ਇਸ ਰੈਸਟੋਰੈਂਟ ''ਚ ''ਬਿਕਨੀ ਵੈਟਰਸ'' ਸਰਵ ਕਰਦੀਆਂ ਹਨ ਆਰਡਰ, ਤਸਵੀਰਾਂ

06/23/2019 1:24:14 PM

ਬੀਜਿੰਗ (ਬਿਊਰੋ)— ਹੁਣ ਤੱਕ ਤੁਸੀਂ ਕਈ ਤਰ੍ਹਾਂ ਦੇ ਰੈਸਟੋਰੈਂਟਾਂ ਬਾਰੇ ਪੜ੍ਹਿਆ ਹੋਵੇਗਾ। ਜ਼ਿਆਦਾਤਰ ਰੈਸਟੋਰੈਂਟ ਵਿਚ ਮਹਿਲਾ ਅਤੇ ਪੁਰਸ਼ ਵੇਟਰ ਕੰਮ ਕਰਦੇ ਹਨ। ਅੱਜ-ਕਲ੍ਹ ਕੁਝ ਰੈਸਟੋਰੈਂਟ ਵਿਚ ਰੋਬੋਟ ਵੀ ਆਰਡਰ ਲੈਂਦੇ ਹਨ। ਅੱਜ ਅਸੀਂ ਤੁਹਾਨੂੰ ਜਿਸ ਰੈਸਟੋਰੈਂਟ ਬਾਰੇ ਦੱਸ ਰਹੇ ਹਾਂ ਉਸ ਬਾਰੇ ਪੜ੍ਹ ਕੇ ਤੁਸੀਂ ਇਕ ਵਾਰ ਉੱਥੇ ਜਾਣਾ ਜ਼ਰੂਰ ਪਸੰਦ ਕਰੋਗੇ। 

PunjabKesari

ਇਹ ਰੈਸਟੋਰੈਂਟ ਚੀਨ ਵਿਚ ਹੈ ਅਤੇ ਇਸ ਦਾ ਨਾਮ Daoxianj ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਦੇ ਮਾਲਕ ਨੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਅਨੋਖਾ ਤਰੀਕਾ ਵਰਤਿਆ ਹੈ। ਗਾਹਕਾਂ ਦੀ ਗਿਣਤੀ ਵਧੇ ਇਸ ਲਈ ਰੈਸਟੋਰੈਂਟ ਵਿਚ 'ਬਿਕਨੀ ਵੈਟਰਸ' ਰੱਖੀਆਂ ਗਈਆਂ ਹਨ। ਇਹ ਫੀਮੇਲ ਵੈਟਰਸ ਬਿਕਨੀ ਵਿਚ ਹੀ ਗਾਹਕਾਂ ਨੂੰ ਆਰਡਰ ਸਰਵ ਕਰਦੀਆਂ ਹਨ।

PunjabKesari

ਸੁੰਦਰ ਦਿੱਸਣ ਵਾਲੀਆਂ ਇਹ ਵੈਟਰਸ ਸਿਰਫ ਬਿਕਨੀ ਵਿਚ ਹੁੰਦੀਆਂ ਹਨ। ਉਨ੍ਹਾਂ ਦੇ ਸਰੀਰ 'ਤੇ ਬਕਾਇਦਾ ਰੈਸਟੋਰੈਂਟ ਦਾ ਨਾਮ ਲਿਖਿਆ ਹੁੰਦਾ ਹੈ। ਬਿਕਨੀ ਵੈਟਰਸ ਰੱਖਣ ਮਗਰੋਂ ਰੈਸਟੋਰੈਂਟ ਵਿਚ ਗਾਹਕਾਂ ਦੀ ਗਿਣਤੀ ਵਧੀ ਹੈ। 

PunjabKesari

ਕੁਝ ਗਾਹਕ ਤਾਂ ਬਿਕਨੀ ਵੈਟਰਸ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਜਦਕਿ ਕੁਝ ਦਾ ਭੋਜਨ ਦੀ ਬਜਾਏ ਜ਼ਿਆਦਾ ਧਿਆਨ ਉਨ੍ਹਾਂ ਵੱਲ ਰਹਿੰਦਾ ਹੈ। ਜ਼ਿਆਦਾਤਰ ਗਾਹਕ ਇਨ੍ਹਾਂ ਕੁੜੀਆਂ ਦੀ ਤਸਵੀਰ ਆਪਣੇ ਮੋਬਾਈਲ ਵਿਚ ਖਿੱਚਦੇ ਨਜ਼ਰ ਆਉਂਦੇ ਹਨ।

PunjabKesari

ਕੁਝ ਲੋਕਾਂ ਨੇ ਰੈਸਟੋਰੈਂਟ ਅਧਿਕਾਰੀ ਦੇ ਇਸ ਫੈਸਲੇ ਨੂੰ ਗਲਤ ਦੱਸਿਆ ਹੈ। ਉਨ੍ਹਾਂ ਮੁਤਾਬਕ ਇਸ ਨਾਲ ਨੌਜਵਾਨ ਗਾਹਕਾਂ 'ਤੇ ਬੁਰਾ ਅਸਰ ਪੈਂਦਾ ਹੈ।


Vandana

Content Editor

Related News