ਭਾਰਤੀ ਮੂਲ ਦੀ ਚੇਤਨਾ ਮਾਰੂ ਦਾ ਪਹਿਲਾ ਨਾਵਲ ਬੁਕਰ ਪੁਰਸਕਾਰ 2023 ਦੀ ਅੰਤਿਮ ਸੂਚੀ ''ਚ ਸ਼ਾਮਲ
Saturday, Sep 23, 2023 - 04:39 PM (IST)

ਲੰਡਨ (ਭਾਸ਼ਾ)- ਲੰਡਨ ਵਿਚ ਭਾਰਤੀ ਮੂਲ ਦੀ ਲੇਖਿਕਾ ਚੇਤਨਾ ਮਾਰੂ ਦੇ ਪਹਿਲੇ ਨਾਵਲ ‘ਵੈਸਟਰਨ ਲੇਨ’ ਨੂੰ 2023 ਦੇ ਬੁਕਰ ਪੁਰਸਕਾਰ ਲਈ ਅੰਤਿਮ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਕੀਨੀਆ ਵਿੱਚ ਜਨਮੀ ਮਾਰੂ ਦੇ ਨਾਵਲ ਦੇ ਸੰਦਰਭ ਵਿਚ ਤਾਣਾ-ਬਾਣਾ ਬ੍ਰਿਟਿਸ਼ ਗੁਜਰਾਤੀ ਮਾਹੌਲ ਨਾਲ ਜੁੜਿਆ ਹੋਇਆ ਹੈ ਅਤੇ ਬੁਕਰ ਪ੍ਰਾਈਜ਼ ਜਿਊਰੀ ਨੇ ਇਸ ਨਾਵਲ ਵਿਚ ਗੁੰਝਲਦਾਰ ਮਨੁੱਖੀ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਸਕੁਐਸ਼ ਦੀ ਖੇਡ ਨੂੰ ਅਲੰਕਾਰ ਵਜੋਂ ਵਰਤਣ ਲਈ ਪ੍ਰਸ਼ੰਸਾ ਕੀਤੀ ਹੈ। ਨਾਵਲ ਦੀ ਕਹਾਣੀ ਗੋਪੀ ਨਾਂ ਦੀ 11 ਸਾਲਾ ਲੜਕੀ ਅਤੇ ਉਸ ਦੇ ਪਰਿਵਾਰ ਨਾਲ ਸਬੰਧਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਕੈਨੇਡੀਅਨ ਨਾਵਲਕਾਰ ਅਤੇ ਬੁਕਰ ਪ੍ਰਾਈਜ਼ 2023 ਦੇ ਜਿਊਰੀ ਮੈਂਬਰ ਏ.ਸੀ. ਐਡੁਗਿਆਨ ਨੇ ਵੀਰਵਾਰ ਨੂੰ ਇੱਥੇ ਇਨਾਮ ਲਈ ਅੰਤਿਮ ਸੂਚੀ ਵਿਚ ਸ਼ਾਮਲ ਕੀਤੇ ਗਏ ਨਾਂਵਾਂ ਦਾ ਐਲਾਨ ਕੀਤਾ। ਐਡੁਗਿਆਨ ਨੇ ਕਿਹਾ, “ਚੇਤਨਾ ਮਾਰੂ ਨੇ ਬਹੁਤ ਹੀ ਸਪੱਸ਼ਟ ਅਤੇ ਪਾਰਦਰਸ਼ੀ ਭਾਸ਼ਾ ਰਾਹੀਂ ਦੁੱਖ ਵਿੱਚ ਘਿਰੇ ਪਰਿਵਾਰ ਦੇ ਦਰਦ ਨੂੰ ਪ੍ਰਗਟ ਕੀਤਾ ਹੈ। ਇਹ ਹੈਰਾਨੀਜਨਕ ਹੈ...।''
ਇਹ ਵੀ ਪੜ੍ਹੋ: 'ਇੰਟਰਨੈੱਟ ਸੋਰਸ ਨੂੰ ਸਮਝ ਲਿਆ ਖੁਫੀਆ ਇਨਪੁਟ!', BC ਪ੍ਰੀਮੀਅਰ ਨੇ ਖੋਲੀ ਟਰੂਡੋ ਦੇ ਦਾਅਵਿਆਂ ਦੀ ਪੋਲ
ਆਪਣੇ ਕੰਮ ਨੂੰ ਅੰਤਿਮ ਸੂਚੀ ਵਿੱਚ ਸ਼ਾਮਲ ਕੀਤੇ ਜਾਣ 'ਤੇ, ਮਾਰੂ ਨੇ ਕਿਹਾ ਕਿ ਇਸ ਨੂੰ "ਖੇਡ ਨਾਵਲ" ਕਹਿਣਾ ਉਚਿਤ ਹੋਵੇਗਾ। ਇਸ ਨੂੰ ਇੱਕ ਪੁਰਾਣੇ ਜ਼ਮਾਨੇ ਦਾ ਨਾਵਲ, ਇੱਕ ਘਰੇਲੂ ਨਾਵਲ, ਦੁੱਖ ਬਾਰੇ ਇੱਕ ਨਾਵਲ, ਪ੍ਰਵਾਸੀ ਅਨੁਭਵ ਬਾਰੇ ਇੱਕ ਨਾਵਲ ਵੀ ਕਿਹਾ ਗਿਆ ਹੈ।' ਸਾਰਾ ਬਰਨਸਟਾਈਨ ਦੀ ‘ਸਟੱਡੀ ਫਾਰ ਓਬਿਡੀਐਂਸ’, ਜੋਨਾਥਨ ਐਸਕੋਫਰੀ ਦੀ ‘ਇਫ ਆਈ ਸਰਵਾਈਵ ਯੂ’, ਪਾਲ ਹਾਰਡਿੰਗ ਦੀ ‘ਦਿ ਅਦਰ ਈਡਨ’, ਪਾਲ ਲਿੰਚ ਦੀ ‘ਪ੍ਰੋਫੇਟ ਸੌਂਗ’ ਅਤੇ ਪਾਲ ਮਰੇ ਦੀ ਪੁਸਤਕ ‘ਦਿ ਬੀ ਸਟਿੰਗ’ ਵਿਚਕਾਰ ਸਖ਼ਤ ਮੁਕਾਬਲਾ ਹੈ। ਬੁਕਰ ਪੁਰਸਕਾਰ ਦਾ ਐਲਾਨ 26 ਨਵੰਬਰ ਨੂੰ ਲੰਡਨ ਵਿੱਚ ਇੱਕ ਪੁਰਸਕਾਰ ਸਮਾਰੋਹ ਵਿੱਚ ਕੀਤਾ ਜਾਵੇਗਾ। ਇਸ ਵਿੱਚ 50,000 ਪੌਂਡ ਦੀ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ: ਬ੍ਰਿਟਿਸ਼ ਕੋਲੰਬੀਆ 'ਚ ਸ਼ਰੇਆਮ ਪੁਲਸ ਮੁਲਾਜ਼ਮ ਦਾ ਗੋਲੀਆਂ ਮਾਰ ਕੇ ਕਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।