ਚਿੱਲੀ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਮੁਖੀ ਵਜੋਂ ਨਾਮਜ਼ਦ
Thursday, Aug 09, 2018 - 08:56 PM (IST)
ਸੰਯੁਕਤ ਰਾਸ਼ਟਰ (ਭਾਸ਼ਾ)—ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਨੇ ਚਿੱਲੀ ਦੀ 2 ਵਾਰ ਰਾਸ਼ਟਰਪਤੀ ਰਹੀ ਅਤੇ ਪ੍ਰਸਿੱਧ ਮਹਿਲਾ ਅਧਿਕਾਰ ਸਮਰਥਕ ਮਿਸ਼ੇਲ ਬਾਚੇਲੇਤ ਨੂੰ ਅੱਜ ਵਿਸ਼ਵ ਅਥਾਰਿਟੀ ਦੇ ਅਗਲੇ ਮਨੁੱਖੀ ਅਧਿਕਾਰ ਮੁਖੀ ਦੇ ਅਹੁਦੇ ਲਈ ਨਾਮਜ਼ਦ ਕੀਤਾ।
ਬਾਚੇਲੇਤ 66 ਯਾਰਡਨ ਦੇ ਰਾਜਦੂਤ ਯੇਦਰਾਦ ਅਲ ਹੁਸੈਨ ਦੀ ਥਾਂ ਲਵੇਗੀ। ਜੋ ਕਈ ਦੇਸ਼ਾਂ ਵਿਚ ਸਰਕਾਰਾਂ ਦੀਆਂ ਉਲੰਘਣਾਵਾਂ ਦੇ ਬੜਬੋਲੇ ਅਲੋਚਕ ਰਹੇ ਹਨ। ਹੁਣ ਬਾਚੇਲੇਤ ਦੇ ਨਾਂ ਨੂੰ 193 ਮੈਂਬਰੀ ਸੰਯੁਕਤ ਰਾਸ਼ਟਰ ਮਹਾਸਭਾ 'ਚ ਮਨਜ਼ੂਰੀ ਲਈ ਭੇਜਿਆ ਜਾਵੇਗਾ।
