ਪੰਜਾਬ ''ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ
Friday, Jul 11, 2025 - 06:47 PM (IST)

ਕਪੂਰਥਲਾ (ਓਬਰਾਏ)- ਪੰਜਾਬ ਵਿਚ ਵੱਡਾ ਐਨਕਾਊਂਟਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਕਪੂਰਥਲਾ ਦੇ ਢਿੱਲਵਾਂ ਵਿਚ ਬਦਮਾਸ਼ ਅਤੇ ਪੁਲਸ ਵਿਚਾਲੇ ਤਾੜ-ਤਾੜ ਗੋਲ਼ੀਆਂ ਚੱਲ ਗਈਆਂ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀਂ 25 ਜੂਨ ਨੂੰ ਢਿੱਲਵਾਂ ਟੋਲ ਪਲਾਜ਼ਾ 'ਤੇ ਹੋਈ ਫਾਇਰਿੰਗ ਮਾਮਲੇ ਵਿਚ ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਤਫ਼ਤੀਸ਼ ਅਮਲ ਵਿਚ ਲਿਆਉਂਦਿਆਂ ਫਾਇਰਿੰਗ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਸੀ।
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ
ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਉਨ੍ਹਾਂ ਵੱਲੋਂ ਲੁਕੋ ਕੇ ਰੱਖਿਆ ਅਸਲਾ ਬਰਾਮਦਗੀ ਲਈ ਉਨ੍ਹਾਂ ਨੂੰ ਢਿੱਲਵਾਂ ਦੇ ਇਸ ਇਲਾਕੇ ਵਿਚ ਲਿਆਂਦਾ ਗਿਆ ਸੀ। ਅਸਲਾ ਬਰਾਮਦਗੀ ਦੀ ਨਿਸ਼ਾਨਦੇਹੀ ਦੌਰਾਨ ਇਕ ਵਿਅਕਤੀ ਉੱਥੋਂ ਭੱਜਣ ਲੱਗਾ, ਜਿਸ ਦੌਰਾਨ ਫਾਇਰਿੰਗ ਹੋ ਗਈ। ਪੁਲਸ ਨੇ ਵੀ ਜਵਾਬੀ ਕਾਰਵਾਈ ਵਿਚ ਇਕ ਵਿਅਕਤੀ ਜਿਸ ਨੂੰ ਕਿ ਬਰਾਮਦਗੀ ਲਿਆਂਦਾ ਸੀ, ਉਸ ਦੇ ਲੱਤ 'ਤੇ ਗੋਲ਼ੀ ਮਾਰੀ। ਗ੍ਰਿਫ਼ਤਾਰ ਕਰਕੇ ਪੁਲਸ ਨੇ ਬਦਮਾਸ਼ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਹੈ।
ਇਹ ਵੀ ਪੜ੍ਹੋ: ਪੰਜਾਬ ਦੇ 3 ਪੰਚਾਇਤ ਸਕੱਤਰਾਂ 'ਤੇ ਡਿੱਗੀ ਗਾਜ, ਹੋਈ ਗਈ ਵੱਡੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e