ਕੋਰੋਨਾ ਕਹਿਰ ਵਿਚਾਲੇ ਦੱਖਣੀ ਏਸ਼ੀਆ ''ਚ ਬੱਚਿਆਂ ''ਤੇ ਸਿਹਤ ਸੰਕਟ ਦਾ ਖਤਰਾ: ਯੂਨੀਸੇਫ

04/28/2020 8:23:26 PM

ਕਾਠਮੰਡੂ- ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਬੱਚਿਆਂ ਦੇ ਟੀਕਾਕਰਣ ਵਿਚ ਪੈਦਾ ਹੋਈਆਂ ਰੁਕਾਵਟਾਂ 'ਤੇ ਚਿੰਤਾ ਵਿਅਕਤ ਕਰਦੇ ਹੋਏ ਮੰਗਲਵਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਦੱਖਣੀ ਏਸ਼ੀਆ ਵਿਚ ਬੱਚਿਆਂ ਨੂੰ ਜੀਵਨ ਰੱਖਿਅਕ ਟੀਕੇ ਨਹੀਂ ਲਾਏ ਜਾਂਦੇ ਤਾਂ ਖੇਤਰ ਵਿਚ ਇਕ ਹੋਰ ਸਿਹਤ ਸਬੰਧੀ ਐਮਰਜੰਸੀ ਪੈਦਾ ਹੋ ਸਕਦੀ ਹੈ।

ਦੁਨੀਆ ਭਰ ਵਿਚ ਜਿੰਨੇ ਬੱਚਿਆਂ ਨੂੰ ਟੀਕੇ ਨਹੀਂ ਲੱਗਦੇ ਜਾਂ ਘੱਟ ਟੀਕੇ ਲੱਗਦੇ ਹਨ ਉਹਨਾਂ ਵਿਚੋਂ ਤਕਰੀਬਨ ਇਕ ਚੌਥਾਈ ਮਤਲਬ ਤਕਰੀਬਨ 45 ਲੱਖ ਬੱਚੇ ਦੱਖਣੀ ਏਸ਼ੀਆ ਵਿਚ ਰਹਿੰਦੇ ਹਨ। ਇਹਨਾਂ ਵਿਚੋਂ ਤਕਰੀਬਨ ਸਾਰੇ ਜਾਂ 97 ਫੀਸਦੀ ਭਾਰਤ, ਅਫਗਾਨਿਸਤਾਨ ਤੇ ਪਾਕਿਸਤਾਨ ਦੇ ਰਹਿਣ ਵਾਲੇ ਹਨ। ਕੋਰੋਨਾ ਵਾਇਰਸ ਦੇ ਕਾਰਣ ਲਾਗੂ ਲਾਕਡਾਊਨ ਦੌਰਾਨ ਟੀਕਾਕਰਣ ਵਿਚ ਵੱਡਾ ਅੜਿੱਕਾ ਪਿਆ ਹੈ ਤੇ ਮਾਤਾ-ਪਿਤਾ ਇਸ ਕੰਮ ਲਈ ਬੱਚਿਆਂ ਨੂੰ ਹਸਪਤਾਲ ਲਿਜਾਣ ਤੋਂ ਬਚ ਰਹੇ ਹਨ। ਬੰਗਲਾਦੇਸ਼, ਪਾਕਿਸਤਾਨ ਤੇ ਨੇਪਾਲ ਦੇ ਕੁਝ ਹਿੱਸਿਆਂ ਵਿਚ ਖਸਰਾ ਤੇ ਡਿਪਥੀਰੀਆ ਜਿਹੀਆਂ ਬੀਮਾਰੀਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਹਨਾਂ ਨੂੰ ਟੀਕਿਆਂ ਨਾਲ ਬਚਾਇਆ ਜਾ ਸਕਦਾ ਹੈ। ਦੱਖਣੀ ਏਸ਼ੀਆ ਵਿਚ ਹੀ ਅਫਗਾਨਿਸਤਾਨ ਤੇ ਪਾਕਿਸਤਾਨ ਦੋ ਦੇਸ਼ ਹਨ, ਜੋ ਦੁਨੀਆ ਦੇ ਉਹਨਾਂ ਦੇਸ਼ਾਂ ਵਿਚ ਸ਼ਾਮਲ ਹਨ, ਜਿਥੇ ਪੋਲੀਓ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ। 

ਦੱਖਣੀ ਏਸ਼ੀਆ ਦੇ ਲਈ ਯੂਨਸੇਫ ਦੇ ਖੇਤਰੀ ਦਫਤਰ ਦੇ ਸਿਹਤ ਸਲਾਹਕਾਰ ਪਾਲ ਰਟਰ ਨੇ ਕਿਹਾ ਕਿ ਖੇਤਰ ਦੇ ਕੁਝ ਦੇਸ਼ਾਂ ਵਿਚ ਟੀਕਿਆਂ ਦਾ ਸਟਾਕ ਤੇਜ਼ੀ ਨਾਲ ਘੱਟ ਹੋ ਰਿਹਾ ਹੈ ਕਿਉਂਕਿ ਯਾਤਰਾ ਪਾਬੰਦੀਆਂ ਤੇ ਉਡਾਣਾਂ ਰੋਕੇ ਜਾਣ ਕਾਰਣ ਸਪਲਾਈ ਰੁਕ ਗਈ ਹੈ। ਟੀਕਿਆਂ ਦਾ ਉਤਪਾਦਨ ਵੀ ਪ੍ਰਭਾਵਿਤ ਹੋਇਆ ਹੈ। 


Baljit Singh

Content Editor

Related News