ਭ੍ਰਿਸ਼ਟਾਚਾਰ ਮਾਮਲੇ ''ਚ ਪਾਕਿ ਦੇ ਸਾਬਕਾ ਰਾਸ਼ਟਰਪਤੀ ਜ਼ਰਦਾਰੀ ਖਿਲਾਫ ਦੋਸ਼ ਤੈਅ

08/11/2020 1:07:09 AM

ਇਸਲਾਮਾਬਾਦ: ਪਾਕਿਸਤਾਨ ਦੀ ਇਕ ਭ੍ਰਿਸ਼ਟਾਚਾਰ ਰੋਕੂ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਖਿਲਾਫ ਸੋਮਵਾਰ ਨੂੰ ਵੀਡੀਓ ਲਿੰਕ ਦੇ ਰਾਹੀਂ ਦੋਸ਼ ਤੈਅ ਕੀਤੇ। ਜ਼ਰਦਾਰੀ 'ਤੇ ਕੰਪਨੀਆਂ ਨੂੰ ਕਰਜ਼ਾ ਦਿੱਤੇ ਜਾਣ ਦੇ ਲਈ ਅਧਿਕਾਰੀਆਂ ਰਾਹੀਂ ਪ੍ਰਭਾਵਿਤ ਕਰਨ ਦਾ ਦੋਸ਼ ਹੈ।

ਜ਼ਰਦਾਰੀ ਬੀਮਾਰੀ ਦੇ ਕਾਰਣ ਅਦਾਲਤ ਵਿਚ ਪੇਸ਼ ਨਹੀਂ ਹੋ ਸਕੇ, ਇਸ ਲਈ ਦੋਸ਼ ਵੀਡੀਓ ਲਿੰਕ ਦੇ ਰਾਹੀਂ ਤੈਅ ਕੀਤੇ ਗਏ। ਦੇਸ਼ ਦੇ ਨਿਆਇਕ ਇਤਿਹਾਸ ਵਿਚ ਇਹ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਹੈ। ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ 63 ਸਾਲਾ ਪਤੀ ਕਰਾਚੀ ਦੇ ਬਿਲਾਵਲ ਹਾਊਸ ਤੋਂ ਵੀਡੀਓ ਲਿੰਕ ਰਾਹੀਂ ਅਦਾਲਤ ਵਿਚ ਪੇਸ਼ ਹੋਏ। ਇਸਲਾਮਾਬਾਦ ਵਿਚ ਜਵਾਬਦੇਹੀ ਅਦਾਲਤ ਦੇ ਜੱਜ ਮੁਹੰਮਦ ਆਜ਼ਮ ਖਾਨ ਨੇ ਪਾਰਕ ਲੇਨ ਮਾਮਲੇ ਵਿਚ ਉਨ੍ਹਾਂ ਨੂੰ ਤੇ 9 ਹੋਰ ਦੋਸ਼ੀਆਂ ਦੇ ਖਿਲਾਫ ਦੋਸ਼ ਤੈਅ ਕੀਤਾ। ਸੁਣਵਾਈ ਦੌਰਾਨ ਜ਼ਰਦਾਰੀ ਨੇ ਕਿਹਾ ਕਿ ਉਨ੍ਹਾਂ ਦੇ ਵਕੀਲ ਸੁਪਰੀਮ ਕੋਰਟ ਵਿਚ ਹਨ ਤੇ ਉਨ੍ਹਾਂ ਦੇ ਵਕੀਲਾਂ ਦੀ ਗੈਰ-ਹਾਜ਼ਰੀ ਵਿਚ ਉਨ੍ਹਾਂ ਦੇ ਖਿਲਾਫ ਦੋਸ਼ ਨਹੀਂ ਤੈਅ ਕੀਤੇ ਜਾਣ। ਪਰ ਅਦਾਲਤ ਨੇ ਉਨ੍ਹਾਂ ਦੀ ਦਲੀਲ ਖਾਰਿਜ ਕਰ ਦਿੱਤੀ। ਇਸ ਦੇ ਨਾਲ ਹੀ ਮਾਮਲੇ ਵਿਚ ਸੁਣਵਾਈ ਸ਼ੁਰੂ ਹੋਣ ਦਾ ਰਸਤਾ ਸਾਫ ਹੋ ਗਿਆ। ਇਸ ਮਾਮਲੇ ਦੇ ਹੋਰ ਪ੍ਰਮੁੱਖ ਦੋਸ਼ੀਆਂ ਵਿਚ ਓਮਨੀ ਸਮੂਹ ਦੇ ਮੁਖੀ ਅਨਵਰ ਮਜੀਦ, ਸ਼ੇਰ ਅਲੀ, ਫਾਰੁਕ ਅਬਦੁੱਲਾ, ਸਲੀਮ ਫੈਸਲ ਤੇ ਮੁਹੰਮਦ ਹਨੀਫ ਸ਼ਾਮਲ ਹਨ।


Baljit Singh

Content Editor

Related News