ਸ਼ਰਾਬੀ ਨੂੰ ਸੁੱਟਣ ਦੀ ਵੀਡੀਓ ਵਾਇਰਲ ਹੋਣ ''ਤੇ ਸ਼ਿਕਾਗੋ ਪੁਲਸ ਦਾ ਅਧਿਕਾਰੀ ਸਸਪੈਂਡ (ਵੀਡੀਓ)

Sunday, Dec 01, 2019 - 02:26 PM (IST)

ਸ਼ਰਾਬੀ ਨੂੰ ਸੁੱਟਣ ਦੀ ਵੀਡੀਓ ਵਾਇਰਲ ਹੋਣ ''ਤੇ ਸ਼ਿਕਾਗੋ ਪੁਲਸ ਦਾ ਅਧਿਕਾਰੀ ਸਸਪੈਂਡ (ਵੀਡੀਓ)

ਸ਼ਿਕਾਗੋ- ਸ਼ਿਕਾਗੋ ਦੇ ਇਕ ਪੁਲਸ ਅਧਿਕਾਰੀ ਨੂੰ ਇਸ ਹਫਤੇ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਸਪੈਂਡ ਕਰ ਦਿੱਤਾ ਗਿਆ ਜਦੋਂ ਉਸ ਨੇ ਸੜਕ ਕਿਨਾਰੇ ਇਕ ਵਿਅਕਤੀ ਨੂੰ ਜ਼ੋਰ ਨਾਲ ਸਾਈਡਵਾਲਕ ਵਿਚ ਮਾਰ ਦਿੱਤਾ। ਇਹ ਘਟਨਾ ਸ਼ਿਕਾਗੋ ਦੇ ਸਾਊਥ ਕਾਟੇਜ ਗਰੂਵ ਦੀ ਦੱਸੀ ਜਾ ਰਹੀ ਹੈ।

ਸੀਬੀਐਸ ਦੀ ਰਿਪੋਰਟ ਮੁਤਾਬਕ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਵੀਰਵਾਰ ਨੂੰ ਅਮਰੀਕਾ ਵਿਚ ਥੈਂਕਸਗਿਵਿੰਗ ਛੁੱਟੀ ਦੇ ਦਿਨ ਪੁਲਸ ਇਕ 29 ਸਾਲਾ ਵਿਅਕਤੀ ਕੋਲ ਪਹੁੰਚੀ, ਜੋ ਕਿ ਦੱਖਣੀ ਸ਼ਿਕਾਹੋ ਦੇ ਇਕ ਬੱਸ ਸਟੈਂਡ 'ਤੇ ਸ਼ਰਾਬ ਪੀ ਕੇ ਬੈਠਾ ਹੋਇਆ ਸੀ। ਰਿਪੋਰਟ ਮੁਤਾਬਕ ਪੁਲਸ ਨੇ ਕਿਹਾ ਕਿ ਵਿਅਕਤੀ ਸ਼ਰਾਬ ਦੇ ਨਸ਼ੇ ਵਿਚ ਧੁੱਤ ਸੀ, ਉਸ ਨੇ ਪੁਲਸ ਨੂੰ ਧਮਕੀ ਦਿੱਤੀ ਤੇ ਅਧਿਕਾਰੀ ਦੇ ਮੂੰਹ 'ਤੇ ਥੁੱਕ ਦਿੱਤਾ ਤੇ ਅਧਿਕਾਰੀ ਵਲੋਂ ਵਿਅਕਤੀ ਨਾਲ ਵਾਪਰੀ ਇਸ ਸਾਰੀ ਘਟਨਾ ਨੂੰ ਇਕ ਨੇੜੇਓਂ ਲੰਘਦੀ ਕਾਰ ਸਵਾਰ ਨੇ ਰਿਕਾਰਡ ਕਰ ਲਿਆ। ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਅਧਿਕਾਰੀ ਵਲੋਂ ਸੁੱਟੇ ਜਾਣ ਤੋਂ ਬਾਅਦ ਵਿਅਕਤੀ ਮੁੜ ਉਠ ਨਹੀਂ ਸਕਿਆ।

ਇਸ ਦੌਰਾਨ ਜਦੋਂ ਇਹ ਮਾਮਲਾ ਸੀਨੀਅਰ ਅਧਿਕਾਰੀਆਂ ਤੱਕ ਪਹੁੰਚਿਆ ਤਾਂ ਇਸ ਮਾਮਲੇ ਵਿਚ ਸ਼ਾਮਲ ਪੁਲਸ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਗਿਆ। ਪੁਲਸ ਦੇ ਬੁਲਾਰੇ ਐਥਨੀ ਗੁਗਲੇਲਮੀ ਨੇ ਕਿਹਾ ਕਿ ਜਨਤਾ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ ਤੇ ਜੇਕਰ ਕਿਤੇ ਵੀ ਕੁਝ ਗਲਤ ਹੁੰਦਾ ਹੈ ਤਾਂ ਉਸ ਲਈ ਜ਼ਿੰਮੇਦਾਰ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਸੀਬੀਐਸ ਨੇ ਕਿਹਾ ਕਿ ਪੀੜਤ ਨੂੰ ਹਿਰਾਸਤ ਵਿਚੋਂ ਰਿਹਾਅ ਹੋਣ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

 


author

Baljit Singh

Content Editor

Related News