ਚੀਨ : ਸ਼ਖਸ ਨੇ ਭੀੜ ''ਤੇ ਚੜ੍ਹਾ ਦਿੱਤੀ ਕਾਰ, 5 ਲੋਕਾਂ ਦੀ ਮੌਤ

Sunday, May 23, 2021 - 11:12 AM (IST)

ਚੀਨ : ਸ਼ਖਸ ਨੇ ਭੀੜ ''ਤੇ ਚੜ੍ਹਾ ਦਿੱਤੀ ਕਾਰ, 5 ਲੋਕਾਂ ਦੀ ਮੌਤ

ਬੀਜਿੰਗ (ਭਾਸ਼ਾ): ਚੀਨ ਦੇ ਉੱਤਰੀ-ਪੂਰਬੀ ਲਿਓਨਿੰਗ ਸੂਬੇ ਵਿਚ ਇਕ ਵਿਅਕਤੀ ਨੇ ਆਪਣੀ ਕਾਰ ਲੋਕਾਂ ਦੀ ਭੀੜ 'ਤੇ ਚੜ੍ਹਾ ਦਿੱਤੀ।ਇਸ ਹਾਦਸੇ ਵਿਚ ਘੱਟੋ-ਘੱਟੋ 5 ਲੋਕਾਂ ਦੀ ਮੌਤ ਹੋ ਗਈ।ਅਧਿਕਾਰੀਆਂ ਨੇ ਐਤਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਦਲਿਯਾਨ ਸ਼ਹਿਰ ਦੇ ਜਨ ਸੁਰੱਖਿਆ ਬਿਊਰੋ ਨੇ ਦੱਸਿਆ ਕਿ ਵਿਅਕਤੀ ਨੇ ਕਾਲੇ ਰੰਗ ਦੀ ਕਾਰ ਨੂੰ ਸ਼ਨੀਵਾਰ ਅੱਧੀ ਰਾਤ ਨੂੰ ਸ਼ਹਿਰ ਵਿਚ ਸੜਕ ਪਾਰ ਕਰ ਰਹੀ ਭੀੜ 'ਤੇ ਚੜ੍ਹਾ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। 

ਪੜ੍ਹੋ ਇਹ ਅਹਿਮ ਖਬਰ- ਚੀਨ : ਮੈਰਾਥਨ 'ਚ ਹਿੱਸਾ ਲੈਣ ਵਾਲੇ 21 ਲੋਕਾਂ ਦੀ ਮੌਤ

ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਖ਼ਬਰ ਦਿੱਤੀ ਕਿ ਚਾਰ ਲੋਕਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਵਿਅਕਤੀ ਨੂੰ ਹਸਪਤਾਲ ਪਹੁੰਚਣ 'ਤੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਸ ਦੇ ਇਲਾਵਾ ਹਾਦਸੇ ਵਿਚ ਜ਼ਖਮੀ ਹੋਏ 5 ਹੋਰ ਲੋਕਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਗੱਡੀ ਚਲਾਉਣ ਵਾਲੇ ਲਿਊ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਜਾਂਚ ਦੇ ਬਾਅਦ ਇਹ ਪਤਾ ਚੱਲਿਆ ਕਿ ਲਿਊ ਨਸ਼ੇ ਵਿਚ ਗੱਡੀ ਨਹੀਂ ਚਲਾ ਰਿਹਾ ਸੀ। ਇਸ ਨਾਲ ਇਹ ਸ਼ੱਕ ਪੈਦਾ ਹੋ ਗਿਆ ਹੈ ਕਿ ਉਸ ਨੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਜਾਣਬੁੱਝ ਕੇ ਅਜਿਹਾ ਕੀਤਾ ਹੋਵੇਗਾ। ਗੁੱਸੇ ਅਤੇ ਅਸੰਤੁਸ਼ਟ ਲੋਕਾਂ ਵਲੋਂ ਆਮ ਨਾਗਰਿਕਾ 'ਤੇ ਅਚਾਨਕ ਹਮਲੇ ਦੀਆਂ ਘਟਨਾਵਾਂ ਚੀਨ ਵਿਚ ਹਾਲ ਦੇ ਸਾਲਾਂ ਵਿਚ ਆਮ ਹੋ ਗਈਆਂ ਹਨ।

ਨੋਟ- ਚੀਨ ਵਿਚ ਵਾਪਰੇ ਹਾਦਸੇ ਵਿਚ 5 ਲੋਕਾਂ ਦੀ ਮੌਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News