ਸਿਡਨੀ ਵਿਖੇ ਮਨਾਇਆ ਗਿਆ ਮਾਂ ਬੋਲੀ ਦਿਵਸ

02/22/2018 5:26:03 PM

ਸਿਡਨੀ (ਏਜੰਸੀ)- ਸਿਡਨੀ ਵਿਖੇ ਬਲੈਕਟਾਊਨ ਗਰਾਉਂਡ ਵਿਖੇ ਮਾਂ ਬੋਲੀ ਦਿਵਸ ਮਨਾਇਆ ਗਿਆ ਅਤੇ ਇਸ ਦੇ ਨਾਲ-ਨਾਲ ਮਲਟੀਕਲਚਰਲ ਪ੍ਰੋਗਰਾਮ ਵੀ ਕਰਵਾਇਆ ਗਿਆ, ਜਿਸ ਵਿਚ ਬਲੈਕਟਾਊਨ ਅਤੇ ਸਿਡਨੀ ਦੇ ਨੇੜਲੇ ਇਲਾਕਿਆਂ ਤੋਂ ਆਏ ਲੋਕਾਂ ਨੇ ਸ਼ਮੂਲੀਅਤ ਕੀਤੀ।
ਇਸ ਦੌਰਾਨ ਗੁਰੂ ਨਾਨਕ ਪੰਜਾਬ ਸਕੂਲ ਗਲੈਨਵੁਡ ਅਤੇ ਹੋਰ ਸਕੂਲਾਂ ਦੇ ਬੱਚਿਆਂ ਨੇ ਗਿੱਧਾ, ਭੰਗੜਾ, ਪੇਂਟਿੰਗ ਅਤੇ ਕਵਿਤਾ ਤੇ ਹੋਰ ਕਈ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਇਸ ਮੌਕੇ ਪ੍ਰਬੰਧਕਾਂ ਅਤੇ ਬਲੈਕਟਾਊਨ ਸ਼ਹਿਰ ਦੇ ਕੌਂਸਲ ਵਲੋਂ ਵੱਡੀ ਗਿਣਤੀ ਵਿਚ ਹਾਜ਼ਰ ਹੋਏ ਲੋਕਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਪ੍ਰਬੰਧਕਾਂ ਨੇ ਓਰਾ ਸਿਡਨੀ ਗੁਜਰਾਤੀ ਗ੍ਰਾਮਰ ਸਕੂਲ, ਬੈਨ ਐਡਲਰ, ਅਹਿਮਦੀਆ ਮੁਸਲਿਮ ਐਸੋਸੀਏਸ਼ਨ, ਗੁਰੂ ਨਾਨਕ ਪੰਜਾਬੀ ਸਕੂਲ, ਪੀਜੀ ਚਾਈਨੀਜ਼ ਸਕੂਲ ਅਤੇ ਬੀਐਸਪੀਸੀ ਬੰਗਲਾ ਸਕੂਲ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ। 

PunjabKesari
PunjabKesari
PunjabKesari
PunjabKesari
PunjabKesari
PunjabKesari
PunjabKesari
PunjabKesari
PunjabKesari
PunjabKesari
 


Related News