ਚੀਨ ''ਚ ਟੀਚਰ ਨੇ 25 ਮਾਸੂਮਾਂ ਨੂੰ ਦਿੱਤਾ ਜ਼ਹਿਰ, ਹੋਵੇਗੀ ਫਾਂਸੀ

09/29/2020 6:35:49 PM

ਬੀਜਿੰਗ (ਬਿਊਰੋ): ਚੀਨ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਕਿੰਡਰਗਾਰਟਨ ਟੀਚਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਟੀਚਰ ਨੂੰ ਨਰਸਰੀ ਸਕੂਲ ਦੇ 25 ਬੱਚਿਆਂ ਨੂੰ ਜ਼ਹਿਰ ਦੇਣ ਦਾ ਦੋਸ਼ੀ ਪਾਇਆ ਗਿਆ ਸੀ। ਇਹਨਾਂ ਬੱਚਿਆਂ ਵਿਚੋਂ ਇਕ ਦੀ ਮੌਤ ਹੋ ਗਈ ਸੀ। ਟੀਚਰ ਵਾਂਗ ਯੂਨ ਨੂੰ ਹੇਨਾਨ ਸੂਬੇ ਦੇ ਜਿਆਓਜ਼ੂ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਸਵੇਰੇ ਨਾਸ਼ਤੇ ਵਿਚ ਦਲੀਆ ਖਾਣ ਦੇ ਬਾਅਦ ਬੱਚੇ ਬੀਮਾਰ ਪੈ ਗਏ ਸਨ ਅਤੇ ਤਬੀਅਤ ਜ਼ਿਆਦਾ ਖਰਾਬ ਹੋਣ ਕਾਰਨ ਉਹਨਾਂ ਨੂੰ ਹਸਪਤਾਲ ਲਿਜਾਣਾ ਪਿਆ।

ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਟੀਚਰ ਬੀਬੀ ਦੀ ਆਪਣੇ ਇਕ ਸਾਥੀ ਨਾਲ ਬਹਿਸ ਹੋ ਗਈ ਸੀ। ਇਸ ਦਾ ਬਦਲਾ ਲੈਣ ਲਈ ਉਸ ਨੇ ਬੱਚਿਆਂ ਦੇ ਨਾਸ਼ਤੇ ਵਿਚ ਸੋਡੀਅਮ ਨਾਈਟ੍ਰੇਟ ਮਿਲਾ ਦਿੱਤਾ। ਇਹ ਘਟਨਾ ਪਿਛਲੇ ਸਾਲ 27 ਮਾਰਚ ਨੂੰ ਵਾਪਰੀ ਸੀ। ਸਥਾਨਕ ਜਿਆਓਜ਼ੂ ਦੀ ਅਦਾਲਤ ਨੇ ਦੱਸਿਆ ਕਿ ਟੀਚਰ ਬੀਬੀ ਨੇ ਵਿਦਿਆਰਥੀਆਂ ਦੇ ਮੈਨੇਜਮੈਂਟ ਨੂੰ ਲੈ ਕੇ ਹੋਏ ਵਿਵਾਦ ਦੇ ਬਾਅਦ ਬੱਚਿਆਂ ਨੂੰ ਜ਼ਹਿਰ ਦੇ ਦਿੱਤਾ। 

ਦੱਸਿਆ ਜਾ ਰਿਹਾ ਹੈ ਕਿ ਸੋਡੀਅਮ ਨਾਈਟ੍ਰੇਟ ਦੀ ਵਰਤੋਂ ਖਾਣੇ ਨੂੰ ਸੁਰੱਖਿਅਤ ਬਣਾਈ ਰੱਖਣ ਦੇ ਲਈ ਕੀਤੀ ਜਾਂਦੀ ਹੈ ਪਰ ਜੇਕਰ ਇਸ ਦੀ ਜ਼ਿਆਦਾ ਮਾਤਰਾ ਦੇ ਦਿੱਤੀ ਜਾਵੇ ਤਾਂ ਇਹ ਜਾਨਲੇਵਾ ਸਾਬਤ ਹੋ ਸਕਦਾ ਹੈ। ਉਸ ਸਮੇਂ ਨਾਸ਼ਤੇ ਦੇ ਬਾਅਦ 23 ਬੱਚਿਆਂ ਨੇ ਉਲਟੀ ਹੋਣ ਅਤੇ ਬੇਹੋਸ਼ੀ ਹੋਣ ਦੀ ਸ਼ਿਕਾਇਤ ਕੀਤੀ ਸੀ। ਬਾਅਦ ਵਿਚ ਜਾਂਚ ਵਿਚ ਪਤਾ ਚੱਲਿਆ ਕਿ ਟੀਚਰ ਨੇ 25 ਬੱਚਿਆਂ ਨੂੰ ਜ਼ਹਿਰ ਦੇ ਦਿੱਤਾ ਸੀ। ਇਸ ਘਟਨਾ ਦੇ ਬਾਅਦ ਜਿੱਥੇ ਚੀਨ ਵਿਚ ਲੋਕ ਹੈਰਾਨ ਸਨ, ਉੱਥੇ ਪੂਰੀ ਦੁਨੀਆ ਵਿਚ ਇਹ ਮਾਮਲਾ ਸੁਰਖੀਆਂ ਬਣਿਆ।

ਜ਼ਹਿਰ ਖਾਣ ਦੇ ਬਾਅਦ ਬੀਮਾਰ ਪਏ ਇਕ ਬੱਚੇ ਦੀ ਕਰੀਬ 10 ਮਹੀਨੇ ਤੱਕ ਜ਼ਿੰਦਗੀ ਅਤੇ ਮੌਤ ਨਾਲ ਜੂਝਣ ਦੇ ਬਾਅਦ ਮੌਤ ਹੋ ਗਈ। ਵਾਂਗ ਨੂੰ ਆਪਣੇ ਪਤੀ ਨੂੰ ਵੀ ਉਸ ਦੇ ਕੱਪ ਵਿਚ ਸੋਡੀਅਮ ਨਾਈਟ੍ਰੇਟ ਮਿਲਾਉਣ ਦਾ ਦੋਸ਼ੀ ਪਾਇਆ ਗਿਆ। ਇਸ ਘਟਨਾ ਦੇ ਬਾਅਦ ਉਸ ਦੇ ਪਤੀ ਵੀ ਬੀਮਾਰ ਹੋ ਗਏ ਸਨ। ਕੋਰਟ ਨੇ ਕਿਹਾ ਕਿ ਇਸ ਗੰਭੀਰ ਅਪਰਾਧ ਦੇ ਲਈ ਵਾਂਗ ਮੌਤ ਦੀ ਸਜ਼ਾ ਦੀ ਹੱਕਦਾਰ ਹੈ।


Vandana

Content Editor

Related News