ਓਮੀਕਰੋਨ ਦਾ ਖ਼ੌਫ਼: ਅਮਰੀਕਾ ਨੇ ਹਾਈ ਰਿਸਕ ਟਰੈਵਲ ਲਿਸਟ ’ਚ ਸ਼ਾਮਲ ਕੀਤੇ 22 ਦੇਸ਼ਾਂ ਦੇ ਨਾਮ

Wednesday, Jan 19, 2022 - 05:40 PM (IST)

ਓਮੀਕਰੋਨ ਦਾ ਖ਼ੌਫ਼: ਅਮਰੀਕਾ ਨੇ ਹਾਈ ਰਿਸਕ ਟਰੈਵਲ ਲਿਸਟ ’ਚ ਸ਼ਾਮਲ ਕੀਤੇ 22 ਦੇਸ਼ਾਂ ਦੇ ਨਾਮ

ਵਾਸ਼ਿੰਗਟਨ (ਵਾਰਤਾ) : ਅਮਰੀਕਾ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਨੇ ਵਧਦੇ ਹੋਏ ਕੋਰੋਨਾ ਮਾਮਲਿਆਂ ਦਰਮਿਆਨ 22 ਦੇਸ਼ਾਂ ਦੇ ਨਾਮ ‘ਉਚ ਜੋਖ਼ਮ ਵਾਲੀ ਯਾਤਰਾ’ ਵਾਲੇ ਦੇਸ਼ਾਂ ਦੀ ਸੂਚੀ ਵਿਚ ਪਾਏ ਹਨ। ਸੀ.ਐਨ.ਐਨ. ਅਨੁਸਾਰ ਸੀ.ਡੀ.ਸੀ. ਨੇ ਮੰਗਲਵਾਰ ਨੂੰ ਜਾਰੀ ਕੀਤੀ ਗਈ ਆਪਣੀ ਚੌਥੇ ਪੱਧਰ ਦੀ ਸ਼੍ਰੇਣੀ ਵਿਚ ਅੰਟਾਰਕਟਿਕਾ ਨੂੰ ਛੱਡ ਕੇ ਹਰ ਮਹਾਦੀਪ ਤੋਂ ਘੱਟੋ ਘੱਟ 1 ਦੇਸ਼ ਦਾ ਨਾਮ ਸ਼ਾਮਲ ਕੀਤਾ ਹੈ। ਇਸ ਸ਼੍ਰੇਣੀ ਵਿਚ ਸਿਰਫ਼ ਉਹੀ ਦੇਸ਼ ਸ਼ਾਮਲ ਕੀਤੇ ਗਏ ਹਨ ਜਿੱਥੇ ਪਿਛਲੇ 28 ਦਿਨਾਂ ਵਿਚ 1 ਲੱਖ ਵਸਨੀਕਾਂ ਪਿੱਛੇ 500 ਤੋਂ ਵੱਧ ਕੇਸ ਦਰਜ ਕੀਤੇ ਗਏ ਹਨ।

ਇਹ ਵੀ ਪੜ੍ਹੋ: UN ’ਚ ਬੋਲਿਆ ਭਾਰਤ, ਮੁੰਬਈ ਧਮਾਕਿਆਂ ਦੇ ਦੋਸ਼ੀਆਂ ਨੂੰ ਪਾਕਿ ਦੇ ਰਿਹੈ 5 ਤਾਰਾ ਸਹੂਲਤਾਂ

ਸੀ.ਡੀ.ਸੀ. ਨੇ ਆਪਣੇ ਨਾਗਰਿਕਾਂ ’ਤੇ ਇਹਨਾਂ ਦੇਸ਼ਾਂ ਦੀ ਯਾਤਰਾ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ। 22 ਦੇਸ਼ਾਂ ਵਿਚੋਂ ਕੈਰੇਬੀਅਨ ਦੇ ਬ੍ਰਿਟਿਸ਼ ਵਰਜਿਨ ਟਾਪੂ ਸਮੂਹ ਨੇ ਸੂਚੀ ਵਿਚ ਸਭ ਤੋਂ ਉਚੀ ਛਾਲ ਮਾਰੀ ਹੈ। ਇਹ ਟਾਪੂ ਸਮੂਹ ਪਿਛਲੇ ਹਫ਼ਤੇ ਤੱਕ ਸੀ.ਡੀ.ਸੀ. ਦੀ ਪੱਧਰ 1 ਸ਼੍ਰੇਣੀ ਵਿਚ ਸ਼ਾਮਲ ਸੀ। ਹੁਣ ਤੱਕ ਸੀ.ਡੀ.ਸੀ. ਦੀ ਚੌਥੇ ਪੱਧਰ ਦੀ ਸ਼੍ਰੇਣੀ ਵਿਚ 100 ਤੋਂ ਵੱਧ ਦੇਸ਼ ਸ਼ਾਮਲ ਹਨ। ਸੀ.ਡੀ.ਸੀ. ਨੇ 20 ਦੇਸ਼ਾਂ ਦੇ ਸ਼੍ਰੇਣੀ ਪੱਧਰ ਵਿਚ ਸੁਧਾਰ ਕਰਦੇ ਹੋਏ ਉਨ੍ਹਾਂ ਨੂੰ ਤੀਜੇ ਪੱਧਰ ਦੀ ਸ਼੍ਰੇਣੀ ਵਿਚ ਸ਼ਾਮਲ ਕੀਤਾ ਹੈ, ਜਿਸ ਵਿਚ ਯੂਗਾਂਡਾ, ਫਿਲੀਪੀਨਜ਼, ਕੁਵੈਤ, ਜਮੈਕਾ, ਕੋਸਟਾ ਰੀਕਾ ਅਤੇ ਕਿਊਬਾ ਨੂੰ ਸ਼ਾਮਲ ਹਨ।

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਦੁਖਦਾਇਕ ਖ਼ਬਰ, ਜਲੰਧਰ ਦੇ ਨੌਜਵਾਨ ਰਾਹੁਲ ਸੁਮਨ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News