ਬੱਚੇ ਕਿਤਾਬਾਂ ਨੂੰ ਸਮਝਦੇ ਹਨ ਮੋਬਾਈਲ, ਪੰਨੇ ਪਲਟਣ ਦੀ ਬਜਾਏ ਸਕ੍ਰੀਨ ’ਤੇ ਟਾਈਪ ਕਰਨ ਦੀ ਆਦਤ, ਸਰਵੇ ’ਚ ਖੁਲਾਸਾ

Monday, Jan 26, 2026 - 03:49 AM (IST)

ਬੱਚੇ ਕਿਤਾਬਾਂ ਨੂੰ ਸਮਝਦੇ ਹਨ ਮੋਬਾਈਲ, ਪੰਨੇ ਪਲਟਣ ਦੀ ਬਜਾਏ ਸਕ੍ਰੀਨ ’ਤੇ ਟਾਈਪ ਕਰਨ ਦੀ ਆਦਤ, ਸਰਵੇ ’ਚ ਖੁਲਾਸਾ

ਲੰਡਨ : ਅੱਜ ਦੇ ਬੱਚੇ ਮੋਬਾਈਲ ਫੋਨਾਂ ਨਾਲ ਤਾਂ  ਫੁਰਤੀ  ਨਾਲ ਦੋਸਤੀ ਕਰ ਲੈਂਦੇ  ਹਨ ਪਰ ਕਿਤਾਬਾਂ ਨਾਲ ਨਹੀਂ । ਬ੍ਰਿਟੇਨ ਵਿਚ ਹੋਏ ਇਕ ਤਾਜ਼ਾ ਸਰਵੇਖਣ ਨੇ ਸ਼ੁਰੂਆਤੀ ਬਚਪਨ ਦੀ ਸਿੱਖਿਆ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਸਥਿਤੀ ਅਜਿਹੀ ਹੈ ਕਿ ਜਦੋਂ ਉਹ ਸਕੂਲ ਦੀ ਪਹਿਲੀ ਜਮਾਤ ਤੱਕ ਪਹੁੰਚਦੇ ਹਨ ਤਾਂ ਬਹੁਤ ਸਾਰੇ ਬੱਚੇ ਕਿਤਾਬਾਂ ਨੂੰ ਮੋਬਾਈਲ ਫੋਨ ਸਮਝਦੇ ਹਨ, ਉਨ੍ਹਾਂ ’ਤੇ ਟਾਈਪ ਜਾਂ ਸਵਾਈਪ ਕਰਨ  ਲਗਦੇ ਹਨ।

ਸਰਵੇ ਅਨੁਸਾਰ ਪ੍ਰਾਇਮਰੀ ਸਕੂਲ ਵਿਚ ਦਾਖਲ ਹੋਏ ਲਗਭਗ ਇਕ ਤਿਹਾਈ ਬੱਚੇ ਕਿਤਾਬਾਂ ਦੀ ਸਹੀ ਵਰਤੋਂ ਕਰਨ ਵਿਚ ਅਸਮਰੱਥ ਹੁੰਦੇ ਹਨ। ਬਹੁਤ ਸਾਰੇ ਤਾਂ ਇਹ ਵੀ ਨਹੀਂ ਜਾਣਦੇ ਕਿ ਪੰਨੇ ਕਿਵੇਂ ਪਲਟਣੇ ਹਨ, ਉਹ ਇਸ ਨੂੰ ਸਮਾਰਟਫੋਨ ਵਾਂਗ ਵਰਤਣ ਦੀ ਕੋਸ਼ਿਸ਼ ਕਰਦੇ ਹਨ।

1,000 ਤੋਂ ਵੱਧ ਅਧਿਆਪਕਾਂ ਨਾਲ ਗੱਲਬਾਤ
ਇਹ ਹੈਰਾਨ ਕਰਨ ਵਾਲਾ  ਖੁਲਾਸਾ ਕਿਡਜ਼ ਸਰਵੇ ਬ੍ਰਿਟੇਨ  ਵਲੋਂ ਕੀਤਾ ਗਿਆ ਸੀ, ਜਿਸ ਨੇ ਦੇਸ਼ ਭਰ ਦੇ 1,000 ਤੋਂ ਵੱਧ ਪ੍ਰਾਇਮਰੀ ਸਕੂਲਾਂ ਦੇ ਸਟਾਫ ਨਾਲ ਇੰਟਰਵਿਊ ਕੀਤੀ ਸੀ। ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਸਮੱਸਿਆ ਸਿਰਫ਼ ਅਕਾਦਮਿਕ ਸਿੱਖਿਆ ਤੱਕ ਸੀਮਿਤ ਨਹੀਂ ਹੈ, ਬੱਚਿਆਂ ਦੇ ਬੁਨਿਆਦੀ ਜੀਵਨ ਕੌਸ਼ਲ ਵੀ ਕਮਜ਼ੋਰ ਹੁੰਦਾ  ਜਾ  ਰਿਹਾ  ਹੈ। ਅਧਿਆਪਕਾਂ  ਦਾ  ਕਹਿਣਾ  ਹੈ ਕਿ  ਕਲਾਸਰੂਮ ਵਿਚ ਪੜ੍ਹਨ ਲਈ ਬੱਚਿਆਂ ਦੀ ਤਿਆਰੀ ਪਹਿਲਾਂ ਦੀ ਤੁਲਨਾ ਵਿਚ ਕਾਫੀ ਕਮਜੋਰ  ਹੋ ਗਈ ਹੈ। ਇਕਾਗਰਤਾ ਦੀ ਘਾਟ, ਸਬਰ ਦੀ ਘਾਟ ਅਤੇ ਨਿਰਦੇਸ਼ਾਂ ਨੂੰ ਸਮਝਣ ਦੀ  ਦਿੱਕਤ  ਲਗਾਤਾਰ ਵਧਦੀ ਜਾ ਰਹੀ ਹੈ।

ਸਕ੍ਰੀਨ ਟਾਈਮ ਬਣ ਰਿਹਾ ਸਭ ਤੋਂ ਵੱਡਾ ਕਾਰਨ 
ਰਿਪੋਰਟ  ਅਨੁਸਾਰ ਸਕੂਲ ਸਟਾਫ ਦਾ ਮੰਨਣਾ ਹੈ ਕਿ ਬਹੁਤ ਜ਼ਿਆਦਾ ਸਕ੍ਰੀਨ ਟਾਈਮ ਬੱਚਿਆਂ ਦੀ ਮਾੜੀ ਤਿਆਰੀ ਦਾ ਸਭ ਤੋਂ ਵੱਡਾ ਕਾਰਨ ਹੈ। ਔਸਤਨ, ਬੱਚੇ ਰੋਜ਼ਾਨਾ ਲਗਭਗ 1.4 ਘੰਟੇ ਡਿਜੀਟਲ ਡਿਵਾਈਸਾਂ ‘ਤੇ ਬਿਤਾਉਂਦੇ ਹਨ, ਜਦੋਂ ਕਿ ਲਗਭਗ 2.4 ਘੰਟੇ ਪੜ੍ਹਾਈ ਲਈ ਸਮਰਪਿਤ ਹੁੰਦੇ ਹਨ, ਜੋ ਉਨ੍ਹਾਂ ਨੂੰ ਅਸਲ ਜੀਵਨ ਦੇ ਹੁਨਰਾਂ ਤੋਂ ਵਾਂਝਾ ਕਰਦੇ ਹਨ। 50 ਪ੍ਰਤੀਸ਼ਤ ਤੋਂ ਵੱਧ ਅਧਿਆਪਕਾਂ ਦਾ ਮੰਨਣਾ ਹੈ ਕਿ ਮਾਪਿਆਂ ਦਾ ਮੋਬਾਈਲ ਫੋਨ, ਟੈਬਲੇਟ ਅਤੇ ਟੀਵੀ ‘ਤੇ ਬਹੁਤ ਜ਼ਿਆਦਾ ਨਿਰਭਰਤਾ ਬੱਚਿਆਂ ਦੀ ਸਕੂਲ ਦੀ ਤਿਆਰੀ ਦੀ ਘਾਟ ਦਾ ਮੁੱਖ ਕਾਰਨ ਹੈ। ਇਹ ਬੱਚਿਆਂ ਦੇ ਰੋਜ਼ਾਨਾ ਰੁਟੀਨ, ਇਕਾਗਰਤਾ ਅਤੇ ਸਿੱਖਣ ਦੀਆਂ ਆਦਤਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਬੱਚਿਆਂ ਦੀਆਂ ਸਕ੍ਰੀਨ ਆਦਤਾਂ ਨੂੰ ਤੁਰੰਤ ਹੱਲ ਨਹੀਂ ਕੀਤਾ ਗਿਆ, ਤਾਂ ਇਹ ਆਉਣ ਵਾਲੇ ਸਾਲਾਂ ਵਿੱਚ ਉਨ੍ਹਾਂ ਦੀਆਂ ਬੁਨਿਆਦੀ ਪੜ੍ਹਨ ਅਤੇ ਲਿਖਣ ਦੀਆਂ ਯੋਗਤਾਵਾਂ ਅਤੇ ਸਮਾਜਿਕ ਹੁਨਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ।


author

Inder Prajapati

Content Editor

Related News