ਚੀਨ ਨੇ ਆਸਟ੍ਰੇਲੀਆਈ ਲੇਖਕ ਯਾਂਗ ਦਾ ਟ੍ਰਾਇਲ 3 ਮਹੀਨੇ ਲਈ ਕੀਤਾ ਮੁਲਤਵੀ
Wednesday, Dec 30, 2020 - 03:00 PM (IST)
ਬੀਜਿੰਗ/ਸਿਡਨੀ (ਬਿਊਰੋ): ਚੀਨ ਨੇ 2 ਸਾਲ ਤੋਂ ਕੈਦ ਵਿਚ ਰੱਖੇ ਚੀਨੀ ਮੂਲ ਦੇ ਆਸਟ੍ਰੇਲੀਆਈ ਲੇਖਕ ਯਾਂਗ ਹੇਂਗਜੁਨ ਦਾ ਟ੍ਰਾਇਲ ਫਿਲਹਾਲ 3 ਮਹੀਨੇ ਲਈ ਮੁਲਤਵੀ ਕਰ ਦਿੱਤਾ ਹੈ। ਉਹਨਾਂ ਦੇ ਦੋਸਤ ਅਤੇ ਸਮਰਥਕ ਫੇਂਗ ਚੋਂਗਯੀ ਨੇ ਸਾਊਥ ਚਾਈਨਾ ਮੋਰਨਿੰਗ ਪੋਸਟ ਨੂੰ ਦੱਸਿਆ ਕਿ ਚੀਨੀ ਅਧਿਕਾਰੀਆਂ ਦੇ ਮੁਤਾਬਕ ਮਾਮਲੇ ਦੀ ਗੰਭੀਰ ਅਤੇ ਜਟਿਲ ਪ੍ਰਕਿਰਤੀ ਦੇ ਕਾਰਨ ਟ੍ਰਾਇਲ ਨੂੰ 9 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਫੇਂਗ ਚੋਂਗਯੀ ਨੇ ਕਿਹਾ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਦੇਰੀ ਅਸਲ ਵਿਚ ਗੰਭੀਰ ਅਤੇ ਜਟਿਲਤਾ ਦੇ ਕਾਰਨ ਨਹੀਂ ਸਗੋਂ ਯਾਂਗ ਵੱਲੋਂ ਕਿਸੇ ਵੀ ਗਲਤ ਕੰਮ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਾਰਨ ਹੋਈ ਹੈ।
ਫੇਂਗ ਨੇ ਕਿਹਾ ਕਿ ਜੇਲ੍ਹ ਵਿਚ ਸੰਭਾਵਿਤ ਜੀਵਨ ਦਾ ਸਾਹਮਣਾ ਕਰਨ ਵਾਲੇ ਯਾਂਗ ਨੇ ਆਖਰੀ ਵਾਰ 17 ਦਸੰਬਰ ਨੂੰ ਆਸਟ੍ਰੇਲੀਆਈ ਅਧਿਕਾਰੀਆਂ ਤੋ ਕੌਂਸੁਲਰ ਮਦਦ ਹਾਸਲ ਕੀਤੀ ਸੀ।ਇੱਥੇ ਦੱਸ ਦਈਏ ਕਿ ਚੀਨ ਨੇ 2 ਸਾਲ ਤੋਂ ਕੈਦ ਵਿਚ ਰੱਖੇ ਚੀਨੀ ਮੂਲ ਦੇ ਆਸਟ੍ਰੇਲੀਆਈ ਲੇਖਕ ਯਾਂਗ ਹੇਂਗਜੁਨ 'ਤੇ ਜਾਸੂਸੀ ਦਾ ਦੋਸ਼ ਲਗਾਇਆ ਹੈ। ਯਾਂਗ ਹੇਂਗਜੁਨ 20 ਮਹੀਨੇ ਤੋਂ ਵੱਧ ਸਮੇਂ ਤੱਕ ਬੀਜਿੰਗ ਦੀ ਹਿਰਾਸਤ ਵਿਚ ਹੈ ਜੋ ਚੀਨ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਸਭ ਤੋਂ ਅਨੋਖਾ ਮਾਮਲਾ ਹੈ।
ਪੜ੍ਹੋ ਇਹ ਅਹਿਮ ਖਬਰ- BGB ਵੱਲੋਂ ਕੀਤੀ ਗੋਲੀਬਾਰੀ' ਚ ਮਾਰਿਆ ਗਿਆ ਭਾਰਤੀ ਵਿਅਕਤੀ
ਸੂਤਰਾਂ ਨੇ ਦੱਸਿਆ ਕਿ ਸੁਪਰੀਮ ਪੀਪਲਜ਼ ਪ੍ਰੋਕਿਊਰੇਟੋਰੇਟ ਨੇ ਯਾਂਗ ਹੇਂਗਜੁਨ ਅਤੇ ਉਹਨਾਂ ਦੀ ਕਾਨੂੰਨੀ ਟੀਮ ਨੂੰ ਸੂਚਿਤ ਕੀਤਾ ਕਿ ਮੁਕੱਦਮਾ ਚਲਾਉਣ ਲਈ ਉਹਨਾਂ ਦਾ ਮਾਮਲਾ ਬੀਜਿੰਗ ਦੇ ਸੈਕੰਡ ਇੰਟਰਮੀਡੀਏਟ ਕੋਰਟ ਆਫ ਪ੍ਰੋਸੀਕਿਊਸ਼ਨ ਵਿਚ ਟਰਾਂਸਫਰ ਕਰ ਦਿੱਤਾ ਗਿਆ ਹੈ। ਪਿਛਲੇ ਮਹੀਨੇ ਉਹਨਾਂ ਨੇ ਅਜਿਹੀਆਂ ਚੀਨੀ ਰਿਪੋਰਟਾਂ ਨੂੰ ਖਾਰਿਜ ਕਰ ਦਿੱਤਾ, ਜਿਸ ਵਿਚ ਕਿਹਾ ਗਿਆ ਸੀ ਕਿ ਉਹਨਾਂ ਨੇ ਜਾਸੂਸੀ ਕਰਨ ਦੀ ਗੱਲ ਕਬੂਲ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਿ ਮੈਂ ਬੇਕਸੂਰ ਹਾਂ ਅਤੇ ਅਖੀਰ ਤੱਕ ਲੜਦਾ ਰਹਾਂਗਾ। ਮੈਂ ਕਦੇ ਵੀ ਕੁਝ ਅਜਿਹਾ ਕਬੂਲ ਨਰੀਂ ਕੀਤਾ ਜੋ ਮੈਂ ਨਾ ਕੀਤਾ ਹੋਵੇ। ਯਾਂਗ ਨੇ ਕਿਹਾ ਕਿ 30 ਤੋਂ ਵੱਧ ਲੋਕਾਂ ਨੇ ਕਦੇ-ਕਦੇ ਅੱਧੀ ਰਾਤ ਨੂੰ ਉਹਨਾਂ ਤੋਂ 300 ਤੋਂ ਵੱਧ ਵਾਰ ਪੁੱਛਗਿੱਛ ਕੀਤੀ ਹੈ।