ਸਿੰਗਾਪੁਰ ਦੇ ਰੱਖਿਆ ਮੁਖੀ ਨੇ ਜਨਰਲ ਰਾਵਤ ਦੇ ਦਿਹਾਂਤ 'ਤੇ ਦੁੱਖ ਕੀਤਾ ਜ਼ਾਹਰ
Friday, Dec 10, 2021 - 07:57 PM (IST)
ਸਿੰਗਾਪੁਰ-ਸਿੰਗਾਪੁਰ ਦੇ ਰੱਖਿਆ ਮੁਖੀ ਲੈਫਟੀਨੈਂਟ ਜਨਰਲ ਮੇਲਵਿਨ ਓਂਗ ਨੇ ਇਕ ਹੈਲੀਕਾਪਟਰ ਹਾਦਸੇ 'ਚ ਜਨਰਲ ਰਾਵਤ ਦੀ ਮੌਤ 'ਤੇ ਸ਼ੁੱਕਰਵਾਰ ਨੂੰ ਸੋਗ ਪ੍ਰਗਟਾਇਆ ਅਤੇ ਉਨ੍ਹਾਂ ਸਾਰਿਆਂ ਲਈ 'ਚੰਗਾ' ਅਤੇ 'ਬਹੁਤ ਸਤਿਕਾਰਤ' ਵਿਅਕਤੀ ਦੱਸਿਆ। ਜ਼ਿਕਰਯੋਗ ਹੈ ਕਿ ਪਿਛਲੇ ਬੁੱਧਵਾਰ ਨੂੰ ਤਾਮਿਲਨਾਡੂ ਦੇ ਕੰਨੂਰ 'ਚ ਇਕ ਹੈਲੀਕਾਪਟਰ ਦੁਰਘਟਨਾ 'ਚ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਜਨਰਲ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਅਤੇ 11 ਹੋਰ ਰੱਖਿਆ ਕਰਮਚਾਰੀਆਂ ਦੀ ਬੁੱਧਵਾਰ ਨੂੰ ਤਾਮਿਲਨਾਡੂ ਦੇ ਕੰਨੂਰ 'ਚ ਇਕ ਹੈਲੀਕਾਪਟਰ ਹਾਦਸੇ 'ਚ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਬ੍ਰਿਟੇਨ 'ਚ ਓਮੀਕ੍ਰੋਨ ਵੇਰੀਐਂਟ ਦੇ ਮਾਮਲੇ ਇਕ ਦਿਨ 'ਚ ਹੋਏ ਕਰੀਬ ਦੁੱਗਣੇ
ਲੈਫਟੀਨੈਂਟ ਜਨਰਲ ਮੇਲਵਿਨ ਓਂਗ ਨੇ ਕਿਹਾ ਕਿ ਮੈਂ ਹੀਲੈਕਾਪਟਰ ਹਾਦਸੇ 'ਚ ਬਿਪਿਨ ਰਾਵਤ ਅਤੇ ਕਈ ਹੋਰ ਲੋਕਾਂ ਦੀ ਮੌਤ ਕਾਰਨ ਮੈਨੂੰ ਡੂੰਘਾ ਦੁੱਖ ਹੋਇਆ ਹੈ। ਉਨ੍ਹਾਂ ਨੇ ਸ਼ਰਧਾਂਜਲੀ ਭੇਟ ਕੀਤੀ ਅਤੇ ਸੋਗ ਪੁਸਤਕ 'ਤੇ ਦਸਤਖ਼ਤ ਕੀਤੇ। ਓਂਗ ਨੇ ਲਿਖਿਆ,'' ਬਿਪਿਨ ਇਕ ਮਹਾਨ ਵਿਅਕਤੀ ਅਤੇ ਨੇਤਾ ਸਨ ਅਤੇ ਸਿੰਗਾਪੁਰ ਸਮੇਤ ਸਾਰੇ ਉਨ੍ਹਾਂ ਦਾ ਬਹੁਤ ਸਨਮਾਨ ਕਰਦੇ ਸਨ। ਉਨ੍ਹਾਂ ਦੇ ਪਰਿਵਾਰ ਅਤੇ ਭਾਰਤੀ ਹਥਿਆਰਬੰਦ ਬਲਾਂ ਪ੍ਰਤੀ ਹਮਦਰਦੀ।
ਇਹ ਵੀ ਪੜ੍ਹੋ : ਬ੍ਰਿਟੇਨ 'ਚ ਹੋਣ ਵਾਲੀਆਂ ਜਾਂਚਾਂ 'ਚ ਦੋ ਹੋਰ ਕਥਿਤ ਸਰਕਾਰੀ ਪ੍ਰੋਗਰਾਮਾਂ ਨੂੰ ਕੀਤਾ ਜਾਵੇਗਾ ਸ਼ਾਮਲ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।