ਫਲੋਰੀਡਾ 'ਚ 2 ਸਾਲਾ ਬੱਚੇ ਨੇ ਪਿਤਾ ਨੂੰ ਮਾਰੀ ਗੋਲੀ, ਮਾਂ ਲਈ ਖੜ੍ਹੀ ਹੋਈ ਮੁਸੀਬਤ

Tuesday, Jun 07, 2022 - 02:55 PM (IST)

ਫਲੋਰੀਡਾ 'ਚ 2 ਸਾਲਾ ਬੱਚੇ ਨੇ ਪਿਤਾ ਨੂੰ ਮਾਰੀ ਗੋਲੀ, ਮਾਂ ਲਈ ਖੜ੍ਹੀ ਹੋਈ ਮੁਸੀਬਤ

ਓਰਲੈਂਡੋ (ਏਜੰਸੀ)-  ਅਮਰੀਕਾ ਦੇ ਫਲੋਰੀਡਾ ਸੂਬੇ ਵਿਚ 2 ਸਾਲ ਦੇ ਇਕ ਬੱਚੇ ਨੇ ਬੰਦੂਕ ਮਿਲਣ 'ਤੇ ਆਪਣੇ ਪਿਤਾ ਨੂੰ ਗ਼ਲਤੀ ਨਾਲ ਗੋਲੀ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਦੀ ਮਾਂ ਨੂੰ ਅਪਰਾਧਕ ਧਾਰਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਰੇਗੀ ਮੈਬਰੀ (26) ਨੂੰ ਪਿਛਲੇ ਮਹੀਨੇ ਦੇ ਆਖ਼ੀਰ ਵਿਚ ਉਸ ਸਮੇਂ ਗੋਲੀ ਮਾਰੀ ਗਈ ਸੀ, ਜਦੋਂ ਉਹ ਵੀਡੀਓ ਗੇਮ ਖ਼ੇਡ ਰਹੇ ਸਨ। ਓਰੇਂਜ ਕਾਉਂਟੀ ਸ਼ੈਰਿਫ ਦਫ਼ਤਰ ਦੀ ਰਿਪੋਰਟ ਮੁਤਾਬਕ, ਮੈਬਰੀ ਦਾ ਪਰਿਵਾਰ, 3 ਬੱਚੇ ਅਤੇ ਪਤਨੀ ਮੈਰੀ ਆਇਲਾ ਨਾਲ ਮੈਟਰੋ ਓਰਲੈਂਡੋ ਵਿਚ ਰਹਿੰਦਾ ਹੈ। ਓਰੇਂਜ ਕਾਉਂਟੀ ਦੇ ਸ਼ੈਰਿਫ ਜੋਨ ਮੀਨਾ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ, 'ਬੰਦੂਕ ਨੂੰ ਸਹੀ ਢੰਗ ਨਾਲ ਸੁਰੱਖਿਅਤ ਜਗ੍ਹਾ 'ਤੇ ਨਹੀਂ ਰੱਖਿਆ ਗਿਆ ਸੀ। ਇਸ ਦੇ ਚੱਲ਼ਦੇ 2 ਸਾਲ ਦਾ ਇਕ ਬੱਚਾ ਇਸ ਤੱਕ ਪਹੁੰਚ ਗਿਆ ਅਤੇ ਗ਼ਲਤੀ ਨਾਲ ਆਪਣੇ ਪਿਤਾ ਨੂੰ ਗੋਲੀ ਮਾਰ ਦਿੱਤੀ।'

ਇਹ ਵੀ ਪੜ੍ਹੋ: ਨਿਊਯਾਰਕ 'ਚ ਨਵਾਂ ਕਾਨੂੰਨ ਪਾਸ, 21 ਸਾਲ ਤੋਂ ਘੱਟ ਉਮਰ ਦੇ ਲੋਕ ਨਹੀਂ ਖ਼ਰੀਦ ਸਕਣਗੇ 'ਰਾਈਫਲ'

PunjabKesari

ਮੀਨਾ ਨੇ ਕਿਹਾ ਕਿ 28 ਸਾਲਾ ਆਇਲਾ 'ਤੇ ਲਾਪਰਵਾਹੀ ਕਾਰਨ ਗੈਰ-ਇਰਾਦਾ ਕਤਲ ਦਾ ਦੋਸ਼ ਤੈਅ ਕੀਤਾ ਗਿਆ ਹੈ। ਆਇਲਾ ਅਤੇ ਮੈਬਰੀ, ਦੋਵੇਂ ਬੱਚਿਆਂ ਦੀ ਅਣਗਹਿਲੀ ਕਰਨ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਦੇ ਦੋਸ਼ ਵਿਚ ਪ੍ਰੋਬੇਸ਼ਨ 'ਤੇ ਸਨ। ਅਧਿਕਾਰੀਆਂ ਮੁਤਾਬਕ ਆਇਲਾ ਨੇ ਜਾਂਚਰਕਤਾਵਾਂ ਨੂੰ ਦੱਸਿਆ ਕਿ ਉਸ ਦੇ 5 ਸਾਲ ਦੇ ਪੁੱਤਰ ਨੇ ਉਸ ਨੂੰ ਦੱਸਿਆ ਕਿ ਉਸ ਦੇ 2 ਸਾਲ ਦੇ ਭਰਾ ਨੇ ਬੰਦੂਕ ਚਲਾਈ ਸੀ ਪਰ ਵੱਡਾ ਭਰਾ ਇਹ ਨਹੀਂ ਦੱਸ ਸਕਿਆ ਕਿ ਉਸ ਦੇ ਛੋਟੇ ਭਰਾ ਨੇ ਹਥਿਆਰ ਕਿਵੇਂ ਹਾਸਲ ਕੀਤਾ। ਅਧਿਕਾਰੀਆਂ ਮੁਤਾਬਕ ਇਸ ਘਟਨਾ 'ਚ ਬੱਚਿਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਉਨ੍ਹਾਂ ਨੂੰ ਫਲੋਰੀਡਾ ਬਾਲ ਅਤੇ ਪਰਿਵਾਰ ਵਿਭਾਗ ਦੀ ਦੇਖਰੇਖ ਵਿਚ ਭੇਜ ਦਿੱਤਾ ਗਿਆ ਹੈ। ਸ਼ੈਰਿਫ ਨੇ ਕਿਹਾ, 'ਜੇਕਰ ਬੰਦੂਕ ਨੂੰ ਸੁਰੱਖਿਅਤ ਜਗ੍ਹਾ 'ਤੇ ਰੱਖਿਆ ਗਿਆ ਹੁੰਦਾ ਤਾਂ ਘਟਨਾ ਨੂੰ ਰੋਕਿਆ ਜਾ ਸਕਦਾ ਸੀ। ਹੁਣ ਇਨ੍ਹਾਂ ਛੋਟੇ ਬੱਚਿਆਂ ਨੇ ਆਪਣੇ ਮਾਤਾ-ਪਿਤਾ, ਦੋਵਾਂ ਨੂੰ ਗੁਆ ਦਿੱਤਾ ਹੈ। ਇੱਕ ਛੋਟੇ ਬੱਚੇ ਨੂੰ ਇਸ ਸਦਮੇ ਨਾਲ ਜਿਉਣਾ ਪਵੇਗਾ ਕਿ ਉਸਨੇ ਆਪਣੇ ਪਿਤਾ ਨੂੰ ਗੋਲੀ ਮਾਰ ਦਿੱਤੀ।'

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਤੋਂ ਬਾਅਦ ਮਸ਼ਹੂਰ ਅਮਰੀਕੀ ਰੈਪਰ ਟ੍ਰਬਲ ਦਾ ਗੋਲੀ ਮਾਰ ਕੇ ਕਤਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News