ਚੀਨ : ਕੋਰੋਨਾਵਾਇਰਸ ਮ੍ਰਿਤਕਾਂ ਦੀ ਗਿਣਤੀ 106 ਹੋਈ, 1300 ਨਵੇਂ ਮਾਮਲੇ ਆਏ ਸਾਹਮਣੇ

01/28/2020 9:35:25 AM

ਬੀਜਿੰਗ (ਭਾਸ਼ਾ): ਚੀਨ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 106 ਪਹੁੰਚ ਚੁੱਕੀ ਹੈ ਜਦਕਿ 1300 ਨਵੇਂ ਮਾਮਲੇ ਸਾਹਮਣੇ ਆਏ ਹਨ। ਚੀਨ ਦੇ ਹੁਬੇਈ ਸੂਬੇ 2714 ਲੋਕ ਇਸ ਦੀ ਚਪੇਟ ਵਿਚ ਹਨ। ਸੂਬੇ ਦੇ ਸਿਹਤ ਕਮਿਸ਼ਨ ਨੇ ਇਸ ਦੀ ਸੂਚਨਾ ਦਿੱਤੀ। ਇਸ ਵਿਚ ਵਿਸ਼ਵ ਸਿਹਤ ਸੰਗਠਨ ਦੇ ਜਨਰਲ ਸਕੱਤਰ ਟ੍ਰੇਡੋਸ ਅਧਾਨੋਮ ਘੇਬਰੇਯਸੁਸ ਹਾਲਾਤ ਦਾ ਜਾਇਜਾ ਲੈਣ ਲਈ ਅੱਜ ਚੀਨ ਪਹੁੰਚ ਰਹੇ ਹਨ। ਦੇਸ਼ਭਰ ਵਿਚ ਇਸ ਵਾਇਰਸ ਨਾਲ ਮਰਨ ਵਾਲਿਆਂ ਦਾ ਤਾਜ਼ਾ ਅੰਕੜਾ ਹਾਲੇ ਜਨਤਕ ਨਹੀਂ ਕੀਤਾ ਗਿਆ ਪਰ ਸੂਤਰਾਂ ਦੇ ਮੁਤਾਬਕ ਕੁੱਲ 106 ਲੋਕਾਂ ਦੀ ਮੌਤ ਹੋਈ ਹੈ। 

ਬਿਆਨ ਵਿਚ ਕਿਹਾ ਗਿਆ,''ਹੁਬੇਈ ਸੂਬੇ ਵਿਚ ਹੁਣ ਤੱਕ ਕੋਰੋਨਾਵਾਇਰਸ ਨਾਲ 2714 ਲੋਕ ਪੀੜਤ ਹਨ ਜਿਹਨਾਂ ਵਿਚੋਂ 1590 ਲੋਕ ਵੁਹਾਨ ਵਿਚ ਪ੍ਰਭਾਵਿਤ ਹਨ ਜਦਕਿ ਇਸ ਨਾਲ 100 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਹਨਾਂ ਵਿਚ 85 ਲੋਕ ਵੁਹਾਨ ਵਿਚ ਮਰੇ ਹਨ। ਸੋਮਵਾਰ ਤੱਕ ਹੁਬੇਈ ਪ੍ਰਸ਼ਾਸਨ ਨੇ 1291 ਮਾਮਲੇ ਦਰਜ ਹੋਣ ਦੀ ਪੁਸ਼ਟੀ ਕੀਤੀ ਸੀ, ਜਿਸ ਵਿਚ 24 ਲੋਕਾਂ ਦੀ ਮੌਤ ਹੋਈ ਸੀ।

ਸੋਮਵਾਰ ਨੂੰ ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਨੇ ਨਵੇਂ ਕੋਰੋਨਾਵਾਇਰਸ ਦੇ ਕਾਰਗਰ ਕੰਟਰੋਲ ਲਈ ਸਿਹਤ ਅਧਿਕਾਰੀਆਂ ਨਾਲ ਬੈਠਕ ਕੀਤੀ। ਪੀ.ਐੱਮ.ਨੇ ਕਿਹਾ ਕਿ ਦੇਸ਼ ਦੀਆਂ ਏਜੰਸੀਆਂ ਨੂੰ ਬੀਮਾਰੀ ਦੀ ਰੋਕਥਾਮ ਅਤੇ ਕੰਟਰੋਲ ਦੀ ਗੰਭੀਰ ਸਥਿਤੀ 'ਤੇ ਧਿਆਨ ਦੇਣ ਅਤੇ ਨਾਗਰਿਕਾਂ ਦੀ ਜਾਨ ਦੀ ਸੁਰੱਖਿਆ ਅਤੇ ਸਿਹਤ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਦੇ ਇਲਾਵਾ ਵਿਵਸਥਿਤ,ਮਜ਼ਬੂਤ ਅਤੇ ਵਿਗਿਆਨਿਕ ਕਦਮ ਚੁੱਕ ਕੇ ਬੀਮਾਰੀ ਨੂੰ ਫੈਲਣ ਤੋਂ ਰੋਕਣ ਦੇ ਉਚਿਤ ਕਦਮ ਚੁੱਕੇ ਜਾਣੇ ਚਾਹੀਦੇ ਹਨ। ਚੀਨ ਰਾਜ ਪਰਿਸ਼ਦ ਨੇ ਕਿਹਾ ਕਿ ਮਹਾਮਾਰੀ ਰੋਕਣ ਲਈ ਬਸੰਤ ਤਿਉਹਾਰ ਦੀ ਛੁੱਟੀ ਨੂੰ 2 ਫਰਵਰੀ ਤੱਕ ਵਧਾ ਦਿੱਤਾ ਗਿਆ ਹੈ।ਇਸ ਦੇ ਨਾਲ ਹੀ ਸਾਰੇ ਵਿੱਦਿਅਕ ਅਦਾਰਿਆਂ ਵਿਚ ਵੀ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ।


Vandana

Content Editor

Related News