ਚੀਨ ਦੀ 2025 ਤੱਕ 100 ਉਪਗ੍ਰਹਿ ਭੇਜਣ ਦੀ ਯੋਜਨਾ

07/11/2019 5:41:36 PM

ਬੀਜਿੰਗ (ਭਾਸ਼ਾ)— ਚੀਨ ਸਾਲ 2025 ਤੱਕ ਸਪੇਸ ਵਿਚ ਕਰੀਬ 100 ਉਪਗ੍ਰਹਿ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਉਪਗ੍ਰਹਿ ਸਪੇਸ ਦੇ ਪੰਧ ਵਿਚ ਪਹਿਲਾਂ ਤੋਂ ਮੌਜੂਦ 100 ਤੋਂ ਵੱਧ ਉਪਗ੍ਰਹਿਆਂ ਦੇ ਇਲਾਵਾ ਹੋਣਗੇ। ਚੀਨ ਰਾਸ਼ਟਰੀ ਪੁਲਾੜ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਵਿਸ਼ਵ ਆਰਥਿਕ ਮੰਚ ਦੇ ਅੰਕੜਿਆਂ ਮੁਤਾਬਕ 2022 ਤੱਕ ਆਪਣਾ ਸਪੇਸ ਸਟੇਸ਼ਨ ਬਣਾਉਣ ਦੀ ਯੋਜਨਾ ਨਾਲ ਸਪੇਸ ਤਕਨਾਲੋਜੀ ਵਿਚ ਵੱਡੇ ਪੱਧਰ 'ਤੇ ਨਿਵੇਸ਼ ਕਰ ਰਹੇ ਚੀਨ ਦੇ ਪੁਲਾੜ ਵਿਚ ਫਿਲਹਾਲ ਕਰੀਬ 280 ਉਪਗ੍ਰਹਿ ਮੌਜੂਦ ਹਨ ਜਦਕਿ ਇਸ ਦੀ ਤੁਲਨਾ ਵਿਚ ਭਾਰਤ ਦੇ ਪਿਛਲੇ ਸਾਲ ਨਵੰਬਰ ਤੱਕ ਸਿਰਫ 54 ਉਪਗ੍ਰਹਿ ਪੁਲਾੜ ਵਿਚ ਸਨ। 

ਸਪੇਸ ਵਿਚ 830 ਉਪਗ੍ਰਹਿਆਂ ਦੇ ਨਾਲ ਅਮਰੀਕਾ ਇਸ ਦੌੜ ਵਿਚ ਸਭ ਤੋਂ ਅੱਗੇ ਹੈ। ਸਰਕਾਰੀ ਅਖਬਾਰ ਨੇ ਚੀਨ ਦੇ ਰਾਸ਼ਟਰੀ ਪੁਲਾੜ ਪ੍ਰਸ਼ਾਸਨ ਦੇ ਇਕ ਅਧਿਕਾਰੀ ਯੂ ਕਯੀ ਦੇ ਹਵਾਲੇ ਨਾਲ ਕਿਹਾ ਕਿ ਚੀਨ ਨੇ ਪੁਲਾੜ ਤਕਨਾਲੋਜੀਆਂ ਵਿਚ ਸਫਲਤਾ ਦੇ ਨਾਲ ਪੁਲਾੜ ਅਰਥਵਿਵਸਥਾ ਤੇਜ਼ ਕਰਨ ਲਈ ਮੌਲਿਕ ਅਤੇ ਯੋਗ ਮਾਹੌਲ ਤਿਆਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਨੇ 2018 ਵਿਚ 39 ਲਾਂਚ ਮਿਸ਼ਨਾਂ ਦੇ ਨਾਲ ਨਵਾਂ ਰਿਕਾਰਡ ਬਣਾਇਆ ਅਤੇ ਵਿਸ਼ਵ ਵਿਚ ਸਭ ਤੋਂ ਵੱਧ ਲਾਂਚ ਕਰਨ ਵਾਲੀ ਸੂਚੀ ਵਿਚ ਪਹਿਲੇ ਸਥਾਨ 'ਤੇ ਹੈ।


Vandana

Content Editor

Related News