ਇਸ ਲਾਤਿਨ ਅਮਰੀਕੀ ਦੇਸ਼ ਨੇ 6 ਸਾਲ ਦੇ ਬੱਚਿਆਂ ਲਈ ਕੋਰੋਨਾ ਟੀਕੇ ਨੂੰ ਦਿੱਤੀ ਮਨਜ਼ੂਰੀ

09/07/2021 12:40:28 PM

ਸੈਂਟੀਆਗੋ (ਭਾਸ਼ਾ) : ਚਿਲੀ ਦੇ ਸਿਹਤ ਅਧਿਕਾਰੀਆਂ ਨੇ 6 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਦੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਿਨੋਵੇਕ ਟੀਕੇ ਦੇ ਇਸਤੇਮਾਲ ਦੀ ਸੋਮਵਾਰ ਨੂੰ ਮਨਜ਼ੂਰੀ ਦੇ ਦਿੱਤੀ। ਬੱਚਿਆਂ ਲਈ ਇਸ ਟੀਕੇ ਨੂੰ ਮਨਜ਼ੂਰੀ ਦੇਣ ਵਾਲਾ ਚਿਲੀ ਪਹਿਲਾ ਲਾਤਿਨ ਅਮਰੀਕੀ ਦੇਸ਼ ਹੈ। ਚਿਲੀ ਦੇ ਇੰਸਟੀਚਿਊਟ ਆਫ ਪਬਲਿਕ ਹੈਲਥ ਦੇ ਡਾਇਰੈਕਟਰ ਹੇਰੀਬੇਰਟੋ ਨੇ ਕਿਹਾ ਕਿ ਇੰਸਟੀਚਿਊਟ ਨੇ ਇਕ ਦੇ ਮੁਕਾਬਲੇ 4 ਵੋਟਾਂ ਨਾਲ ਇਸ ਨਵੇਂ ਕਦਮ ਨੂੰ ਮਨਜ਼ੂਰੀ ਦਿੱਤੀ ਹੈ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ ’ਚ ਨਵੀਂ ਸਰਕਾਰ ਨਾਲ ਹੋਵੇਗਾ ਨਵਾਂ ਝੰਡਾ, ਰਾਸ਼ਟਰਗਾਨ ਵੀ ਹੋਵੇਗਾ ਨਵਾਂ

ਹੁਣ ਟੀਕਾਕਰਨ ਲਈ ਤਾਰੀਖ਼ਾਂ ਸਿਹਤ ਮੰਤਰਾਲਾ ਤੈਅ ਕਰੇਗਾ। ਇਸ ਦੱਖਣੀ ਅਫ਼ਰੀਕੀ ਦੇਸ਼ ਦੀ 3 ਚੌਥਾਈ ਤੋਂ ਜ਼ਿਆਦਾ ਬਾਲਗ ਆਬਾਦੀ ਦਾ ਪੂਰਨ ਟੀਕਾਕਰਨ ਹੋ ਚੁੱਕਾ ਹੈ। ਚਿਲੀ ਦੀ ਕੈਥੋਲਿਕ ਯੂਨੀਵਰਸਿਟੀ ਵਿਚ 3 ਤੋਂ 17 ਸਾਲ ਦੇ 4000 ਬੱਚਿਆਂ ’ਤੇ ਸਿਨੋਵੇਕ ਦੇ ਪ੍ਰਭਾਵ ਦਾ ਅਧਿਐਨ ਕੀਤਾ ਜਾ ਰਿਹਾ ਹੈ। ਬੱਚਿਆਂ ਲਈ ਟੀਕਿਆਂ ਨੂੰ ਮਨਜ਼ੂਰੀ ਦੇਣ ਵਾਲੇ ਦੇਸ਼ਾਂ ਵਿਚ ਚੀਨ ਵੀ ਹੈ, ਜਿਸ ਨੇ ਸਿਨੋਵੇਕ ਅਤੇ ਸਾਈਨੋਫਾਰਮ ਟੀਕਿਆਂ ਦੇ ਇਸਤੇਮਾਲ ਦੀ ਇਜਾਜ਼ਤ ਦਿੱਤੀ ਹੈ।

ਇਹ ਵੀ ਪੜ੍ਹੋ: ਸੁਨਹਿਰੀ ਭਵਿੱਖ ਲਈ ਕੈਨੇਡਾ 'ਚ ਪੜ੍ਹਾਈ ਕਰਨ ਗਏ ਪੰਜਾਬੀ ਨੌਜਵਾਨ ਦਾ ਕਤਲ

ਇਸ ਦੇ ਇਲਾਵਾ ਅਮਰੀਕਾ, ਕੈਨੇਡਾ, ਸਿੰਗਾਪੁਰ ਅਤੇ ਹਾਂਗਕਾਂਗ ਨੇ 12 ਸਾਲ ਅਤੇ ਜ਼ਿਆਦਾ ਉਮਰ ਦੇ ਬੱਚਿਆਂ ਲਈ ਫਾਈਜ਼ਰ ਟੀਕੇ ਨੂੰ ਮਨਜ਼ੂਰੀ ਦਿੱਤੀ ਹੈ। ਚਿਲੀ ਵਿਚ ਕੋਰੋਨਾ ਵਾਇਰਸ ਦੇ 16 ਲੱਖ ਤੋਂ ਜ਼ਿਆਦਾ ਮਾਮਲੇ ਹਨ ਅਤੇ ਕੋਰੋਨਾ ਕਾਰਨ ਇਥੇ 37,100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News