ਪੂਰਬੀ ਅਤੇ ਦੱਖਣੀ ਚੀਨ ਸਾਗਰ ਸੰਬੰਧੀ ਜੀ-7 ਦੇਸ਼ਾਂ ਦੇ ਰਵੱਈਏ ਤੋਂ ਨਾਖੁਸ਼ ਹੋਇਆ ਚੀਨ

05/28/2017 6:39:38 PM

ਬੀਜਿੰਗ—ਚੀਨ ਨੇ ਜੀ-7 ਦੇਸਾਂ ਦੀ ਸ਼ਿਖਰ ਬੈਠਕ ਦੌਰਾਨ ਇਕ ਬਿਆਨ 'ਚ ਪੂਰਬੀ ਅਤੇ ਦੱਖਣੀ ਚੀਨ ਸਾਗਰ ਦਾ ਜ਼ਿਕਰ ਕੀਤੇ ਜਾਣ 'ਤੇ ਸਖ਼ਤ ਨਾਰਾਜ਼ਗੀ ਜਤਾਉਦੇ ਹੋਏ ਕਿਹਾ ਕਿ ਜੀ-7 ਨੂੰ ਇਸ ਤਰ੍ਹਾਂ ਦੀਆਂ ਗੈਰ-ਜ਼ਿੰਮੇਵਾਰ ਟਿੱਪਣੀਆਂ ਤੋਂ ਬਚਣਾ ਚਾਹੀਦਾ ਹੈ। ਚੀਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਐਤਵਾਰ (28 ਮਈ) ਨੂੰ ਇਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਚੀਨ ਸਾਰੇ ਦੇਸ਼ਾਂ ਨਾਲ ਮਿਲ ਕੇ ਸ਼ਾਂਤੀ ਅਤੇ ਸਥਿਰਤਾ ਨਾਲ ਇਸ ਮੁੱਦੇ ਨੂੰ ਸੁਲਝਾਉਣਾ ਚਾਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਚੀਨ ਇਹ ਉਮੀਦ ਕਰਦਾ ਹੈ ਕਿ ਜੀ-7 ਅਤੇ ਬਾਕੀ ਦੇਸ਼ ਇਸ ਮੁੱਦੇ 'ਤੇ ਕਿਸੇ ਵੀ ਤਰ੍ਹਾਂ ਦਾ ਪੱਖ ਲੈਣ ਤੋਂ ਬਚਣਗੇ। ਉੱਥੇ ਸ਼ਨੀਵਾਰ (27 ਮਈ) ਨੂੰ ਜਾਰੀ ਇਕ ਅਧਿਕਾਰਕ ਰੀਲੀਜ਼ 'ਚ ਜੀ-7 ਦੇਸ਼ਾਂ ਦੇ ਨੇਤਾਵਾਂ ਨੇ ਪੂਰਬੀ ਅਤੇ ਦੱਖਣੀ ਚੀਨ ਸਾਗਰ ਦੀ ਸਥਿਤੀ 'ਤੇ ਚਿੰਤਾ ਜਤਾਈ ਸੀ। ਰੀਲੀਜ਼ 'ਚ ਇਸ ਵਿਵਾਦ ਪੂਰਨ ਖੇਤਰ 'ਚ ਫੌਜ ਹਟਾਏ ਜਾਣ ਦੀ ਵੀ ਮੰਗ ਕੀਤੀ ਗਈ। ਜ਼ਿਕਰਯੋਗ ਹੈ ਕਿ ਜੀ-7 ਦੇਸ਼ਾਂ ਦੇ ਸਮੂਹ 'ਚ ਅਮਰੀਕਾ, ਫਰਾਂਸ, ਕੈਨੇਡਾ, ਜਰਮਨੀ, ਬ੍ਰਿਟੇਨ, ਇਟਲੀ ਅਤੇ ਜਾਪਾਨ ਸ਼ਾਮਲ ਹਨ। ਇਸ ਸਾਲ ਇਹ ਬੈਠਕ ਇਟਲੀ ਦੇ ਸਿਸਲੀ ਸ਼ਹਿਰ 'ਚ ਆਯੋਜਿਤ ਕੀਤੀ ਗਈ।


Related News