ਵੱਡੀ ਖ਼ਬਰ : ਚੀਨ ਨੇ 3 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ''ਕੋਰੋਨਾਵੈਕ'' ਟੀਕੇ ਨੂੰ ਦਿੱਤੀ ਮਨਜ਼ੂਰੀ
Sunday, Jun 06, 2021 - 06:50 PM (IST)
ਬੀਜਿੰਗ (ਭਾਸ਼ਾ): ਚੀਨ ਨੇ 3 ਸਾਲ ਤੋਂ 17 ਸਾਲ ਦੇ ਬੱਚਿਆਂ ਲਈ ਚੀਨੀ ਕੰਪਨੀ ਸਿਨੋਵੈਕ ਵੱਲੋਂ ਬਣਾਏ ਐਂਟੀ ਕੋਵਿਡ-19 ਟੀਕੇ 'ਕੋਰੋਨਾਵੈਕ' ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਿਨੋਵੈਕ ਦੇ ਪ੍ਰਧਾਨ ਯੀਨ ਵੇਈਦੋਂਗ ਨੇ ਇਸ ਬਾਰੇ ਜਾਣਕਾਰੀ ਦਿੱਤੀ। ਸਰਕਾਰੀ ਅਖ਼ਬਾਰ 'ਗਲੋਬਲ ਟਾਈਮਜ਼' ਨੇ ਐਤਵਾਰ ਨੂੰ ਵੇਈਦੋਂਗ ਦੇ ਹਵਾਲੇ ਨਾਲ ਦੱਸਿਆ,''ਟੀਕੇ ਦੀ ਐਮਰਜੈਂਸੀ ਵਰਤੋਂ ਸ਼ੁਰੂ ਹੋਣ 'ਤੇ ਫ਼ੈਸਲਾ ਕੀਤਾ ਜਾਵੇਗਾ ਕਿ ਕਿਸ ਉਮਰ ਸਮੂਹ ਤੋਂ ਇਸ ਦੀ ਸ਼ੁਰੂਆਤ ਕੀਤੀ ਜਾਵੇ।''
ਪੜ੍ਹੋ ਇਹ ਅਹਿਮ ਖਬਰ- ਇਕ ਹੋਰ ਰਹੱਸਮਈ 'ਦਿਮਾਗੀ ਬੀਮਾਰੀ' ਦੀ ਚਪੇਟ 'ਚ ਕੈਨੇਡਾ, ਵਿਗਿਆਨੀ ਚਿੰਤਤ
ਸਿਨੋਵੈਕ ਨੇ ਕਲੀਨਿਕਲ ਅਧਿਐਨ ਦੇ ਪਹਿਲੇ ਅਤੇ ਦੂਜੇ ਪੜਾਅ ਨੂੰ ਪੂਰਾ ਕਰ ਲਿਆ ਅਤੇ ਇਸ ਉਮਰ ਦੇ ਸੈਂਕੜੇ ਲੋਕਾਂ 'ਤੇ ਟੀਕੇ ਦੀ ਵਰਤੋਂ ਕੀਤੀ।ਪ੍ਰਯੋਗ ਤੋਂ ਸਾਬਤ ਹੋਇਆ ਕਿ ਟੀਕਾ ਬਾਲਗਾਂ ਲਈ ਸੁਰੱਖਿਅਤ ਅਤੇ ਪ੍ਰਭਾਵੀ ਹੈ।ਵਿਸ਼ਵ ਸਿਹਤ ਸੰਗਠਨ (WHO)ਨੇ 1 ਜੂਨ ਨੂੰ ਚੀਨ ਦੇ ਦੂਜੇ ਐਂਟੀ ਕੋਵਿਡ-19 ਟੀਕੇ ਸਿਨੋਵੈਕ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਤੋਂ ਪਹਿਲਾਂ ਵਿਸ਼ਵ ਸਹਿਤ ਸੰਗਠਨ ਚੀਨ ਦੇ ਸਿਨੋਫਾਰਮ ਨੂੰ ਵੀ ਮਨਜ਼ੂਰੀ ਦੇ ਦਿੱਤੀ ਸੀ।
ਪੜ੍ਹੋ ਇਹ ਅਹਿਮ ਖਬਰ- HIV ਪੀੜਤ ਔਰਤ ਕਰੀਬ 7 ਮਹੀਨੇ ਰਹੀ ਕੋਰੋਨਾ ਪਾਜ਼ੇਟਿਵ, ਵਾਇਰਸ ਨੇ 32 ਵਾਰ ਬਦਲਿਆ ਰੂਪ
ਚੀਨ ਆਪਣੇ ਦੇਸ਼ ਵਿਚ ਟੀਕਾਕਰਨ ਦੇ ਨਾਲ ਟੀਕਾ ਨੀਤੀ ਦੇ ਤਹਿਤ ਕਈ ਦੇਸ਼ਾਂ ਨੂੰ ਟੀਕੇ ਦਾ ਨਿਰਯਾਤ ਕਰ ਰਿਹਾ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਕਿਹਾ ਹੈ ਕਿ ਐਤਵਾਰ ਤੱਕ ਚੀਨ ਵਿਚ 76.3 ਕਰੋੜ ਖੁਰਾਕਾਂ ਦਿੱਤੀਆਂ ਗਈਆਂ। ਚੀਨ ਆਪਣੇ ਇੱਥੇ ਐਮਰਜੈਂਸੀ ਵਰਤੋਂ ਲਈ 5 ਟੀਕਿਆਂ ਨੂੰ ਮਨਜ਼ੂਰੀ ਦੇ ਚੁੱਕਾ ਹੈ। ਚੀਨ ਨੇ ਵਿਸ਼ਵ ਸਿਹਤ ਸੰਗਠਨ ਦੇ ਸਹਿਯੋਗ ਨਾਲ ਚਲਾਈ ਜਾ ਰਹੀ 'ਕੋਵੈਕਸ' ਪਹਿਲ ਲਈ ਵੀ ਇਕ ਕਰੋੜ ਖੁਰਾਕਾਂ ਦੇਣ ਦਾ ਪ੍ਰਸਤਾਵ ਦਿੱਤਾ ਹੈ।
ਨੋਟ- ਚੀਨ ਨੇ 3 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ 'ਕੋਰੋਨਾਵੈਕ' ਟੀਕੇ ਨੂੰ ਦਿੱਤੀ ਮਨਜ਼ੂਰੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।