ਸੋਸ਼ਲ ਮੀਡੀਆ ''ਤੇ ਕੀਤੀ ਗਲਤ ਪੋਸਟ ਰੱਦ ਕਰਵਾ ਸਕਦੀ ਹੈ ਆਸਟ੍ਰੇਲੀਅਨ ਵੀਜ਼ਾ

11/27/2017 11:31:55 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਸਰਕਾਰ ਨੇ ਇਮੀਗਰੇਸ਼ਨ ਨੀਤੀ ਵਿਚ ਤਬਦੀਲੀ ਕੀਤੀ ਹੈ। ਆਸਟ੍ਰੇਲੀਆ ਸਰਕਾਰ ਸੋਸ਼ਲ ਮੀਡੀਆ ਵਿਚ ਗਲਤ ਤਰੀਕੇ ਦੀ ਪੋਸਟ ਪਾਉਣ 'ਤੇ ਵੀਜ਼ਾ ਰੱਦ ਕਰ ਦੇਵੇਗੀ। ਇਮੀਗਰੇਸ਼ਨ ਨਿਯਮ ਵਿਚ ਕੀਤੀ ਗਈ ਇਸ ਤਬਦੀਲੀ ਦਾ ਅਸਰ ਆਸਟ੍ਰੇਲੀਆ ਵਿਚ ਪੜ੍ਹ ਰਹੇ 55 ਹਜ਼ਾਰ ਪੰਜਾਬੀ ਵਿਦਿਆਰਥੀਆਂ 'ਤੇ ਪੈ ਸਕਦਾ ਹੈ।
ਸਰਕਾਰ ਵੱਲੋਂ ਸਪਸ਼ੱਟ ਕੀਤਾ ਗਿਆ ਹੈ ਕਿ ਫੇਸਬੁੱਕ ਜਾਂ ਹੋਰ ਕਿਸੇ ਵੀ ਸੋਸ਼ਲ ਮੀਡੀਆ, ਵੈਬਸਾਈਟ 'ਤੇ ਕਿਸੇ ਵਿਅਕਤੀ, ਭਾਈਚਾਰੇ ਵਿਰੁੱਧ ਨਫਰਤ, ਧਮਕੀ ਜਾਂ ਪੱਖਪਾਤ ਪੈਦਾ ਕਰਨ ਵਾਲੀ ਸਮੱਗਰੀ ਅਪਲੋਡ ਕੀਤੀ ਜਾਂਦੀ ਹੈ ਤਾਂ ਇਸ ਨੂੰ ਆਧਾਰ ਬਣਾ ਕੇ ਵੀਜ਼ਾ ਰੱਦਾ ਕੀਤਾ ਜਾ ਸਕਦਾ ਹੈ। ਦਿੱਲੀ ਵਿਚ ਆਸਟ੍ਰੇਲੀਅਨ ਹਾਈ ਕਮੀਸ਼ਨ ਵਿਚ ਕੰਮ ਕਰ ਰਹੇ ਜਿੰਮੀ ਵਿਕਟਰ ਨੇ ਦੱਸਿਆ ਕਿ ਇਹ ਨਿਯਮ 19 ਨਵੰਬਰ ਤੋਂ ਲਾਗੂ ਹੋ ਚੁੱਕਾ ਹੈ। ਇਹ ਨਿਯਮ ਆਰ. ਜੀ. ਵੀਜ਼ੇ 'ਤੇ ਰਹਿ ਰਹੇ ਵਿਦਿਆਰਥੀ ਅਤੇ ਟੂਰਿਸਟ ਵੀਜ਼ੇ 'ਤੇ ਗਏ ਲੋਕਾਂ 'ਤੇ ਵੀ ਲਾਗੂ ਹੋਵੇਗਾ। ਇਸ ਲਈ ਆਸਟ੍ਰੇਲੀਆ ਦੇ ਇਮੀਗਰੇਸ਼ਨ ਮੰਤਰੀ ਕੋਲ ਖਾਸ ਪਾਵਰ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਜੁਲਾਈ 2016 ਤੋਂ ਅਪ੍ਰੈਲ 2017 ਤੱਕ ਵੱਖ-ਵੱਖ ਕਾਰਨਾਂ ਕਾਰਨ ਦੂਜੇ ਦੇਸ਼ਾਂ ਦੇ 47000 ਵੀਜ਼ੇ ਰੱਦ ਕੀਤੇ ਜਾ ਚੁੱਕੇ ਹਨ।


Related News