ਭਾਰਤ ਤੋਂ ਪਹੁੰਚੇ ਸ਼ੱਕੀ ਲਿਫਾਫਿਆਂ ਨਾਲ ਗ੍ਰੀਸ ''ਚ ਹੜਕੰਪ
Monday, Feb 11, 2019 - 07:32 PM (IST)
ਏਥਨਸ— ਭਾਰਤ ਤੋਂ ਪਹੁੰਚੇ ਲਿਫਾਫਿਆਂ ਦੀ ਵਜ੍ਹਾ ਨਾਲ ਗ੍ਰੀਸ 'ਚ ਹੜਕੰਪ ਮਚ ਗਿਆ। ਬੀਤੇ ਮਹੀਨੇ ਭਾਰਤ ਤੋਂ ਕਈ ਦਰਜਨ ਲਿਫਾਫੇ ਏਥਨਸ ਪਹੁੰਚੇ ਅਤੇ ਉਥੋਂ ਦੀ ਰਾਸ਼ਟਰੀ ਜਾਂਚ ਏਜੰਸੀ ਨੇ ਇਨ੍ਹਾਂ ਲਿਫਾਫਿਆਂ ਨੂੰ ਸ਼ੱਕੀ ਮੰਨ ਕੇ ਜਾਂਚ ਸ਼ੁਰੂ ਕਰ ਦਿੱਤੀ।
ਗ੍ਰੀਸ ਦੀਆਂ ਕਈ ਯੂਨਵਰਸਿਟੀਆਂ 'ਚ ਇਹ ਲਿਫਾਫੇ ਗਏ ਸਨ, ਜਿਨ੍ਹਾਂ 'ਚ ਕੁਝ ਕੈਮੀਕਲ ਵਰਗਾ ਸੀ। ਲਿਫਾਫੇ ਮਿਲਣ ਨਾਲ ਹੀ ਗ੍ਰੀਸ ਦੀਆਂ ਜਾਂਚ ਏਜੰਸੀਆਂ ਨੇ ਕੈਮੀਕਲ, ਬਾਇਓਲੋਜੀਕਲ, ਰੇਡੀਓਐਕਟਿਵ ਅਤੇ ਨਿਊਕਲੀਅਰ ਖਤਰਿਆਂ ਨੂੰ ਦੇਖ ਕੇ ਅਲਰਟ ਜਾਰੀ ਕਰ ਦਿੱਤਾ ਸੀ। ਭਾਰਤ ਅਤੇ ਗ੍ਰੀਸ ਦੇ ਵਿਚਾਲੇ ਇਸ ਘਟਨਾ ਨੂੰ ਛੱਡ ਦੇਈਏ ਤਾਂ ਕਾਫੀ ਚੰਗੇ ਸਬੰਧ ਹਨ। ਏਥਨਸ ਤੋਂ ਇਲਾਵਾ ਕੁਝ ਹੋਰ ਸ਼ਹਿਰਾਂ ਜਿਵੇਂ ਅਰਤਾ, ਸਪਾਰਟਾ ਅਤੇ ਵੋਲੋਜ 'ਚ ਵੀ ਸ਼ੱਕੀ ਲਿਫਾਫੇ ਮਿਲੇ। ਇਨ੍ਹਾਂ 'ਚੋਂ ਕੁਝ ਲਿਫਾਫਿਆਂ ਦੇ ਅੰਦਰ ਇਸਲਾਮਿਕ ਕੰਟੈਂਟ ਵੀ ਸੀ। ਇਸ ਤੋਂ ਬਾਅਦ ਹੀ ਗ੍ਰੀਸ ਦੀ ਐਂਟੀ ਟੈਰੇਰਿਜ਼ਮ ਯੂਨਿਟ ਐਕਟਿਵ ਹੋ ਗਈ ਤੇ ਜਾਂਚ ਸ਼ੁਰੂ ਕੀਤੀ। ਹਾਲ ਹੀ 'ਚ ਇਸ ਸਬੰਧ 'ਚ ਭਾਰਤੀ ਪ੍ਰਸ਼ਾਸਨ ਨਾਲ ਵੀ ਗ੍ਰੀਸ ਨੇ ਸੰਪਰਕ ਕੀਤਾ ਹੈ।
ਗ੍ਰੀਸ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਸ਼ੱਕੀ ਲਿਫਾਫੇ ਭਾਰਤ ਤੋਂ ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਭੇਜੇ ਗਏ। ਸਭ ਤੋਂ ਪਹਿਲਾਂ ਗ੍ਰੀਸ ਦੇ ਮਿਟਾਲਿਨੀ ਅਤੇ ਲੇਸਵਾਸ ਯੂਨੀਵਰਿਸਟੀ 'ਚ ਇਹ ਲਿਫਾਫੇ ਪਹੁੰਚੇ ਅਤੇ 6 ਕਰਮਚਾਰੀਆਂ ਨੇ ਇਸ ਬਾਰੇ ਦੱਸਿਆ। ਸਾਰਿਆਂ ਨੇ ਸ਼ੱਕੀ ਲਿਫਾਫੇ ਮਿਲਣ ਤੋਂ ਬਾਅਦ ਮੂੰਹ, ਨੱਕ ਅਤੇ ਸਰੀਰ 'ਚ ਐਲਰਜੀ ਅਤੇ ਰਿਐਕਸ਼ਨ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸ਼ੱਕੀ ਲਿਫਾਫਿਆਂ ਨੂੰ ਪ੍ਰਸ਼ਾਸਨ ਨੇ ਆਪਣੀ ਸੁਰੱਖਿਆ 'ਚ ਲੈ ਲਿਆ ਅਤੇ ਜਾਂਚ ਤੋਂ ਬਾਅਦ ਪੂਰੀ ਕਹਾਣੀ ਸਾਹਮਣੇ ਆਈ।
Related News
ਆਤਿਸ਼ੀ ਮਾਮਲੇ ''ਚ ਪੰਜਾਬ ਪੁਲਸ ਦੀ ਜਾਂਚ ਸ਼ੱਕੀ, ਭਾਵਨਾਵਾਂ ਨਾਲ ਜੁੜੇ ਮੁੱਦੇ ''ਚ ''ਆਪ'' ਦੀ ਭੂਮਿਕਾ ਨਿੰਦਣਯੋਗ: ਜਾਖੜ
ਡਰਾਈਵਿੰਗ ਲਾਇਸੈਂਸ ਨਿਯਮਾਂ 'ਚ ਵੱਡੀ ਤਬਦੀਲੀ: 40 ਤੋਂ 60 ਸਾਲ ਵਾਲਿਆਂ ਨੂੰ ਮਿਲੀ ਵੱਡੀ ਰਾਹਤ, ਹੁਣ ਮੈਡੀਕਲ ਸਰਟੀਫਿਕੇ
