ਚੀਨ : ਫੈਕਟਰੀ ''ਚ ਧਮਾਕਾ, 5 ਲੋਕਾਂ ਦੀ ਮੌਤ
Saturday, Mar 30, 2019 - 11:02 AM (IST)

ਬੀਜਿੰਗ (ਭਾਸ਼ਾ)— ਚੀਨ ਦੇ ਸ਼ਾਨਦੋਂਗ ਸੂਬੇ ਵਿਚ ਬੀਤੀ ਰਾਤ ਇਕ ਫੈਕਟਰੀ ਵਿਚ ਗੈਸ ਲੀਕ ਹੋਣ ਕਾਰਨ ਧਮਾਕਾ ਹੋ ਗਿਆ। ਇਸ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਕਰੀਬ ਇਕ ਹਫਤੇ ਦੇ ਅੰਦਰ ਦੇਸ਼ ਵਿਚ ਇਸ ਤਰ੍ਹਾਂ ਦਾ ਇਹ ਦੂਜਾ ਹਾਦਸਾ ਹੈ। ਸਥਾਨਕ ਸਮੇਂ ਮੁਤਾਬਕ ਇਹ ਧਮਾਕਾ 9:30 ਵਜੇ ਰਾਤ ਵਿਚ ਕਿੰਗਝੂ ਸ਼ਹਿਰ ਵਿਚ ਹੋਇਆ।
ਸਰਕਾਰੀ ਸਮਾਚਾਰ ਏਜੰਸੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਸ ਧਮਾਕੇ ਵਿਚ 5 ਲੋਕਾਂ ਦੀ ਮੌਤ ਹੋ ਗਈ ਅਤੇ 3 ਜ਼ਖਮੀ ਹਨ। ਇਹ ਇਕ ਨਿੱਜੀ ਫੈਕਟਰੀ ਹੈ ਅਤੇ ਉਸ ਦੇ ਮਾਲਕ ਨੂੰ ਸਥਾਨਕ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।