ਸ੍ਰੀ ਗੁਰੂ ਰਵਿਦਾਸ ਭਵਨ ਬੈਡਫੋਰਡ ਵਿਖੇ ਮਨਾਇਆ ਦੀਵਾਲੀ ਤੇ ਬੰਦੀਛੋੜ ਦਿਵਸ

Sunday, Oct 22, 2017 - 09:10 PM (IST)

ਸ੍ਰੀ ਗੁਰੂ ਰਵਿਦਾਸ ਭਵਨ ਬੈਡਫੋਰਡ ਵਿਖੇ ਮਨਾਇਆ ਦੀਵਾਲੀ ਤੇ ਬੰਦੀਛੋੜ ਦਿਵਸ

ਲੰਡਨ (ਰਾਜਵੀਰ ਸਮਰਾ)— ਸ੍ਰੀ ਗੁਰੂ ਰਵਿਦਾਸ ਭਵਨ ਬੈਡਫੋਰਡ ਵਿਖੇ ਦੀਵਾਲੀ ਦਾ ਪਵਿੱਤਰ ਤਿਓਹਾਰ ਅਤੇ ਬੰਦੀਛੋੜ ਦਿਵਸ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰੂ ਘਰ ਵਿਚ ਨਤਮਸਤਕ ਹੋਈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਬੈਡਫੋਰਡ ਦੇ ਮੈਂਬਰ ਪਾਰਲੀਮੈਂਟ ਸ੍ਰੀ ਮੁਹੰਮਦ ਯਸੀਨ ਨੇ ਸੰਗਤਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ 'ਤੇ ਇੰਡੀਆ ਤੋਂ ਆਏ ਹੋਏ ਮਿਊਜ਼ਿਕ ਡਾਇਰੈਕਟਰ ਬਲਜੀਤ ਸੰਨੀ ਦਾ ਸਨਮਾਨ ਕੀਤਾ ਗਿਆ। ਕਲਾਕਾਰਾਂ ਦੀ ਦੁਨੀਆ 'ਚ ਬੀਬਾ ਰਾਜਿੰਦਰ ਬੈਂਸ, ਗੁਰਮੁਖ ਸਿੰਘ ਸਹਿਬਾਜਪੁਰੀ, ਸੁਖਦੇਵ ਜੱਸੀ, ਗਿਆਨੀ ਰਕੇਸ਼ ਸਿੰਘ ਅਤੇ ਬਲਜੀਤ ਸੰਨੀ ਨੇ ਹਾਜ਼ਰੀ ਲਵਾਈ।

PunjabKesari

ਇਸ ਮੌਕੇ 'ਤੇ ਆਤਿਸ਼ਬਾਜ਼ੀ ਵੀ ਕੀਤੀ ਗਈ। ਆਖਿਰ ਵਿਚ ਸਭਾ ਦੇ ਪ੍ਰਧਾਨ ਜਸਵਿੰਦਰ ਕੁਮਾਰ ਨਿਸਾਰ ਅਤੇ ਕਲਚਰ ਸੁਸਾਇਟੀ ਨਿਰਮਲ ਸੋਂਧੀ ਨੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ 'ਤੇ ਬਿੰਦਰ ਭਰੋਲੀ, ਹੰਸ ਰਾਜ ਨਿਸਾਰ, ਪਿਰਥੀ ਰੰਧਾਵਾ, ਦੇਵ ਬੰਗੜ, ਮਹਿੰਦਰ ਪਾਲ ਚੌਹਾਨ,  ਯਸ਼ਪਾਲ, ਬਲਦੇਵ ਨਿਸਾਰ ਅਤੇ ਬੀਬੀ ਅਵੀਨਾਸ਼ ਕੌਰ ਮੌਜੂਦ ਰਹੇ।


Related News