ਵਿਚ ਉਸੇ ਸਥਿਤੀ 'ਤੇ ਪਰਤਣ 'ਤੇ ਜ਼ੋਰ ਦੇ ਸਕਦੀ ਹੈ। ਸੂਤਰਾਂ ਨੇ ਕਿਹਾ ਕਿ ਦੋਹਾਂ ਪੱਖਾਂ ਵਿਚਾਲੇ ਸਥਾਨਕ ਕਮਾਂਡਰ ਤੋਂ ਲੈ ਕੇ ਦੋਹਾਂ ਸੈਨਾਵਾਂ ਦੇ ਜਨਰਲ ਰੈਂਕ ਤੱਕ ਦੇ ਅਧਿਕਾਰੀਆਂ ਦੇ ਵਿਚ 10 ਪੜਾਅ ਦੀ ਵਾਰਤਾ ਹੋ ਚੁੱਕੀ ਹੈ ਪਰ ਇਹਨਾਂ ਵਾਰਤਾਵਾਂ ਨਾਲ ਕਿਸੇ ਤਰ੍ਹਾਂ ਦਾ ਸਕਰਾਤਮਕ ਨਤੀਜਾ ਨਹੀਂ ਨਿਕਲਿਆ ਹੈ। 

ਇਹ ਵੀ ਸਮਝਿਆ ਜਾਂਦਾ ਹੈ ਕਿ 2017 ਦੇ ਡੋਕਲਾਮ ਵਿਵਾਦ ਦੇ ਬਾਅਦ ਦੋਵੇਂ ਫੌਜਾਂ ਵਿਚ ਸਭ ਤੋਂ ਗੰਭੀਰ ਮਿਲਟਰੀ ਵਿਵਾਦ ਦਾ ਰੂਪ ਲੈ ਰਹੀ ਆਹਮੋ-ਸਾਹਮਣੇ ਦੀ ਲੜਾਈ ਦੇ ਹੱਲ ਲਈ ਦੋਵੇਂ ਪੱਖ ਕੂਟਨੀਤਕ ਵਾਰਤਾ ਵੀ ਕਰ ਰਹੇ ਹਨ। ਪਿਛਲੇ ਮਹੀਨੇ ਦੀ ਸ਼ੁਰੂਆਤ ਵਿਚ ਵਿਵਾਦ ਸ਼ੁਰੂ ਹੋਣ ਦੇ ਬਾਅਦ ਭਾਰਤੀ ਫੌਜ ਲੀਡਰਸ਼ਿਪ ਨੇ ਫੈਸਲਾ ਲਿਆ ਕਿ ਉਹ ਭਾਰਤੀ ਸੈਨਿਕ ਪੇਂਗੋਂਗ ਤਸੋ, ਗਲਵਾਨ ਘਾਟੀ, ਦੇਮਚੋਕ ਅਤੇ ਦੌਲਤ ਬੇਗ ਓਲਡੀ ਦੇ ਸਾਰੇ ਵਿਵਾਦਮਈ ਇਲਾਕਿਆਂ ਵਿਚ ਚੀਨੀ ਫੌਜੀਆਂ ਦੇ ਹਮਲਾਵਰ ਰਵੱਈਏ ਨਾਲ ਨਜਿੱਠਣ ਲਈ ਸਖਤ ਰੱਵਈਆ ਵਰਤੇਗਾ। ਸਮਝਿਆ ਜਾਂਦਾ ਹੈ ਕਿ ਚੀਨੀ ਫੌਜ ਨੇ ਪੇਂਗੋਂਗ ਤਸੋ ਅਤੇ ਗਲਵਾਨ ਘਾਟੀ ਵਿਚ ਕਰੀਬ 2,500 ਫੌਜੀਆਂ ਦੀ ਤਾਇਨਾਤੀ ਕੀਤੀ ਹੈ। ਨਾਲ ਹੀ ਉਹ ਅਸਥਾਈ ਬਣਾਵਟ ਅਤੇ ਹਥਿਆਰਾਂ ਦੇ ਜ਼ਖੀਰੇ ਨੂੰ ਵੀ ਵਧਾ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਭਾਰਤ ਵੀ ਵਾਧੂ ਫੌਜੀਆਂ ਅਤੇ ਤੋਪਾਂ ਭੇਜ ਕੇ ਆਪਣੀ ਮੌਜੂਦਗੀ ਮਜ਼ਬੂਤ ਕਰ ਰਿਹਾ ਹੈ।


Vandana

Content Editor

Related News