ਚੀਨ ਜੂਨ ''ਚ ਨਵੇਂ ਪੁਲਾੜ ਸਟੇਸ਼ਨ ''ਤੇ ਭੇਜੇਗਾ 3 ਪੁਰਸ਼ ਪੁਲਾੜ ਯਾਤਰੀ

Monday, May 31, 2021 - 01:03 PM (IST)

ਬੀਜਿੰਗ (ਭਾਸ਼ਾ): ਚੀਨ ਦੇ ਨਵੇਂ ਪੁਲਾੜ ਸਟੇਸ਼ਨ 'ਤੇ 3 ਮਹੀਨੇ ਦੇ ਮਿਸ਼ਨ ਲਈ ਜੂਨ ਵਿਚ ਪੁਲਾੜ ਯਾਤਰੀਆਂ ਦਾ ਤਿੰਨ ਮੈਂਬਰੀ ਦਲ ਰਵਾਨਾ ਹੋਵੇਗਾ। ਇਕ ਪੁਲਾੜ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ, ਜੋ ਪੰਧ ਵਿਚ ਦਾਖਲ ਹੋਣ ਵਾਲੇ ਦੇਸ਼ ਦੇ ਪਹਿਲੇ ਪੁਲ਼ਾੜ ਯਾਤਰੀ ਸਨ। ਚੀਨ ਦੇ ਮਨੁੱਖ ਵੱਲੋਂ ਬਣਾਏ ਪੁਲਾੜ ਪ੍ਰਾਜੈਕਟ ਦੇ ਡਿਪਟੀ ਮੁੱਖ ਡਿਜ਼ਾਈਨਰ ਅਤੇ ਸਪੇਸ ਦੀ ਯਾਤਰਾ ਕਰਨ ਵਾਲੇ ਪਹਿਲੇ ਚੀਨੀ ਯਾਂਗ ਲੀਵੇਈ ਨੇ ਸਰਕਾਰੀ ਟੀਵੀ ਦੇ ਸਾਹਮਣੇ ਇਸ ਖ਼ਬਰ ਦੀ ਪੁਸ਼ਟੀ ਕੀਤੀ। 

ਪੜ੍ਹੋ ਇਹ ਅਹਿਮ ਖਬਰ- ਅਧਿਐਨ 'ਚ ਵੱਡਾ ਦਾਅਵਾ, ਵੁਹਾਨ ਲੈਬ 'ਚੋਂ ਹੀ ਨਿਕਲਿਆ ਕੋਰੋਨਾ, ਚਮਗਾਦੜ ਤੋਂ ਫੈਲਣ ਤੋਂ ਸਬੂਤ ਨਹੀਂ

ਯਾਂਗ ਨੇ 'ਚਾਈਨਾ ਸੈਂਟਰਲ ਟੀਵੀ' ਨੂੰ ਦੱਸਿਆ ਕਿ ਅਗਲੇ ਮਹੀਨੇ ਉੱਤਰੀ-ਪੱਛਮੀ ਚੀਨ ਦੇ ਜਿਉਕਯਾਨ ਬੇਸ ਤੋਂ ਇਹ ਮੈਂਬਰ 'ਸਨਚੋਉ-12' ਵਿਚ ਤਿਆਨਹੇ ਲਈ ਰਵਾਨਾ ਹੋਣਗੇ। 'ਤਿਆਨਹੇ' ਜਾਂ 'ਹੈਵਨਲੀ ਹਾਰਮਨੀ' ਚੀਨ ਦੇ ਇਕ ਅਭਿਲਾਸ਼ੀ ਪੁਲਾੜ ਪ੍ਰੋਗਰਾਮ ਵੱਲੋਂ ਸ਼ੁਰੂ ਕੀਤਾ ਗਿਆ ਤੀਜਾ ਅਤੇ ਸਭ ਤੋਂ ਵੱਡਾ ਪੁਲਾੜ ਸਟੇਸ਼ਨ ਹੈ। ਇਸ ਨੂੰ 29 ਅਪ੍ਰੈਲ ਨੂੰ ਪੰਧ ਵਿਚ ਭੇਜਿਆ ਗਿਆ ਸੀ। ਜੂਨ ਵਿਚ ਜਾਣ ਵਾਲੇ ਪੁਲਾੜ ਯਾਤਰੀ ਆਰਬਿਟ ਦੇ ਬਾਹਰ ਮੁਰਮੰਤ ਅਤੇ ਰੱਖ-ਰਖਾਅ, ਉਪਕਰਨ ਦੀ ਤਬਦੀਲੀ ਅਤੇ ਵਿਗਿਆਨਕ ਕਾਰਜ ਆਦਿ ਕਰਨਗੇ। ਇਸ ਤਿੰਨ ਮੈਂਬਰੀ ਦਲ ਵਿਚ ਕਿਸੇ ਔਰਤ ਦੇ ਹੋਣ ਦੇ ਸਵਾਲ 'ਤੇ ਯਾਨ ਨੇ ਕਿਹਾ ਕਿ ਹਾਲੇ ਕੋਈ ਔਰਤ ਪੁਲਾੜ ਵਿਚ ਨਹੀਂ ਜਾ ਰਹੀ ਹੈ ਪਰ ਇਸ ਮਿਸ਼ਨ ਦੇ ਬਾਅਦ ਔੜਤਾਂ ਵੀ ਪੁਲਾੜ ਵਿਚ ਜਾਣਗੀਆਂ।


Vandana

Content Editor

Related News