ਵਿਦੇਸ਼ਾਂ ''ਚ ਵੀ ਮਨਾਏ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਦੇ ਜਸ਼ਨ

Thursday, Jul 22, 2021 - 06:01 PM (IST)

ਵਿਦੇਸ਼ਾਂ ''ਚ ਵੀ ਮਨਾਏ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਦੇ ਜਸ਼ਨ

ਮਿਲਾਨ/ਇਟਲੀ (ਸਾਬੀ ਚੀਨੀਆ): ਕ੍ਰਿਕਟਰ ਤੋਂ ਨੇਤਾ ਬਣੇ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਹਰ ਪਾਸੇ ਖੁਸ਼ੀ ਦਾ ਮਾਹੌਲ ਵੇਖਿਆ ਜਾ ਸਕਦਾ ਹੈ। ਨਵਜੋਤ ਸਿੰਘ ਸਿੱਧੂ ਦੀ ਨਿਯੁਕਤੀ ਨੂੰ ਹਾਈ ਕਮਾਂਡ ਵੱਲੋ ਸਹੀ ਸਮੇਂ 'ਤੇ ਲਿਆ ਸਹੀ ਫ਼ੈਸਲਾ ਦੱਸਦੇ ਹੋਏ ਉਵਰਸੀਜ਼ ਕਾਂਗਰਸ ਯੂਰਪ ਦੇ ਨੁਮਾਇੰਦਿਆ ਵਲੋਂ ਉਹਨਾਂ ਦੀ ਨਿਯੁਕਤੀ ਦਾ ਭਰਵਾਂ ਸਵਾਗਤ ਕੀਤਾ ਗਿਆ ਹੈ।

ਸਿੱਧੂ ਦੀ ਨਿਯੁਕਤੀ ਦਾ ਸਵਾਗਤ ਕਰਨ ਵਾਲਿਆਂ ਵਿਚ ਰਾਜਵਿੰਦਰ ਸਿੰਘ ਸਵਿਟਜ਼ਰਲੈਂਡ ਕੋਆਡੀਨੇਟਰ ਯੂਰਪ, ਪ੍ਰਮੋਧ ਕੁਮਾਰ ਪ੍ਰਧਾਨ ਯੂਰਪ, ਦਿਲਬਾਗ ਸਿੰਘ ਚਾਨਾ ਪ੍ਰਧਾਨ ਇਟਲੀ, ਸੁਖਚੈਨ ਸਿੰਘ ਠੀਕਰੀਵਾਲ ਮੀਤ ਪ੍ਰਧਾਨ ਯੂਰਪ ਇਕਾਈ, ਚੈਅਰਮੈਨ ਪ੍ਰਭਜੋਤ ਸਿੰਘ ਅਤੇ ਹਰਕੀਤ ਸਿੰਘ ਮਾਧੋ ਝੰਡਾ ਨੇ ਆਖਿਆ ਕਿ ਸਿੱਧੂ ਦੀ ਨਿਯੁਕਤੀ ਤੋ ਬਾਅਦ ਕਾਂਗਰਸੀ ਵਰਕਰਾਂ ਵਿਚ ਇਕ ਨਵਾਂ ਜੋਸ਼ ਤੇ ਉਤਸ਼ਾਹ ਵੇਖਿਆ ਜਾ ਰਿਹਾ ਹੈ। ਉਮੀਦ ਹੈ ਕਿ ਕਾਂਗਰਸ ਪਾਰਟੀ 2022 ਦੀ ਪੰਜਾਬ ਵਿਧਾਨ ਸਭਾ ਚੌਣਾਂ ਵਿਚ ਵੱਡੇ ਪੱਧਰ 'ਤੇ ਜਿੱਤ ਪ੍ਰਾਪਤ ਕਰਕੇ ਮੁੜ ਸਰਕਾਰ ਬਣਾਉਣ ਵਿਚ ਕਾਮਯਾਬ ਹੋਵੇਗੀ। 


author

Vandana

Content Editor

Related News